ਜ¦ਧਰ, 11 ਅਪ੍ਰੈਲ (ਪੀ.ਟੀ.)- ਪੰਜਾਬ ਦੇ ਚੀਫ਼ ਸੈਕਟਰੀ ਸਰਵੇਸ਼ ਕੌਸ਼ਲ ਨੇ ਮੈਰੀਟੋਰੀਅਸ ਸਕੂਲ ਜ¦ਧਰ ਦਾ ਦੌਰਾ ਕੀਤਾ ਅਤੇ ਬੱਚਿਆ ਦੀ ਚਲ ਰਹੀ ਪੜਾਈ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਸਕੂਲ ਅੰਦਰ ਪ੍ਰਿਆਸ ਮਲਟੀ ਮੀਡੀਆ ਪ੍ਰਾਈਵੇਟ ਲਿਮ.ਵਲੋਂ ਚਲਾਈਆਂ ਜਾ ਰਹੀਆਂ ਕੋਚਿੰਗ ਕਲਾਸਾਂ ਦਾ ਵੀ ਨਿਰੀਖਣ ਕੀਤਾ। ਉਨ੍ਹਾਂ ਦੇ ਨਾਲ ਕੁਮਾਰ ਅਮੀਤ ਏ.ਡੀ .ਸੀ ,ਡਾ. ਰਜਤ ਉਬਰਾਏ ਐਸ.ਡੀ.ਐਮ-1,ਵਰਿੰਦਰਪਾਲ ਸਿੰਘ ਬਾਜਵਾ ਐਸ.ਡੀ.ਐਮ-2 ਅਤੇ ਹਰਿੰਦਰਪਾਲ ਸਿੰਘ ਡੀ.ਈ.ਓ ਹਾਜ਼ਰ ਸਨ। ਪ੍ਰਿਆਸ ਮਲਟੀ ਮੀਡੀਆ ਪ੍ਰਾਇਵੇਟ ਲਿਮ. ਦੇ ਡਾਇਰੈਕਟਰ ਰਾਜੇਸ਼ ਸ਼ਰਮਾ ਨੇ ਸਕੂਲ ਵਿਚ ਚਲ ਰਹੀ ਪੜਾਈ ਅਤੇ ਕੌਚਿੰਗ ਕਲਾਸਾਂ ਸਬੰਧੀ ਮੁੱਖ ਸਕੱਤਰ ਨੂੰ ਜਾਣਕਾਰੀ ਦਿੱਤੀ। ਮੁ¤ਖ ਸਕੱਤਰ ਪੰਜਾਬ ਨੇ ਵਿਦਿਆਰਥੀਆਂ ਨੂੰ ਵਧੇਰੇ ਮਿਹਨਤ ਲਈ ਪ੍ਰਰਿਆ ਅਤੇ ਅੰਗਰੇਜ਼ੀ ਅਤੇ ਜਨਰਲ ਨਾਲਜ ਦੀਆਂ ਕਲਾਸਾਂ ਵਿਸ਼ੇਸੇ ਧਿਆਨ ਦੇਣ ਲਈ ਕਿਹਾ ਅਤੇ ਨਾਲ ਹੀ ਸੰਸਥਾ ਮੁ¤ਖੀ ਨੂੰ
ਕੋਚਿੰਗ ਕਲਾਸਾਂ ਸਬੰਧੀ ਹਦਾਇਤਾਂ ਦਿੱਤੀਆਂ।ਉਨ੍ਹਾਂ ਕਿਹਾ ਕਿ ਪੰਜਾਬ ਸਕਾਰ ਵਲੋ ਮੈਰੀਟੋਰੀਅਸ ਸਕੂਲਾ ਵਾਸਤੇ ਬੱਚਿਆ ਦੀਆ ਵਿਸੇਸ਼ ਕੋਚਿੰਗ ਕਲਾਸਾਂ ਸ਼ੁਰੂ ਕੀਤੀ ਗਈਆਂ ਤਾਂ ਜੋ ਬੱਚਿਆ ਨੂੰ ਮੈਡੀਕਲ ਨਾਨ-ਮੈਡੀਕਲ ਦੇ ਮੁਕਾਬਲਿਆਂ ਦੇ ਯੋਗ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਇਹ ਸਕੂਲ ਮੁੱਖ ਮੰਤਰੀ ਪੰਜਾਬ ਸ.ਪ੍ਰਕਾਸ਼ ਸਿੰਘ ਬਾਦਲ ਦਾ ਸੁਪਨਿਆਂ ਦਾ ਪ੍ਰੋਜੈਕਟ ਹੈ ਅਤੇ ਸਰਕਾਰ ਵਲੋ ਮੈਰੀਟੋਰੀਅਸ ਸਕੂਲਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ,ਤਾਂ ਜੋ ਸਰਕਾਰੀ ਸਕੂਲਾਂ ਵਿਚ ਪੜਨ ਵਾਲੇ ਬੱਚੇ ਚੰਗੇ ਨਤੀਜੇ ਦੇ ਸਕਣ।