ਬਠਿੰਡਾ, 12 ਅਪ੍ਰੈਲ (ਸੁਖਵਿੰਦਰ ਸਰਾਂ/ ਗੋਬਿੰਦ ਬੀਬੀ ਵਾਲਾ)- ਸ਼ਹਿਰ ਦੇ ਰੋਜ਼ ਗਾਰਗਨ ਚੋਕ ਦੇ ਕੋਲ ਟਰਾਲੇ ਦੀ ਟ¤ਕਰ ਨਾਲ ਇ¤ਕ ਮੋਟਰ ਸਾਇਕਲ ਸਵਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਉਸ ਦਾ ਦੂਜਾ ਸਾਥੀ ਗੰਭੀਰ ਰੂਪ ਵਿ¤ਚ ਜ਼ਖਮੀ ਹੋ ਗਿਆ। ਟਰਾਲੇ ਦੇ ਅਚਾਨਕ ਬਰੇਕ ਲ¤ਗਣ ਕਰਕੇ ਇਹ ਹਾਦਸਾ ਵਾਪਰਿਆ ਹਾਦਸੇ ਤੋਂ ਬਾਅਦ ਟਰਾਲਾ ਡਰਾਇਵਰ ਮੌਕੇ ’ਤੇ ਫਰਾਰ ਹੋ ਗਿਆ। ਮੌਕੇ ’ਤੇ ਪਹੁੰਚੀ ਥਰਮਲ ਪੁਲਿਸ ਨੇ ਟਰਾਲੇ ਨੂੰ ਆਪਣੇ ਕਬਜ਼ੇ ਵਿ¤ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿ¤ਤੀ।ਥਰਮਲ ਕਲੋਨੀ ਵਾਸੀ ਪਲਵਿੰਦਰ ਸਿੰਘ ਆਪਣੇ ਦੋਸਤ ਗਗਨਦੀਪ ਸਿੰਘ ਨਾਲ ਬਾਜ਼ਾਰ ਕਿਸੇ ਕੰਮ ਜਾ ਰਹੇ ਸਨ, ਜਦੋਂ ਇਹ ਹਾਦਸਾ ਵਾਪਰਿਆ ਹਾਦਸੇ ਦੌਰਾਨ ਪਲਵਿੰਦਰ ਸਿੰਘ ਦੀ ਮੌਕੇ ਤੋਂ ਹੀ ਮੌਤ ਹੋ ਗਈ ਅਤੇ ਗਗਨਦੀਪ ਸਿੰਘ ਗੰਬੀਰ ਰੂਪ ਵਿ¤ਚ ਜ਼ਖਮੀ ਹੋ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਸਹਾਰਾ ਜਨ ਸੇਵਾ ਦੇ ਵਰਕਰ ਪਹੁੰਚੇ ਅਤੇ ਥਰਮਲ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦਿ¤ਤੀ। ਸਹਾਰਾ ਵਰਕਰਾਂ ਨੇ ਮ੍ਰਿਤਕ ਪਲਵਿੰਦਰ ਸਿੰਘ ਅਤੇ ਜ਼ਖਮੀ ਗਗਨਦੀਪ ਸਿੰਘ ਨੂੰ ਸਿਵਿਲ ਹਸਪਤਾਲ ਪਹੁੰਚਾਇਆ।