April 24, 2026 7:55 am

ਮਸੱਰਤ ਦੀ ਗ੍ਰਿਫ਼ਤਾਰੀ ਬਾਅਦ ਸ੍ਰੀਨਗਰ ’ਚ ਵਿਖਾਵਾਕਾਰੀਆਂ ਤੇ ਪੁਲਿਸ ਵਿਚਾਲੇ ਝੜਪ

14 ਜ਼ਖਮੀ, ਸੂਬਾ ਸਰਕਾਰ ਸਖ਼ਤੀ ਨਾਲ ਨਿਪਟੇਗੀ : ਭਾਜਪਾ-ਸ੍ਰੀਨਗਰ, 17 ਅਪ੍ਰੈਲ (ਪੀ. ਟੀ. ਲਾਇਵ)- ਵੱਖਵਾਦੀ ਆਗੂ ਮਸੱਰਤ ਆਲਮ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਅੱਜ ਸ੍ਰੀਨਗਰ ਵਿਖੇ ਰੋਸ ਵਿਖਾਵਾ ਕਰ ਰਹੇ ਵੱਖਵਾਦੀਆਂ ਅਤੇ ਪੁਲਿਸ ਵਿਚਾਲੇ ਤਿੱਖੀ ਝੜਪ ਹੋਈ। ਵੱਖਵਾਦੀ ਸਮਰਥਕਾਂ ਨੇ ਇਸ ਦੌਰਾਨ ਪੁਲਿਸ ਉ¤ਪਰ ਭਾਰੀ ਪਥਰਾਅ ਕੀਤਾ। ਵੱਖਵਾਦੀਆਂ ਨੇ ਤਰਾਲ ਵਿੱਚ ਮਾਰਚ ਕੱਢਣ ਦੀ ਵੀ ਕੋਸ਼ਿਸ਼ ਕੀਤੀ, ਜਿਸ ਨੂੰ ਪੁਲਿਸ ਨੇ ਨਾਕਾਮ ਕਰ ਦਿੱਤਾ।ਇਸ ਤੋਂ ਪਹਿਲਾਂ ਅੱਜ ਸਵੇਰੇ ਸ੍ਰੀਨਗਰ ਵਿਖੇ ਪੁਲਿਸ ਨੇ ਵੱਖਵਾਦੀ ਆਗੂ ਮਸੱਰਤ ਆਲਮ ਨੂੰ ਗ੍ਰਿਫਤਾਰ ਕਰ ਲਿਆ। ਉਸ ਨੂੰ ਵੀਰਵਾਰ ਨੂੰ ਹੀ ਸਈਅਦ ਅਲੀ ਸ਼ਾਹ ਗਿਲਾਨੀ ਦੇ ਨਾਲ ਘਰ ਵਿੱਚ ਨਜ਼ਰਬੰਦ ਕੀਤਾ ਗਿਆ ਸੀ। ਗ੍ਰਿਫਤਾਰੀ ਦੇ ਬਾਅਦ ਮਸੱਰਤ ਨੇ ਕਿਹਾ ਕਿ ਇੱਥੇ ਸਾਰੀਆਂ ਗੱਲਾਂ ਤਾਕਤ ਦੇ ਜ਼ੋਰ ’ਤੇ ਹੀ ਹੁੰਦੀਆਂ ਹਨ ਅਤੇ ਨਜ਼ਰਬੰਦੀ ਜਾਂ ਗ੍ਰਿਫਤਾਰੀ ਮੇਰੇ ਲਈ ਕੋਈ ਨਵੀਂ ਗੱਲ ਨਹੀਂ ਹੈ।  ਦਰਅਸਲ ਮਸੱਰਤ ਸ਼ੁੱਕਰਵਾਰ ਨੂੰ

ਹੁਰੀਅਤ ਕਾਨਫਰੰਸ ਦੇ ਕੱਟੜਪੰਥੀ ਧੜੇ ਦੇ ਪ੍ਰਮੁੱਖ ਸਈਅਦ ਅਲੀ ਸ਼ਾਹ ਗਿਲਾਨੀ ਦੇ ਨਾਲ ਮਿਲ ਕੇ ਪੁਲਵਾਮਾ ਜ਼ਿਲ੍ਹੇ ਦੇ ਤਰਾਲ ਵਿੱਚ ਇੱਕ ਰੈਲੀ ਕਰਨ ਵਾਲੇ ਸਨ।
ਸ੍ਰੀਨਗਰ ਵਿੱਚ ਬੁੱਧਵਾਰ ਨੂੰ ਵੱਖਵਾਦੀਆਂ ਦੀ ਰੈਲੀ ਨੂੰ ਲੈ ਕੇ ਚੌਤਰਫਾ ਹਮਲਾ ਹੋਣ ਦੇ ਬਾਅਦ ਸੂਬੇ ਦੇ ਮੁੱਖ ਮੰਤਰੀ ਮੁਫਤੀ ਮੁਹੰਮਦ ਸਈਅਦ ਨੇ ਸ਼ੁੱਕਰਵਾਰ ਨੂੰ ਮਾਰਚ ਦੇ ਲਈ ਆਗਿਆ ਦਿੱਤੇ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਸਈਅਦ ਨੇ ਕਿਹਾ ਸੀ ਕਿ ਪਾਕਿਸਤਾਨੀ ਝੰਡਾ ਲਹਿਰਾਉਣਾ ਅਤੇ ਪਾਕਿਸਤਾਨ ਦੇ ਹੱਕ ਵਿੱਚ ਨਾਅਰੇਬਾਜ਼ੀ ਕਰਨਾ ਸਵੀਕਾਰਯੋਗ ਨਹੀਂ ਹੈ ਅਤੇ ਇਸ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਪੁਲਿਸ ਨੂੰ ਨਿਰਦੇਸ਼ ਦਿੱਤਾ ਕਿ ਸ਼ੁੱਕਰਵਾਰ ਨੂੰ ਰੈਲੀ ਦੀ ਆਗਿਆ ਨਾ ਦਿੱਤੀ ਜਾਵੇ। ਇਹ ਰੈਲੀ ਸ੍ਰੀਨਗਰ ਤੋਂ ਤਰਾਲ ਤੱਕ ਕੱਢੇ ਜਾਣ ਦੀ ਯੋਜਨਾ ਸੀ। ਗਿਲਾਨੀ ਨੇ ਦੱਖਣ ਕਸ਼ਮੀਰ ਦੇ ਤਰਾਲ ਕਸਬੇ ਵਿੱਚ ਇਸ ਦਿਨ ਮਾਰਚ ਦਾ ਐਲਾਨ ਕੀਤਾ ਸੀ। ਇਸ ਕਸਬੇ ਵਿੱਚ ਬੀਤੇ ਸੋਮਵਾਰ ਨੂੰ ਅੱਤਵਾਦ ਵਿਰੋਧੀ ਮੁਹਿੰਮ ਦੇ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਅਤੇ ਵੱਖਵਾਦੀਆਂ ਵਿਚਾਲੇ ਝੜਪ ਅਤੇ ਪਥਰਾਅ ਕਾਰਨ 14 ਵਿਅਕਤੀ ਜ਼ਖਮੀ ਹੋ ਗਏ ਹਨ। ਦੂਜੇ ਪਾਸੇ ਭਾਜਪਾ ਆਗੂ ਅਤੇ ਜੰਮੂ-ਕਸ਼ਮੀਰ ਮਾਮਲਿਆਂ ਦੇ ਇੰਚਾਰਜ ਰਾਮ ਮਾਧਵ ਨੇ ਕਿਹਾ ਹੈ ਕਿ ਸੂਬਾ ਸਰਕਾਰ ਕਾਨੂੰਨ ਅਤੇ ਵਿਵਸਥਾ ਦੇ ਮਾਮਲੇ ਵਿੱਚ ਪੂਰੀ ਸਖਤੀ ਨਾਲ ਨਿਪਟੇਗੀ।

Send this to a friend