April 24, 2026 2:50 am

ਬਠਿੰਡਾ ਜੇਲ੍ਹ ’ਚ ਕੈਦੀ ਨੇ ਚਲਾਈ ਗੋਲੀ, ਦੋ ਜ਼ਖਮੀ

ਬਠਿੰਡਾ, 16 ਅਪ੍ਰੈਲ (ਪੀ.ਟੀ.)- ਬਠਿੰਡਾ ਦੀ ਕੇਂਦਰੀ ਜੇਲ੍ਹ ਹਮੇਸ਼ਾ ਚਰਚਾ ’ਚ ਬਣੀ ਰਹਿੰਦੀ ਹੈ। ਇਸੇ ਜੇਲ੍ਹ ’ਚ ਬੰਦ ਕੈਦੀ ਕੁਲਵੀਰ ਸਿੰਘ ਨਰੂਆਣਾ ਜੋ ਪਹਿਲਾਂ ਜੇਲ੍ਹ ’ਚ ਫੇਸਬੁ¤ਕ ਚਲਾਉਣ ਵਾਲੇ ਮਾਮਲੇ ਨੂੰ ਲੈ ਕੇ ਚਰਚਾ ’ਚ ਸੀ, ਹੁਣ ਉਸ ਨੇ ਜੇਲ੍ਹ ਦੇ ਅੰਦਰ ਹੀ ਇਕ ਸਜ਼ਾਯਾਫ਼ਤਾ ਕੈਦੀ ’ਤੇ ਪਿਸਤੌਲ ਨਾਲ ਗੋਲੀ ਚਲਾ ਦਿ¤ਤੀ, ਜਿਸ ਕਾਰਨ ਗੁਰਦੀਪ ਸਿੰਘ ਮਹਲ ਕਲਾਂ ਤੇ ਉਸ ਦਾ ਇਕ ਹੋਰ ਸਾਥੀ ਜ਼ਖਮੀ ਹੋ ਗਿਆ, ਜਿਨ੍ਹਾਂ ਦਾ ਇਲਾਜ ਹਸਪਤਾਲ ’ਚ ਚ¤ਲ ਰਿਹਾ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਗੈਂਗਸਟਰ ਕੁਲਵੀਰ ਸਿੰਘ ਨਰੂਆਣਾ ਦੀ ਦੂਸਰੇ ਗੈਂਗਸਟਰ ਨਾਲ ਝੜਪ ਹੋ ਗਈ, ਜਿਸ ’ਚ ਕੁਲਵੀਰ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿ¤ਤੀਆਂ। ਜ਼ਖਮੀ ਗੁਰਦੀਪ ਸਿੰਘ ਮਹਲ ਕਲਾਂ ਦਾ ਕਹਿਣਾ ਹੈ ਕਿ ਜੇਲ੍ਹ ਦੇ ਡਿਪਟੀ ਸੁਪਰਡੈਂਟ ਕੁਲਵੀਰ ਦੇ ਬਿਲਕੁਲ ਕੋਲ ਖੜ੍ਹੇ ਸਨ ਤੇ ਉਨ੍ਹਾਂ ਦੇ ਸਾਹਮਣੇ ਹੀ ਕੁਲਵੀਰ ਉਸ ’ਤੇ ਗੋਲੀਆਂ ਚਲਾ ਰਿਹਾ ਸੀ। ਇਸ ਪੂਰੇ ਮਾਮਲੇ ਨੂੰ ਲੈ ਕੇ ਅਜੇ ਤ¤ਕ ਜੇਲ੍ਹ ਪ੍ਰਸ਼ਾਸਨ ਨੇ ਚੁ¤ਪੀ ਧਾਰੀ ਹੋਈ ਹੈ।

Send this to a friend