ਖਜਾਲਾ, 20 ਅਪ੍ਰੈਲ (ਸਿਕੰਦਰ ਸਿੰਘ ਖਾਲਸਾ)- ਹਿੰਦੋਸਤਾਨ ਦੀ ਧਰਤੀ ਗੁਰੂਆਂ, ਪੀਰਾਂ ਸ਼ਹੀਦਾਂ ਤੇ ਸੂਰਬੀਰਾਂ ਦੀ ਧਰਤੀ ਹੈ ਪਰ ਕੁਝ ਸ਼ੈਤਾਨ ਦਿਮਾਗ ਦੇ ਲੋਕ ਭੋਲੇ ਭਾਲੇ ਲੋਕਾਂ ਨੂੰ ਲੁੱਟਣ ਦੇ ਲਈ ਵੱਖ-ਵੱਖ ਢੰਗ ਅਪਣਾ ਲੈਂਦੇ ਹਨ। ਇਸੇ ਤਰ੍ਹਾਂ ਸਤਿਕਾਰ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਬਲਬੀਰ ਸਿੰਘ ਖਾਲਸਾ ਨੇ ਦੱਸਿਆ ਕਿ ਕਾਫੀ ਲੰਮੇ ਸਮੇਂ ਤੋਂ ਪਾਖੰਡੀ ਜਸਵਿੰਦਰ ਸਿੰਘ ਬਿੰਦਾ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਮਕੀਮਪੁਰ ਵਿਖੇ ਆਪਣੇ ਘਰ ਵਿੱਚ ਪਖੰਡ ਦੀ ਦੁਕਾਨ ਚਲਾ ਰਿਹਾ ਸੀ। ਪਾਖੰਡੀ ਜਸਵਿੰਦਰ ਸਿੰਘ ਵੱਲੋਂ ਆਪਣੇ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਸੀ ਤੇ ਦੂਜੇ ਪਾਸੇ ਬਾਹਰ ਇੱਕ ਸਾਇਡ ’ਤੇ ਨਿਸ਼ਾਨ ਸਾਹਿਬ ਲੱਗਾ ਹੋਇਆ ਸੀ ਤੇ ਇੱਕ ਹਾਲ ਵਿੱਚ ਬਾਬਾ ਵਡਭਾਗ ਸਿੰਘ ਦੇ ਨਾਂਅ ’ਤੇ ਭੋਲੇ ਭਾਲੇ ਲੋਕਾਂ ਨੂੰ ਪੁੱਛਾਂ ਦੇਣ ਦਾ ਕੰਮ ਕਰਦਾ ਸੀ ਤੇ ਜਲ ਆਦਿ ਕਰਕੇ ਆਏ ਲੋਕਾਂ ਦਾ ਦੁੱਖ ਦੂਰ ਕਰਨ ਦਾ ਪਖੰਡ ਕਰ ਰਿਹਾ ਸੀ। ਸਤਿਕਾਰ ਕਮੇਟੀ ਦੇ ਸਿੰਘਾਂ ਵੱਲੋਂ ਇਸ
ਪਾਖੰਡੀ ਉ¤ਪਰ ਕਾਰਵਾਈ ਕਰਦਿਆਂ ਹੋਇਆਂ ਹਰਿਆਣਾ ਪੁਲਿਸ ਨੂੰ ਨਾਲ ਲੈ ਕੇ ਇਸ ਪਾਖੰਡੀ ਨੂੰ ਕਾਬੂ ਕੀਤਾ ਜਦ ਦੇਖਿਆ ਕਿ ਗੁਰਦੁਆਰਾ ਨਿਸ਼ਾਨ ਸਾਹਿਬ ਉ¤ਪਰ ਪਲਾਟਿਕ ਦੇ ਖਿਡੌਣੇ ਹਾਰ ਰੰਗ ਬਿਰੰਗੇ ਕਪੜੇ ਤੇ ਹੋਰ ਸਮਾਨ ਬੰਨਿਆ ਹੋਇਆ ਸੀ। ਜਿਥੇ ਕਿ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਰਹੀ ਤੇ ਉ¤ਥੇ ਨਾਲ ਹੀ ਨਿਸ਼ਾਨ ਸਾਹਿਬ ਦੀ ਬੇਅਦਬੀ ਹੋ ਰਹੀ ਸੀ ਜਦ ਪਖੰਡੀ ਨੂੰ ਇਸ ਪਖੰਡ ਵਾਦ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਲਿਖਤੀ ਮਾਫੀਨਾਮਾ ਲਿਖਿਆ ਤੇ ਆਪਣੀ ਗਲਤੀ ਨੂੰ ਮੰਨਦਿਆਂ ਹੋਇਆ ਕਿਹਾ ਕਿ ਅੱਜ ਤੋਂ ਬਾਅਦ ਮੈਂ ਇਹ ਪਖੰਡ ਦੀ ਦੁਕਾਨ ਬੰਦ ਕਰ ਦੇਵਾਂਗਾ ਮੇਰੇ ਵਿੱਚ ਕੋਈ ਦੈਵੀ ਸ਼ਕਤੀ ਨਹੀਂ ਸਤਿਕਾਰ ਕਮੇਟੀ ਦੇ ਸਿੰਘਾਂ ਨੇ ਬੜੇ ਸਤਿਕਾਰ ਸਹਿਤ ਨਿਸ਼ਾਨ ਸਾਹਿਬ ਨੂੰ ਉਤਾਰਿਆ ਤੇ ਇਸ ਪਖੰਡੀ ਘਰੋਂ ਤਿੰਨ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਨਾਲ ਲੈ ਗਏ। ਸਤਿਕਾਰ ਕਮੇਟੀ ਵੱਲੋਂ ਨਾਲ ਹੀ ਦੂਜੀ ਕਾਰਵਾਈ ਕਰਦਿਆਂ ਹੋਇਆ ਕੁਲਦੀਪ ਸਿੰਘ ਪੁੱਤਰ ਪ੍ਰਿਤਮ ਸਿੰਘ ਵਾਸੀ ਬਹੱਦੀਪੁਰ ਦਾ ਪਰਿਵਾਰ ਕਾਫੀ ਲੰਮੇ ਸਮੇਂ ਤੋਂ ਵਿਦੇਸ਼ ਵਿੱਚ ਰਹਿ ਰਿਹਾ ਸੀ ਤੇ ਉਨ੍ਹਾਂ ਨੇ ਆਪਣੀ ਪੈਲੀ ਠੇਕੇ ਤੇ ਦਿੱਤੀ ਹੋਈ ਸੀ ਕੁਝ ਸ਼ੈਤਾਨ ਦਿਮਾਗ ਦੇ ਪਖੰਡੀ ਸੁਰਜੀਤ ਸਿੰਘ ਪੁੱਤਰ ਬਖਸ਼ੀ ਰਾਮ ਉਨ੍ਹਾਂ ਦੀ ਪੈਲੀ ਤੇ ਕਬਜਾ ਕਰਨ ਦੀ ਨਿਯਤ ਨਾਲ ਪੈਲੀ ਵਿੱਚ ਇੱਕ ਪੀਰ ਦੀ ਜਗ੍ਹਾ ਬਣਾ ਦਿੱਤੀ ਜਿੱਥੇ ਕਿ ਵਿਦੇਸ਼ ਵਿੱਚ ਰਹਿੰਦੇ ਪਰਿਵਾਰ ਨੂੰ ਇਸ ਜਗ੍ਹਾ ਬਾਰੇ ਕੁਝ ਗਿਆਨ ਨਹੀਂ ਜਦ ਉਹ ਦੇਸ਼ ਭਾਰਤ ਆਏ ਤਾਂ ਉਨ੍ਹਾਂ ਨੇ ਕੋਰਟ ਵਿੱਚ ਕੇਸ ਕੀਤਾ ਜਿੱਥੇ ਕਿ ਉਹ ਕੋਰਟ ਕੇਸ ਜਿੱਤ ਗਏ ਪਰ ਪੈਲੀ ਵਿੱਚ ਬਣੀ ਜਗ੍ਹਾ ਨੁੰ ਢਾਹੁਣ ਦੀ ਹਿੰਮਤ ਕਿਸੇ ਨਾ ਕਿੱਤੀ ਅੰਤ ਵਿੱਚ ਸਤਿਕਾਰ ਕਮੇਟੀ ਨੂੰ ਲਿਖਤੀ ਸ਼ਿਕਾਇਤ ਕੀਤੀ ਕਿ ਸਤਿਕਾਰ ਕਮੇਟੀ ਸਾਡਾ ਸਹਿਯੋਗ ਕਰੇ ਤੇ ਇਹ ਸਾਡੀ ਪੈਲੀ ਵਿੱਚ ਬਣੀ ਪੀਰ ਦੀ ਜਗ੍ਹਾ ਨੁੰ ਢਾਹ ਦਿੱਤਾ ਜਾਵੇ ਸਤਿਕਾਰ ਕਮੇਟੀ ਦੇ ਸਿੰਘਾਂ ਨੇ ਕਾਰਵਾਈ ਕਰਦਿਆਂ ਹੋਇਆਂ ਪੈਲੀ ਵਿੱਚ ਬਣੀ ਜਗ੍ਹਾ ਨੂੰ ਢਾਹ ਦਿੱਤਾ ਇਸ ਮੌਕੇ ਸਤਿਨਾਮ ਸਿੰਘ ਸੰਸਾ, ਮੰਗਲਜੀਤ ਸਿੰਘ, ਮਲਕੀਤ ਸਿੰਘ ਮਹੰਤ, ਨਿਸ਼ਾਨ ਸਿੰਘ, ਅੰਮ੍ਰਿਤਪਾਲ ਸਿੰਘ, ਅਜੀਤ ਸਿੰਘ ਨਿਹੰਗ ਆਦਿ ਸਤਿਕਾਰ ਕਮੇਟੀ ਦੇ ਸਿੰਘ ਤੇ ਪਿੰਡ ਵਾਸੀ ਹਾਜ਼ਰ ਸਨ।