ਨਵੀਂ ਦਿ¤ਲੀ, 18 ਅਪ੍ਰੈਲ (ਪੀ. ਟੀ.)- ਕਰੀਬ 2 ਮਹੀਨੇ ਦੀ ਲੰਮੀ ਛੁ¤ਟੀ ਤੋਂ ਬਾਅਦ ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਨੇ ਕਈ ਰਾਜਾਂ ਦੇ ਕਿਸਾਨਾਂ ਦੇ ਪ੍ਰਤੀਨਿਧੀ ਮੰਡਲਾਂ ਨਾਲ ਮੁਲਾਕਾਤ ਕੀਤੀ। ਯੂਪੀਏ ਸਰਕਾਰ ਦੇ ਜ਼ਮੀਨ ਪ੍ਰਾਪਤੀ ਬਿੱਲ ’ਚ ਨਰਿੰਦਰ ਮੋਦੀ ਸਰਕਾਰ ਵੱਲੋਂ ਕੀਤੀਆਂ ਗਈਆਂ ਤਬਦੀਲੀਆਂ ਸਬੰਧੀ ਉਨ੍ਹਾਂ ਦੇ ਵਿਚਾਰਾਂ ਨੂੰ ਸੁਣਿਆ। ਰਾਹੁਲ ਨੇ ਅ¤ਜ ਆਪਣੇ ਘਰ 12-ਤੁਗਲਕ ਲੇਨ ’ਤੇ ਕਿਸਾਨਾਂ ਨਾਲ ਮੁਲਾਕਾਤ ਕੀਤੀ।ਰਾਹੁਲ ਦੀ ਕਿਸਾਨਾਂ ਨਾਲ ਇਹ ਮੁਲਾਕਾਤ ਐਤਵਾਰ ਨੂੰ ਕਾਂਗਰਸ ਦੀ ਹੋਣ ਵਾਲੀ ਕਿਸਾਨ ਖੇਤ ਮਜ਼ਦੂਰ ਰੈਲੀ ਤੋਂ ਠੀਕ ਇ¤ਕ ਦਿਨ ਪਹਿਲਾਂ ਹੈ। ਰਾਹੁਲ ਦੇ ਘਰ ਦੇ ਬਾਹਰ ਹਜ਼ਾਰਾਂ ਦੀ ਗਿਣਤੀ ’ਚ ਕਿਸਾਨ ਪੁ¤ਜੇ। ਰਾਹੁਲ ਵੀ ਘਰ ਤੋਂ ਬਾਹਰ ਆ ਕੇ ਕਿਸਾਨਾਂ ਨੂੰ ਮਿਲੇ ਅਤੇ ਉਨ੍ਹਾਂ ਨਾਲ ਗ¤ਲਬਾਤ ਕੀਤੀ।ਜ਼ਿਕਰਯੋਗ ਹੈ ਕਿ ਪਾਰਟੀ ਪਹਿਲਾਂ ਹੀ ਇਹ ਸਪਸ਼ਟ ਕਰ ਚੁ¤ਕੀ ਹੈ ਕਿ ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਨਾਲ ਕਿਸਾਨਾਂ ਦੀ ਰੈਲੀ ਨੂੰ ਸੰਬੋਧਿਤ ਕਰਨਗੇ।