ਨਵੀਂ ਦਿ¤ਲੀ, 12 ਅਪ੍ਰੈਲ (ਪੀ.ਟੀ.)- ਦਿ¤ਲੀ ਬਿਜਲੀ ਵਿਧਾਨਕ ਕਮਿਸ਼ਨ (ਡੀ ਈ ਆਰ ਸੀ) ਜੇਕਰ ਤਿੰਨ ਨਿ¤ਜੀ ਖੇਤਰ ਦੀ ਬਿਜਲੀ ਵੰਡ ਕੰਪਨੀਆਂ ਦੀ ਮੰਗ ਨੂੰ ਸਵੀਕਾਰ ਕਰ ਲੈਂਦਾ ਹੈ ਤਾਂ ਰਾਸ਼ਟਰੀ ਰਾਜਧਾਨੀ ’ਚ ਬਿਜਲੀ ਦੀਆਂ ਦਰਾਂ ’ਚ 20 ਫ਼ੀਸਦੀ ਦਾ ਵਾਧਾ ਹੋ ਸਕਦਾ ਹੈ।ਬਿਜਲੀ ਵੰਡ ਕੰਪਨੀਆਂ ਨੇ ਵਿ¤ਤੀ ਸੰਕਟ ਦਾ ਹਵਾਲਾ ਦਿੰਦੇ ਹੋਏ ਦਰਾਂ ’ਚ ਵਾਧੇ ਦੀ ਮੰਗ ਕੀਤੀ ਹੈ।ਫ਼ਿਲਹਾਲ ਡੀ ਈ ਆਰ ਸੀ 2015-16 ਲਈ ਬਿਜਲੀ ਦਰਾਂ ਦੀ ਸਮੀਖਿਆ ਕਰ ਰਿਹਾ ਹੈ।ਟਾਟਾ ਪਾਵਰ ਦਿ¤ਲੀ ਡਿਸਟਰਿਬਿਊਸ਼ਨ ਲਿ. ਨੇ ਦਰਾਂ ’ਚ 20 ਫ਼ੀਸਦੀ ਵਾਧੇ ਦੀ ਮੰਗ ਕੀਤੀ ਹੈ, ਬੀ ਐਸ ਈ ਐਸ ਜਮੁਨਾ ਪਾਵਰ ਲਿ. ਨੇ 19 ਫ਼ੀਸਦੀ ਤੇ ਬੀ ਐਸ ਈ ਐਸ ਰਾਜਧਾਨੀ ਪਾਵਰ ਲਿ. ਨੇ ਦਰਾਂ ‘ਚ 16 ਫ਼ੀਸਦੀ ਵਾਧੇ ਦੀ ਮੰਗ ਕੀਤੀ ਹੈ।