ਅੰਮ੍ਰਿਤਸਰ, 12 ਅਪ੍ਰੈਲ (ਪੀ.ਟੀ.)- ਭਾਰਤੀ ਜਨਤਾ ਪਾਰਟੀ ਦੇ ਕੋਮੀ ਸੱਕਤਰ ਸ੍ਰੀ ਤਰੁਣ ਚੁਗ ਨੇ ਦੱਸਿਆ ਕਿ ਸਮੁੱਚੇ ਦੇਸ਼ ਵਿੱਚ ਭਾਜਪਾ 1 ਮਈ ਤੋਂ 31 ਜੁਲਾਈ ਤੱਕ ਮਹਾ ਸੰਪਰਕ ਅਭਿਆਨ ਚਲਾਉਣ ਜਾ ਰਹੀ ਹੈ। ਇਸ ਅਭਿਆਨ ਦੇ ਅੰਤਰਗਤ ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਅਮਿਤ ਸ਼ਾਹ ਪੂਰੇ ਦੇਸ਼ ਵਿੱਚ ਘੁਮ ਕਰ ਅਭਿਆਨ ਦੀ ਰਾਜ ਪੱਧਰ ਉ¤ਤੇ ਸਮੀਖਿਅਕ ਕਰਣਗੇ। ਸ੍ਰੀ ਚੁਗ ਨੇ ਕਿਹਾ ਕਿ ਕੌਮੀ ਪ੍ਰਧਾਨ ਸ੍ਰੀ ਅਮਿਤ ਸ਼ਾਹ ਪੂਰੇ ਭਾਰਤ ਦੀ ਸੰਪਰਕ ਯਾਤਰਾ ਦੇ ਅੰਤਰਗਤ 1 ਮਈ ਨੂੰ ਹਿਮਾਚਲ ਅਤੇ 2-3 ਮਈ ਨੂੰ ਪੰਜਾਬ ਵਿੱਚ ਰਹਿ ਕਰ ਮਹਾਸੰਪਰਕ ਅਭਿਆਨ ਦੀ ਸਮੀਖਿਅਕ ਕਰਣਗੇ। ਸ੍ਰੀ ਚੁਗ ਨੇ ਦੱਸਿਆ ਕਿ ਕੋਮੀ ਪ੍ਰਧਾਨ ਸ੍ਰੀ ਅਮਿਤ ਸ਼ਾਹ ਪੰਜਾਬ ਦੋਰੇ ਦੇ ਦੋਰਾਨ ਜਲੰਧਰ ਵਿੱਚ ਭਾਜਪਾ ਦੇ 15000 ਸਰਗਰਮ ਮੈਂਬਰਾ ਦੀ ਕਾਰਜਸ਼ਾਲਾ ਵਿੱਚ ਸਰਗਰਮ ਮੈਂਬਰਾਂ ਦਾ ਮਾਰਗਦਰਸ਼ਨ ਕਰਣਗੇ। ਸ਼੍ਰੀ ਚਗ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਮਹਾਸਪੰਰਕ ਅਭਿਆਨ ਦੇ ਤਹਿਤ ਮੰਡਲ ਪੱਧਰ ਤੱਕ ਸਰਗਰਮ
ਵਰਕਰਾਂ ਦੀ ਕਾਰਜਸ਼ਾਲਾ ਦਾ ਪ੍ਰਬੰਧ ਹੋਵੇਗਾ, ਸੰਗਠਨ ਅਤੇ ਸਰਕਾਰ ਦੀਆਂ ਉਪਲਬਧਿਆਂ ਅਤੇ ਨੀਤਿਆਂ ਨੂੰ ਘਰ-ਘਰ ਪਹੁੰਚਾਣ ਹੇਤੂ ਜਾਗਰੂਕਤਾ ਲਿਆਈ ਜਾਵੇਗੀ। ਸ਼੍ਰੀ ਚੁਗ ਨੇ ਕਿਹਾ ਕਿ ਕੋਮੀ ਪ੍ਰਧਾਨ ਸ਼੍ਰੀ ਅਮਿਤ ਸ਼ਾਹ ਦੇਸ਼ ਦੇ ਸਾਰੇ ਜਿਲਾ ਪ੍ਰਧਾਨਾਂ ਨੂੰ ਮਿਲ ਕੇ ਸੰਗਠਨਾਤਮਕ ਵਿਚਾਰ ਵਿਮਰਸ਼ ਕਰਣਗੇ। ਸ਼੍ਰੀ ਚੁਗ ਨੇ ਕਿਹਾ ਕਿ ਕੋਮੀ ਪ੍ਰਧਾਨ ਸ਼੍ਰੀ ਅਮਿਤ ਸ਼ਾਹ ਕਸ਼ਮੀਰ ਤੋ ਕੰਨਿਆਕੁਮਾਰੀ ਅਤੇ ਆਸਾਮ ਤੋ ਮੁਬੰਈ ਤੱਕ ਸਾਰੇ ਪ੍ਰਦੇਸ਼ਾ ਦੇ ਵਰਕਰਾਂ ਨੂੰ ਸੰਵਾਦ ਸਥਾਪਤ ਕਰ ਪਾਰਟੀ ਦੇ ਵਿਸਥਾਰ ਅਤੇ ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਭਾਜਪਾ ਨੀਤ ਕੋਮੀ ਜਨਤਾਂਤਰਿਕ ਗਠਬੰਧਨ ਸਰਕਾਰ ਦੀਆ ਉਪਲਬਧਿਆਂ ਨੂੰ ਜਨਤਾ ਤੱਕ ਪਹੁੰਚਾਨ ਹੇਤੂ ਦੇਸ਼ਵਿਆਪੀ ਦੋਰਾ ਕਰਣਗੇ। ਸ਼੍ਰੀ ਚੁਗ ਨੇ ਕਿਹਾ ਕਿ ਮਹਾ ਸਪੰਰਕ ਅਭਿਆਨ ਦੇ ਬਾਦ 1 ਅਗਸਤ ਤੋ 31 ਅਕਟੂਬਰ ਤੱਕ ਤਿੰਨ ਮਹੀਨੇ ਲਈ ਪੂਰੇ ਦੇਸ਼ ਵਿੱਚ ਸਰਗਰਮ ਮੇਂਬਰਾਂ ਦੇ ਅਧਿਆਪਨ ਸ਼ਿਵਿਰ ਲਗਾਏ ਜਾਣਗੇ।ਉਹਨਾਂ ਨੇ ਕਿਹਾ ਕਿ ਦੇਸ਼ਵਿਆਪੀ ਪੱਧਰ ਉ¤ਤੇ ਤਿੰਨ ਮਹੀਨੇ ਤੱਕ ਲੱਗਣ ਵਾਲੇ ਮੰਡਲ ਪੱਧਰ ਦੇ ਪ੍ਰਸ਼ਿਕਸ਼ਿਣ ਸ਼ਿਵਿਰ ਲਗਾ ਕੇ ਵਰਕਰਾਂ ਨੂੰ ਸੰਗਠਨਾਤਮਕ ਰੂਪ ਨਾਲ ਪ੍ਰਸ਼ਿਕਸ਼ਿਤ ਕੀਤਾ ਜਾਵੇਗਾ। ਸ਼੍ਰੀ ਚੁਗ ਨੇ ਕਿਹਾ ਕਿ ਮੈਂਬਰੀ ਅਬਿਆਨ ਨਾਲ ਭਾਜਪਾ ਸੰਸਾਰ ਦੀ ਸਭ ਤੋ ਵੱਡੀ ਪਾਰਟੀ ਬਨਣ ਦਾ ਗੋਰਵ ਪ੍ਰਾਪਤ ਕਰ ਚੁੱਕੀ ਹੈ ਅਤੇ ਵਰਤਮਾਨ ਅਤੇ ਭੱਵਿਖ ਭਾਜਪਾ ਦਾ ਹੋ, ਇਸਦੇ ਲਈ ਪਾਰਟੀ ਪੂਰੀ ਤਰਾਂ ਕ੍ਰਿਤਸਕੰਲਪ ਹੈ।