April 24, 2026 12:27 pm

ਸ਼ੁਕਰ ਐ! ਕਿਸੇ ਨੇ ਤਾਂ ਸੁਣੀ ਮੇਰੀ ਪੁਕਾਰ, ਦਰਾਜ ਵੱਲ ਨੂੰ ਜਾਂਦੇ ਰਸਤੇ ਨੂੰ ਜੇ.ਸੀ.ਬੀ. ਨਾਲ ਕੀਤਾ ਪੱਧਰਾ

ਤਪਾ ਮੰਡੀ, 18 ਅਪ੍ਰੈਲ (ਖੁਸ਼ਦੀਪ/ਰੋਬਿਨ)- ਕਹਿੰਦੇ ਨੇ ਬਾਰਾਂ ਸਾਲਾਂ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ। ਆਖਿਰ ਅੱਜ ਸੁਣ ਹੀ ਲਈ ਕਿਸੇ ਨੇ ਮੇਰੀ ਪੁਕਾਰ। ਇਹ ਮਾਮਲਾ ਹੈ ਤਪਾ ਸ਼ਹਿਰ ਤੋਂ ਦਰਾਜ ਫਾਟਕ ਨੂੰ ਜਾਂਦੀ ¦ਿਕ ਰੋਡ ਦਾ ਜਿਸਤੇ ਬਹੁਤ ਲੰਬੇ ਸਮੇਂ ਮਗਰੋ ਅਖੀਰ ਅੱਜ ਨਗਰ ਕੌਂਸਲ ਦੀ ਸਵੱਲੀ ਨਜ਼ਰ ਪੈ ਹੀ ਗਈ। ਅੱਜ ਸਵੇਰੇ ਹੀ ਵਾਰਡ ਨੰ. 1 ਤੋਂ ਚੋਣ ਜਿੱਤ ਕੇ ਕੌਂਸਲਰ ਬਣੀ ਬੀਬੀ ਮਲਕੀਤ ਕੌਰ ਭੋਲੀ ਦੇ ਪਤੀ ਮੇਜਰ ਸਿੰਘ ਸਾਬਕਾ ਕੌਂਸਲਰ ਦੀ ਅਗਵਾਈ ਵਿੱਚ ਜੇ.ਸੀ.ਬੀ ਮਸ਼ੀਨ ਰਾਹੀ ਇਸ ਰਸਤੇ ਨੂੰ ਪੱਧਰਾ ਕਰਨ ਦਾ ਕੰਮ ਉਲੀਕਿਆ ਗਿਆ ਅਤੇ ਸੜਕ ਵਿੱਚਲੇ ਖੱਡਿਆ ਨੂੰ ਚੰਗੀ ਤਰਾਂ ਭਰਿਆ ਗਿਆ। ਦੱਸਣਯੋਗ ਹੈ ਕਿ ਅੱਜ ਤੋਂ ਤਕਰੀਬਨ 6-7 ਮਹੀਨੇ ਪਹਿਲਾਂ ਇਸ ਸੜਕ ਤੇ ਸੀਵਰੇਜ ਬੋਰਫ ਦੇ ਠੇਕੇਦਾਰ ਦੁਆਰਾ ਸੀਵਰੇਜ ਪਾਇਆ ਗਿਆ ਸੀ ਪਰ ਸੀਵਰੇਜ ਪਾਉਣ ਮਗਰੋ ਰਸਤੇ ਨੂੰ ਠੀਕ ਨਹੀ ਕੀਤਾ ਗਿਆ ਜਿਸ ਕਾਰਨ ਇਸ ਰਸਤੇ ਤੋ ¦ਘਨ ਵਾਲੇ ਰਾਹਗੀਰਾਂ ਨੂੰ ਭਾਰੀ

ਮੁਸ਼ਿਕਲਾਂ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪੈਂਦਾ ਸੀ। ਰਾਹਗੀਰਾਂ ਨੇ ਦੱਸਿਆ ਕਿ ਉਹ ਵਾਰ ਵਾਰ ਸੜਕੀ ਲਾਂਘੇ ਨੂੰ ਚੱਲਣਯੋਗ ਬਣਾਉਣ ਲੲਂੀ ਉੱਚ ਅਧਿਕਾਰੀਆਂ ਨੂੰ ਬੇਨਤੀ ਕਰ ਚੁੱਕੇ ਸਨ ਪਰ ਹਾਲੇ ਤੱਕ ਕੋਈ ਸੁਣਵਾਈ ਨਹੀ ਹੋਈ ਸੀ ਅਤੇ ਅੱਜ ਵਾਰਡ ਦੀ ਨਵੀ ਬਣੀ ਐਮ.ਸੀ. ਵੱਲੋ ਇਸ ਕੰਮ ਨੂੰ ਨੇਪਰੇ ਚਾੜ੍ਯਣ ਲਈ ਹੀਲਾ-ਵਸੀਲਾ ਕੀਤਾ ਗਿਆ ਜਿਸਦਾ ਸਮੂਹ ਵਾਰਡ ਵਾਸੀਆਂ ਵੱਲੋ ਉਹਨਾ ਦਾ ਇਸ ਕੰਮ ਲਈ ਕੋਟਿ ਕੋਟਿ ਧੰਨਵਾਦ ਕੀਤਾ ਜਾਦਾ ਹੈ।

Send this to a friend