ਦੇਸ਼ ਦੀ ਵਿਕਾਸ ਦਰ ਨੂੰ ਵਧਾਉਣ ਲਈ ਸਾਰਿਆਂ ਵੱਲੋਂ ਸਾਂਝੇ ਯਤਨਾਂ ਦੀ ਲੋੜ
ਜਲੰਧਰ, 20 ਅਪ੍ਰੈਲ- ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਫਗਵਾੜਾ ਵਿਖੇ ਹੋਈ ਚੌਥੀ ਕਾਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਸ. ਪ੍ਰਕਾਸ਼ ਸਿੰਘ ਬਾਦਲ, ਮੁੱਖ ਮੰਤਰੀ ਪੰਜਾਬ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਭਾਰਤ ਨੂੰ ਦੁਨੀਆ ਦਾ ਮੋਹਰੀ ਦੇਸ਼ ਬਣਾਉਣ ਵਾਸਤੇ ਜੀਅ-ਜਾਨ ਨਾਲ ਮਿਹਨਤ ਕਰਨ।ਮੁੱਖ ਮੰਤਰੀ ਪੰਜਾਬ ਨੇ ਨੌਜਵਾਨਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਦੇਸ਼ ਦੀ ਚੰਗੀ ਕਿਸਮਤ ਹੈ ਕਿ ਦੇਸ਼ ਨੂੰ ਸ੍ਰੀ ਨਰਿੰਦਰ ਮੋਦੀ ਵਰਗਾ ਦੂਰ ਅੰਦੇਸ਼ ਅਤੇ ਗਤੀਸ਼ੀਲ ਪ੍ਰਧਾਨ ਮੰਤਰੀ ਮਿਲਿਆ ਹੈ, ਜਿਸ ਨੇ ਦੇਸ਼ ਨੂੰ ਹਰੇਕ ਖੇਤਰ ਵਿੱਚ ਇੱਕ ਨੰਬਰ ਬਣਾਉਣ ਦਾ ਸੁਪਨਾ ਸੰਜੋਇਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦਾ ਸੁਪਨਾ ਸਾਕਾਰ ਕਰਨ ਵਾਸਤੇ ਦੇਸ਼ ਦੀ ਜਨਤਾ ਦਾ ਖਾਸ ਕਰਕੇ ਦੇਸ਼ ਦੇ ਨੌਜਵਾਨਾਂ ਦੇ ਸਹਿਯੋਗ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਸੁਪਨੇ ਦੀ ਪੂਰਤੀ ਵਾਸਤੇ ਸਾਨ੍ਵੰ ਦੇਸ਼ ਦੀ ਵਿਕਾਸ ਦਰ ਵਧਾਉਣੀ ਹੋਵੇਗੀ ਅਤੇ ਇਹ ਕੇਵਲ ਸਾਡੇ ਸਾਰਿਆਂ ਦੇ ਸਾਂਝੇ ਯਤਨਾਂ ਨਾਲ ਹੀ ਸੰਭਵ ਹੋ ਸਕਦਾ ਹੈ ।
ਮੁੱਖ ਮੰਤਰੀ ਨੇ ਕਿਹਾ ਕਿ ਅੱਜ ਦਾ ਯੁੱਗ ਸਾਇੰਸ ਅਤੇ ਤਕਨਾਲੋਜੀ ਦਾ ਯੁੱਗ ਹੈ, ਸੋ ਅੱਜ ਦੇ ਸਮੇ ਚੰਗੇ ਨਤੀਜਿਆਂ ਦੀ ਪ੍ਰਾਪਤੀ ਵਾਸਤੇ ਨੌਜਵਾਨਾਂ ਨੂੰ ਕਿੱਤਾ ਮੁੱਖੀ ਸਿਖਿਆ ਦੇਣ ਦੀ ਲੋੜ ਹੈ । ਉਨ੍ਹਾ ਨੇ ਕਿਹਾ ਕਿ ਸਭ ਤੋ ਮਹੱਤਵਪੂਰਨ ਇਹ ਹੈ ਕਿ ਨੌਜਵਾਨਾਂ ਨੂੰ ਆਤਮ ਨਿਰਭਰ ਹੋਣ ਵਾਸਤੇ ਲਾਭਦਾਇਕ ਰੋਜਗਾਰ ਦੇ ਮੌਕੇ ਮੁਹੱਈਆ ਕਰਵਾਏ ਜਾਣ । ਸ਼੍ਰੀ ਬਾਦਲ ਨੇ ਕਿਹਾ ਕਿ ਨੌਜਵਾਨਾਂ ਨੂੰ ਵਿਸ਼ਵ ਪੱਧਰ ਦੀ ਕਿੱਤਾ-ਮੁੱਖੀ ਸਿਖਿਆ ਦੇਣ ਵਾਸਤੇ ਰਾਜ ਸਰਕਾਰ ਵੱਲੋ ਰਾਜ ਵਿੱਚ ਸਕਿੱਲ ਸੈਟ-ਰ ਖੋਲਣ ਦਾ ਫੈਸਲਾ ਲਿਆ ਗਿਆ ਹੈ ਤਾਂ ਕਿ ਨੌਜਵਾਨ ਵੱਖ ਵੱਖ ਕਿੱਤਿਆਂ ਵਿੱਚ ਮੁਹਾਰਤ ਹਾਸਲ ਕਰਕੇ ਆਪਣੀ ਰੌਜੀ ਰੋਟੀ ਕਮਾ ਸਕਣ, ਇਸ ਤਰ੍ਹਾ ਪੰਜਾਬ ਦੇ ਉਦਯੋਗ ਨੂੰ ਵੀ ਹੁਨਰਵੰਦ ਕਾਮੇ ਮਿਲ ਸਕਣਗੇ ।
ਮੁੱਖ ਮੰਤਰੀ ਨੇ ਦੱਸਿਆ ਕਿ ਇਹ ਸੈਟ-ਰ ਪੰਜਾਬ ਸਟੇਟ ਸਕਿੱਲ ਡਿਵੈਲਪਮੈਟ- ਮਿਸ਼ਨ ਅਧੀਨ ਸਥਾਪਤ ਕੀਤੇ ਜਾਣਗੇ ਅਤੇ ਇਨ੍ਹਾ ਤੋ ਟਰੇਨਿੰਗ ਪ੍ਰਾਪਤ ਕਰਕੇ ਨੌਜਵਾਨ ਆਪਣੀ ਕਿਸਮਤ ਦੇ ਬਦਲਣ ਦੇ ਸਮੱਰਥ ਹੋ ਸਕਣਗੇ । ਸ਼੍ਰੀ ਬਾਦਲ ਨੇ ਦੱਸਿਆ ਕਿ ਉਨ੍ਹਾ ਨੇ ਨੋੌਜਵਾਨਾਂ ਨੂੰ ਵਿਸੇਕਿੱਤਾ-ਮੁੱਖੀ ਸਿਖਿਆ ਦੇਣ ਵਾਸਤੇ ਸਕਿੱਲ ਸੈਟ-ਰਾਂ ਦੀ ਸਥਾਪਨਾ ਲਈ ਰਾਜ ਦੇ ਉਦਯੋਗਪਤੀਆਂ ਨਾਲ ਗੱਲਬਾਤ ਕੀਤੀ ਹੈ । ਉਨ੍ਹਾ ਨੇ ਦੱਸਿਆ ਕਿ ਸਮੇ -ਦੀ ਮੰਗ ਹੈ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣ ਵਾਸਤੇ ਨੌਜਵਾਨਾਂ ਵਿੱਚ ਸਾਇੰਸ ਪ੍ਰਤੀ ਰੁੱਚੀ ਪੈਦਾ ਕੀਤੀ ਜਾਵੇ । ਪੰਜਾਬ ਸਰਕਾਰ ਦੀਆਂ ਸਿਖਿਆ ਖੇਤਰ ਵਿੱਚ ਕੀਤੀਆਂ ਪ੍ਰਾਪਤੀਆਂ ਦਾ ਜਿਕਰ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਗਲੋਬਲ ਚਣੌਤੀਆਂ ਦਾ ਮੁਕਾਬਲਾ ਕਰਨ ਦੇ ਸਮੱਰਥ ਬਣਾਉਣ ਵਾਸਤੇ ਮਿਆਰੀ ਸਿਖਿਆ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਹੈ । ਉਨ੍ਹਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਠੋਸ ਨੀਤੀਆਂ ਕਾਰਨ ਸਿਖਿਆ ਦੇ ਖੇਤਰ ਵਿੱਚ ਪੰਜਾਬ ਮੋਹਰੀ ਸੂਬਾ ਬਣਿਆ ਹੈ । ਉਨ੍ਹਾ ਨੇ ਇਹ ਵੀ ਦੱਸਿਆ ਕਿ ਰਾਜ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ ਦੀ ਸਿਖਿਆ ਦੇਣ ਵਿੱਚ ਕੋਈ ਕਸਰ ਬਾਕੀ ਨਹੀ ਛੱਡੀ ਜਾਵੇਗੀ।
ਮੁੱਖ ਮੰਤਰੀ ਪੰਜਾਬ ਨੇ ਦੱਸਿਆ ਕਿ ਰਾਜ ਸਰਕਾਰ ਵੱਲੋ ਮਿਆਰੀ ਸਿਖਿਆ ਦੇਣ ਦੇ ਕੀਤੇ ਗਏ ਯਤਨਾਂ ਸਦਕਾ ਪੰਜਾਬ ਵਿੱਚ ਆਈ ਆਈ ਆਈ ਅਤੇ ਇੰਡੀਅਨ ਸਕੂਲ ਆਫ ਬਿਜਨੈਸ ਵਰਗੀਆਂ ਸੰਸਥਾਵਾਂ ਸਥਾਪਿਤ ਕੀਤੀਆਂ ਗਈਆਂ ਹਨ ਜਿਸ ਨਾਲ ਰਾਜ ਦੀ ਸਿਖਿਆ ਨੂੰ ਵੱਡਾ ਹੁਲਾਰਾਂ ਮਿਲੇਗਾ । ਉਨ੍ਹਾ ਦੱਸਿਆ ਕਿ ਰਾਜ ਵਿੱਚ 12 ਨਵੀਆਂ ਯੂਨੀਵਰਸਿਟੀਆਂ ਅਤੇ 19 ਡਿਗਰੀ ਕਾਲਜ ਸਥਾਪਿਤ ਕੀਤੇ ਗਏ ਹਨ । ਉਨ੍ਹਾ ਇਹ ਵੀ ਦੱਸਿਆ ਕਿ ਮਾਲਵਾ ਖੇਤਰ ਵਿੱਚ ਤਕਨੀਕੀ ਸਿਖਿਆ ਨੂੰ ਬੜਾਵਾਂ ਦੇਣ ਵਾਸਤੇ ਬਠਿੰਡਾ ਵਿਖੇ ਮਹਾਰਾਜਾ ਰਣਜੀਤ ਸਿੰਘ ਤਕਨੀਕੀ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਜਾ ਰਹੀ ਹੈ । ਮੁੱਖ ਮੰਤਰੀ ਨੇ ਦੱਸਿਆ ਕਿ ਰਾਜ ਸਰਕਾਰ ਵੱਲੋ ਕਮਜੋਰ ਵਰਗਾਂ ਦੇ ਬੱਚਿਆਂ ਨੂੰ ਮਿਆਰੀ ਸਿਖਿਆ ਦੇਣ ਦੇ ਯਤਨ ਕੀਤੇ ਗਏ ਹਨ । ਉਨ੍ਹਾ ਨੇ ਇਹ ਵੀ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਿਆਉਣ ਦੇ ਨਾਲ ਨਾਲ ਆਰਥਿਕ ਤੌਰਤੇ ਕਮਜੋਰ ਪਰਿਵਾਰਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਮਿਆਰੀ ਸਿਖਿਆ ਦੇਣ ਦੇ ਮੰਤਵ ਨਾਲ 6 ਨਵੇ ਸਕੂਲ ਖੋਲ੍ਹੇ ਗਏ ਹਨ ਜਿਨਾਂ ਵਿੱਚ ਕਮਜੋਰ ਵਰਗਾਂ ਦੇ ਉਹਨਾ ਵਿਦਿਆਰਥੀਆਂ ਨੂੰ ਸਿਖਿਆ ਦਿੱਤੀ ਜਾਵੇਗੀ, ਜਿਨਾਂ ਨੇ ਸਰਕਾਰੀ ਸਕੂਲਾਂ ਵਿੱਚ ਦਸਵੀ -ਜਮਾਤ ਵਿੱਚੋ 80 ਫੀਸਦੀ ਜਾ ਵੱਧ ਅੰਕ ਪ੍ਰਾਪਤ ਕੀਤੇ ਹੋਣਗੇ । ਸ਼੍ਰੀ ਬਾਦਲ ਨੇ ਦੱਸਿਆ ਕਿ ਸਰਕਾਰ ਵੱਲੋ ਇਨ੍ਹਾ ਵਿਦਿਆਰਥੀਆਂ ਨੂੰ ਮੁਫਤ ਸਿਖਿਆ ਦੇ ਨਾਲ ਨਾਲ ਮੁਫਤ ਰਿਹਾਇਸ਼ ਅਤੇ ਖਾਣੇ ਦੀ ਵੀ ਸਹੂਲਤ ਦਿੱਤੀ ਜਾਵੇਗੀ ।
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਚੌਥੀ ਕਨਵੋਕੇਸ਼ਨ ਮੌਕੇ ਪੰਜਾਬ ਦੇ ਰਾਜਪਾਲ ਪ੍ਰੋਫੈਸਰ ਕਪਤਾਨ ਸਿੰਘ ਸੋਲੰਕੀ ਨੇ ਵਿਦਿਆਰਥੀਆਂ, ਅਧਿਆਪਕਾ ਅਤੇ ਫੈਕਲਟੀ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਉਸਾਰੂ ਸਿੱਖਿਆ ਅਤੇ ਰਿਸਰਚ ‘ਤੇ ਜ਼ੋਰ ਦੇਣ ਲਈ ਕਿਹਾ ਤਾਂ ਜੋ ਪੰਜਾਬੀ ਨੌਜਵਾਨ ਰਾਸ਼ਟਰ ਦੇ ਵਿਕਾਸ ਵਿੱਚ ਹਿੱਸਾ ਪਾਉਣ ਲਈ ਦਰਪੇਸ਼ ਚਣੌਤੀਆਂ ਦਾ ਸਾਹਮਣਾ ਕਰ ਸਕਣ।
ਪੰਜਾਬ ਦੇ ਰਾਜਪਾਲ ਪ੍ਰੋਫੈਸਰ ਕਪਤਾਨ ਸਿੰਘ ਸੋਲੰਕੀ ਨੇ ਨੇ ਭਾਰਤ ਦੇ ਯੁਵਾਵਾਂ ਨੂੰ ਬੇਹਤਰੀਨ ਸਿਖਿਆ ਪ੍ਰਦਾਨ ਕਰਣ ਲਈ ਐਲ ਪੀ ਯੂ ਦੀ ਸ਼ਲਾਘਾ ਕੀਤੀ ਉਹਨਾਂ ਸਾਰੇ ਸੰਸਥਾਨਾਂ ਨੂੰ ਹਰ ਪ੍ਰਕਾਰ ਦੀ ਸਿਖਿਆ, ਰਿਸਰਚ ਅਤੇ ਕੰਸਲਟੈਂਸੀ ਪ੍ਰਦਾਨ ਕਰਣ ਲਈ ਕਿਹਾ। ਉਹਨਾਂ ਵਿਦਿਆਰਥੀਆਂ ਨੂੰ ਅੱਜ ਦੇ ਕੰਪੀਟਿਟਿਵ ਯੁਗ ’ਚ ਅਪਣੀ ਯੋਗਤਾਵਾਂ ਅਤੇ ਆਤਮਵਿਸ਼ਵਾਸ ਨੂੰ ਵਧਾਉਣ ਲਈ ਕਿਹਾ।
ਸ੍ਰੀ ਸੋਲੰਕੀ ਨੇ ਕਿਹਾ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਪੰਜਾਬ ਅਤੇ ਹੋਰ ਰਾਜਾਂ ਦੇ ਵਿਦਿਆਰਥੀਆਂ ਨੂੰ ਮੁਕੰਮਲ, ਉਸਾਰੂ ਅਤੇ ਢੁਕਵੀਂ ਸਿੱਖਿਆ ਪ੍ਰਦਾਨ ਕਰਨ ਵਿੱਚ ਆਪਣਾ ਵਡਮੁੱਲ਼ਾ ਯੋਗਦਾਨ ਪਾ ਰਹੀ ਹੈ। ਉਹਨਾਂ ਉਸਾਰੂ ਸਿੱਖਿਆ ਦੇ ਨਾਲ-ਨਾਲ ਆਧੁਨਿਕ ਤਕਨੀਕ ਅਪਣਾਉਣ ‘ਤੇ ਜ਼ੋਰ ਦਿੱਤਾ ਜੋ ਕਿ ਸਾਡੇ ਜਿਉਣ ਲਈ ਅਤੇ ਵੱਡੀ ਵਸੋਂ ਲਈ ਢੁਕਵੀਂ ਹੋਵੇ।
ਇਸ ਮੌਕੇ ਸ੍ਰੀ ਬਰਜਿੰਦਰ ਸਿੰਘ ਹਮਦਰਦ ਐਡੀਟਰ ਇਨ-ਚੀਫ ਰੋਜ਼ਾਨਾ ਅਜੀਤ, ਸ੍ਰੀ ਅਸ਼ੋਕ ਮਿੱਤਲ ਚਾਂਸਲਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਸ਼੍ਰੀਮਤੀ ਰਸ਼ਮੀ ਮਿੱਤਲ ਪ੍ਰੋ- ਚਾਂਸਲਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਸ੍ਰੀ ਰਮੇਸ਼ ਮਿੱਤਲ ਚੇਅਰਮੈਨ, ਸ੍ਰੀ ਨਰੇਸ਼ ਮਿੱਤਲ ਵਾਈਸ ਚੇਅਰਮੈਨ ਅਤੇ ਡਾ. ਰਮੇਸ਼ਵਰ ਕੰਵਰ ਵਾਈਸ ਚਾਂਸਲਰ ਵੀ ਹਾਜ਼ਰ ਸਨ।