April 24, 2026 2:51 am

57 ਦਿਨ ਦੇ ‘ਅਗਿਆਤਵਾਸ’ ਤੋਂ ਚੁਪਚਾਪ ਘਰ ਪਰਤੇ ਰਾਹੁਲ ਗਾਂਧੀ

rahul_gandhi_350_012314045014 ਨਵੀਂ ਦਿ¤ਲੀ, 16 ਅਪ੍ਰੈਲ (ਪੀ.ਟੀ. ਲਾਇਵ)- ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ 57 ਦਿਨਾਂ ਤੋਂ ਬਾਅਦ ਘਰ ਵਾਪਿਸ ਆ ਗਏ ਹਨ। 16 ਫਰਵਰੀ ਤੋਂ ਛੁ¤ਟੀ ’ਤੇ ਗਏ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਦਾ ਉਨ੍ਹਾਂ ਦੀ ਰਿਹਾਇਸ਼ ’ਚ ਮਾਂ ਸੋਨੀਆ ਗਾਂਧੀ ਤੇ ਭੈਣ ਪ੍ਰਿਅੰਕਾ ਨੇ ਸਵਾਗਤ ਕੀਤਾ। ਰਾਹੁਲ ਗਾਂਧੀ ਦੇ ਛੁ¤ਟੀ ਤੋਂ ਵਾਪਿਸ ਆਉਣ ਦੀ ਖੁਸ਼ੀ ’ਚ ਕਾਂਗਰਸੀ ਸਮਰਥਕਾਂ ਨੇ ਉਨ੍ਹਾਂ ਦੇ ਘਰ ਤੋਂ ਬਾਹਰ ਪਟਾਕੇ ਚਲਾਏ ਤੇ ਉਨ੍ਹਾਂ ਦੇ ਸਮਰਥਨ ’ਚ ਨਾਅਰੇ ਲਗਾਏ। ਰਾਹੁਲ ਬੈਂਕਾਕ ਤੋਂ ਥਾਈ ਏਅਰਵੇਜ਼ ਦੀ ਉਡਾਣ ਰਾਹੀਂ ਦਿ¤ਲੀ ਪਹੁੰਚੇ। ਰਾਹੁਲ ਗਾਂਧੀ 20 ਫਰਵਰੀ ਨੂੰ 15 ਦਿਨ ਦੀ ਛੁ¤ਟੀ ’ਤੇ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਛੁ¤ਟੀ ਕਈ ਵਾਰ ਵਧਾਈ, ਹਾਲਾਂਕਿ ਇਸ ਦੌਰਾਨ ਪਾਰਟੀ ਨੇਤਾ ਰਾਜਨੀਤਕ ਅਸਥਿਰਤਾ ਵਾਲੇ

ਇਸ ਸਮੇਂ ’ਚ ਉਨ੍ਹਾਂ ਦੀ ਛੁ¤ਟੀ ’ਤੇ ਜਾਣ ਦੇ ਫੈਸਲੇ ਦਾ ਕਈ ਪ¤ਧਰ ’ਤੇ ਬਚਾਅ ਕਰਦੇ ਨਜ਼ਰ ਆਏ। ਅਜਿਹੀ ਉਮੀਦ ਕੀਤੀ ਜਾ ਰਹੀ ਹੈ ਕਿ ਰਾਹੁਲ ਗਾਂਧੀ ਇਸ ਐਤਵਾਰ ਜ਼ਮੀਨ ਪ੍ਰਾਪਤੀ ਬਿੱਲ ਖਿਲਾਫ ਕਿਸਾਨਾਂ ਦੀ ਇਕ ਰੈਲੀ ਨੂੰ ਸੰਬੋਧਿਤ ਕਰਨਗੇ। ਕਾਂਗਰਸ ਇਸ ਬਿੱਲ ਦਾ ਲਗਾਤਾਰ ਵਿਰੋਧ ਕਰਦੀ ਰਹੀ ਹੈ।

Send this to a friend