April 23, 2026 7:23 am

ਬਰਲਿਨ ’ਚ ਮੋਦੀ ਨੂੰ ਮਿਲਣਗੇ ਬੋਸ ਦੇ ਪਰਿਵਾਰ ਵਾਲੇ, ਫਾਇਲਾਂ ਦੇ ਖ਼ੁਲਾਸੇ ਦੀ ਕਰਨਗੇ ਮੰਗ

ਨਵੀਂ ਦਿ¤ਲੀ, 11 ਅਪ੍ਰੈਲ (ਪੀ.ਟੀ.)- ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜਾਸੂਸੀ ਮਾਮਲੇ ’ਚ ਵਿਵਾਦ ਵਧਦਾ ਹੀ ਜਾ ਰਿਹਾ ਹੈ। ਬੋਸ ਦੇ ਪਰਿਵਾਰ ਵਾਲਿਆਂ ਨੇ ਜਾਸੂਸੀ ’ਤੇ ਦੁ¤ਖ ਜਤਾਇਆ ਹੈ ਤੇ ਪੂਰੇ ਮਾਮਲੇ ਦੀ ਕਾਨੂੰਨੀ ਜਾਂਚ ਦੀ ਮੰਗ ਕੀਤੀ ਹੈ। ਨੇਤਾਜੀ ਦੇ ਪਰਿਵਾਰ ਵਾਲੇ ਬਰਲਿਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ ਤੇ ਬੋਸ ਨਾਲ ਜੁੜੀਆਂ ਫਾਇਲਾਂ ਦੇ ਖ਼ੁਲਾਸੇ ਦੀ ਮੰਗ ਵੀ ਕਰਨਗੇ। ਨੇਤਾਜੀ ਦੇ ਪਰਿਵਾਰ ਦੇ ਮੈਂਬਰ ਚੰਦਰ ਕੁਮਾਰ ਬੋਸ ਨੇ ਇਹ ਮੰਗ ਕੀਤੀ ਹੈ ਕਿ ਮੋਦੀ ਸਰਕਾਰ ਛੇਤੀ ਤੋਂ ਛੇਤੀ ਸੁਭਾਸ਼ ਚੰਦਰ ਬੋਸ ਨਾਲ ਜੁੜੀਆਂ 160 ਗੁਪਤ ਫਾਇਲਾਂ ਨੂੰ ਸਰਵਜਨਕ ਕਰੇ। ਜ਼ਿਕਰਯੋਗ ਹੈ ਕਿ ਨੇਤਾਜੀ ਦੀ ਜਾਸੂਸੀ ਕੀਤੇ ਜਾਣ ਦੇ ਖ਼ੁਲਾਸੇ ਤੋਂ ਬਾਅਦ ਬੋਸ ਦੇ ਪਰਿਵਾਰ ’ਚ ਕਾਫ਼ੀ ਨਾਰਾਜ਼ਗੀ ਵੇਖੀ ਜਾ ਰਹੀ ਹੈ।

Send this to a friend