June 18, 2026 2:42 pm

ਬਾਘਾਪੁਰਾਣਾ ਬਲਾਕ ਸਮਤੀ ਦਾ ਚੇਅਰਮੈਨ ਸਰਬਸਮਤੀ ਨਾਲ ਚੁਣਿਆ ਗਿਆ

ਬਾਘਾਪੁਰਾਣਾ, 4 ਅਗਸਤ (ਤਰਲੋਚਨ ਬਰਾੜ)- ਅੱਜ ਬਾਘਾਪੁਰਾਣਾ ਵਿਖੇ ਬਾਘਾਪੁਰਾਣਾ ਬਲਾਕ ਸਮਤੀ ਚੇਅਰਮੈਨ ਦੀ ਚੋਣ ਸਰਬਸਮਤੀ ਨਾਲ ਹੋਈ। ਜਿਸ ਵਿੱਚ ਹਲਕਾ ਬਾਘਾਪੁਰਾਣਾ ਦੇ ਐਮਐਲਏ ਮਹੇਸ਼ਇੰਦਰ ਸਿੰਘ ਅਤੇ ਜਿਲਾ ਪਰਧਾਨ ਤੀਰਥ ਸਿੰਘ ਮਾਹਲਾ ਵਿਸ਼ੇਸ ਤੋਰ ਤੇ ਪਹੁੰਚੇ।
block-chairman
ਬਲਾਕ ਸਮਤੀ ਬਾਘਾਪੁਰਾਣਾ ਦੇ ਚੇਅਰਮੈਨ  ਦੀ ਸਰਬਸਮਂਤੀ ਨਾਲ ਚੋਣ ਹੋਈ। ਸਥਾਨਕ ਬਲਾਕ ਬਾਘਾਪੁਰਾਣਾ ਦੇ ਚੇਅਰਮੈਨ ਦੀ ਚੋਣ ਐੱਸ.ਡੀ.ਐਮ ਮਨਦੀਪ ਕੌਰ ਅਤੇ ਬੀ.ਡੀ.ਓ. ਹਰਜਿੰਦਰ ਸਿੰਘ ਜੱਸਲ ਦੀ ਦੇਖ ਰੇਖ ਹੇਠ ਹੋਈ। ਘੋਲਿਆ ਕਲਾਂ ਜੋਨ ਗੁਰਸੇਵਕ ਸਿੰਘ ਘੋਲਿਆ ਨੂੰ ਬਲਾਕ ਸਮਤੀ ਦਾ ਚੇਅਰਮੈਨ ਨਿਜੁਕਤ ਕੀਤਾ ਗਿਆ ਅਤੇ ਵਾਈਸ ਚੇਅਰਮੈਨ ਦਰਸ਼ਨ ਖਾਨ ਨੂੰ ਨਿਜੁਕਤ ਕੀਤਾ। ਇਸ ਮੋਕੇ ਹਲਕਾ ਬਾਘਾਪੁਰਾਣਾ ਦੇ ਐਮਐਲਏ  ਮਹੇਸ਼ ਇੰਦਰ ਸਿੰਘ ਅਤੇ ਜਿਲਾ ਪਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਤੀਰਥ ਸਿੰਘ ਮਾਹਲਾ ਅਤੇ 22 ਦੇ ਕਰੀਬ ਬਲਾਕ ਸਮਤੀ ਮੈਂਬਰਾਂ ਦੀ ਹਾਜ਼ਰੀ ਵਿੱਚ ਗੁਰਸੇਵਕ ਸਿੰਘ ਘੋਲਿਆ ਦੇ ਨਾਮ ਦਾ ਮਤਾ ਪਾਸ ਕੀਤਾ ਗਿਆ ਅਤੇ ਵਾਈਸ ਚੇਅਰਮੈਨ ਦਰਸ਼ਨ ਖਾਨ ਦੇ ਨਾਮ ਦਾ ਮਤਾ ਹੋਰ ਕੋਈ ਨਾਮ ਸਾਮਣੇ ਆਉਣ ਕਾਰਣ ਐੱਸ.ਡੀ.ਐਮ ਨੇ ਗੁਰਸੇਵਕ ਸਿੰਘ ਘੋਲਿਆ ਤੇ ਦਰਸ਼ਨ ਖਾਨ ਦੇ ਵਾਈਸ ਚੇਅਰਮੈਨ ਦਾ ਐਲਾਣ ਕਰ ਦਿਤਾ । ਪਰ ਹਲਕਾ ਇੰਚਾਰਜ ਜਗਤਾਰ ਸਿੰਘ ਰਾਜਿਆਣਾ ਅਤੇ ਉਸ ਦਾ ਬੇਟਾ ਸਮਤੀ ਮੈੰਬਰ ਮਨਦੀਪ ਸਿੰਘ ਇਸ ਚੋਣ ਪਰਕ੍ਰਿਆ ਵਿੱਚ ਹਾਜਰ ਨਹੀਂ ਹੋਏ, ਪਰ ਜਦੋਂ ਇਸ ਸਬੰਦ ਵਿੱਚ ਜ਼ਿਲ੍ਹਾ ਪਰਧਾਨ ਤੀਰਥ ਸਿੰਘ ਤੋਂ ਪੁਛਿਆ ਗਿਆ ਉਹਨਾਂ ਇਸ ਗਲ ਦਾ ਜਵਾਬ ਦਿੰਦਿਆਂ ਆਖਿਆ ਕੇ ਜਗਤਾਰ ਸਿੰਘ ਕਿਸੇ ਕਮ ਹੋਣ ਕਰਕੇ ਨਹੀਂ ਆ ਸਕੇ ਪਰ ਉਹਨਾਂ ਦੀ ਇਸ ਚੋਣ ਵਿੱਚ ਸਹਮਤੀ ਹੈ  ਅਤੇ ਸਾਡੀ ਪਾਰਟੀ ਬਿਲਕੁਲ ਇੱਕ ਜੁਟ ਹੈ , ਇਸ ਚੋਣ ਵਿੱਚ ਕੋਈ ਮਤਭੇਦ ਨਹੀਂ। ਗੁਰਸੇਵਕ ਸਿੰਘ ਦੇ ਸਮਰਥਕਾਂ ਨੇ ਉਸ ਦੇ ਗਲ ਵਿੱਚ ਹਾਰ ਪਾਕੇ ਖੁਸ਼ੀ ਮਨਾਈ ਅਤੇ ਲੱਡੂ ਵੰਡੇ।ਇਸ ਮੋਕੇ  ਐਮ.ਐਲ.ਏ. ਮਹੇਸ਼ ਇੰਦਰ ਸਿੰਘ, ਜਿਲਾ ਪਰਧਾਨ ਸ਼੍ਰੋਮਣੀ ਅਕਾਲੀ ਦਲ  ਤੀਰਥ ਸਿੰਘ ਮਾਹਲਾ, ਜ਼ਿਲ੍ਹਾ ਪਰਧਾਨ ਭਾਜਪਾ ਵਿਜੇ ਕੁਮਾਰ, ਨਗਰ ਕੋਨਸਲ ਪਰਧਾਨ ਬਾਲ ਕ੍ਰਿਸ਼ਨ ਬਾਲੀ, ਸਾਬਕਾ ਵਾਈਸ ਪਰਧਾਨ ਆਤਮਾ ਸਿੰਘ ਰੋਡੇ , ਹਰਪ੍ਰੀਤ ਸਿੰਘ ਲਵਲੀ ਘੋਲੀਆ , ਜਗਮੋਹਨ ਸਿੰਘ 223 ਜੈ ਸਿੰਘ ਵਾਲਾ , ਸਾਬਕਾ ਚੇਅਰਮੈਨ ਬਲਾਕ ਸਮਤੀ ਅਮਰਜੀਤ ਸਿੰਘ ਨਥੋਕੇ , ਹਰਮੇਲ ਸਿੰਘ ਮੋੜ , ਇਕਤਰ ਸਿੰਘ ਥਰਾਜ , ਬਲਕਰਨ ਸਿੰਘ ਮਾਣੂਕੇ ਅਤੇ ਹੋਰ ਵੀ ਕਾਫੀ ਵਰਕਰ ਹਾਜਰ ਸਨ।

Send this to a friend