April 22, 2026 12:57 pm

ਧੂਰੀ ਚੋਣ ’ਚ ਅਕਾਲੀ ਦਲ (ਅੰਮ੍ਰਿਤਸਰ), ਕਾਂਗਰਸ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ’ਚ ਫਸਵੀਂ ਤਿਕੋਣੀ ਟੱਕਰ

ਸੰਗਰੂਰ, 8 ਅਪ੍ਰੈਲ- ਵਿਧਾਨ ਸਭਾ ਹਲਕਾ ਧੂਰੀ ਦੇ ਵਿੱਚ ਕਦੇ ਵੀ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਪੱਕੇ ਤੌਰ ’ਤੇ ਕਬਜ਼ਾ ਨਹੀਂ ਰਿਹਾ। ਸ਼ੁਰੂਆਤ ਵਿੱਚ ਵਿਧਾਨ ਸਭਾ ਹਲਕਾ ਵਿੱਚ ਕਾਂਗਰਸ ਦੇ ਉਮੀਦਵਾਰ ਜੇਤੂ ਰਹੇ, ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਜ਼ੈਲਦਾਰ ਸੰਤ ਸਿੰਘ ਕੱਕੜਵਾਲ ਐਮ.ਐਲ.ਏ. ਬਣਿਆ, ਫਿਰ ਸ਼੍ਰੋਮਣੀ ਅਕਾਲੀ ਦਲ ਲਂੌਗੋਵਾਲ ਦਾ ਉਮੀਦਵਾਰ ਸੁਰਿੰਦਰ ਸਿੰਘ ਧੂਰੀ ਐਮ.ਐਲ.ਏ. ਚੁਣਿਆ ਗਿਆ। ਇਸ ਤੋਂ ਬਾਅਦ ਸ. ਧਨਵੰਤ ਸਿੰਘ ਮਾਨਵਾਲਾ ਪਹਿਲੀ ਵਾਰ ਕਾਂਗਰਸ ਪਾਰਟੀ ਦੀ ਟਿਕਟ ’ਤੇ ਜੇਤੂ ਰਿਹਾ ਅਤੇ ਦੂਸਰੀ ਵਾਰ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਐਮ.ਐਲ.ਏ. ਚੁਣਿਆ ਗਿਆ।  ਭਾਰਤੀ ਕਮਿਉਨਿਸਟ ਪਾਰਟੀ ਦੇ ਉ¤ਘੇ ਲੀਡਰ ਅੱਛਰਾ ਸਿੰਘ ਗੁਵਾਰਾ ਅਤੇ ਭਾਨ ਸਿੰਘ ਭੌਰਾ ਵੀ ਜੇਤੂ ਰਹੇ। ਇਕ ਵਾਰ ਗਗਨਜੀਤ ਸਿੰਘ ਬਰਨਾਲਾ ਸ਼੍ਰੋਮਣੀ ਅਕਾਲੀ ਦਲ ਬਾਦਲ  ਦੀ ਟਿਕਟ ’ਤੇ ਜੇਤੂ ਰਹੇ। ਉਸ ਤੋਂ ਬਾਅਦ ਸ. ਇਕਬਾਲ ਸਿੰਘ ਝੂੰਦਾ ਆਜ਼ਾਦ

ਉਮੀਦਵਾਰ ਦੇ ਤੌਰ ’ਤੇ ਜੇਤੂ ਰਹੇ । ਇਸ ਤੋਂ ਬਾਅਦ ਸ੍ਰੀ ਅਰਵਿੰਦ ਖੰਨਾ ਵਿਧਾਨ ਸਭਾ ਹਲਕਾ ਧੂਰੀ ਤੋਂ ਆਪਣੇ ਵਿਰੋਧੀ ਉਮੀਦਵਾਰ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਹਰਾ ਕੇ ਐਮ.ਐਲ.ਏ. ਬਣੇ। ਹੁਣ ਸ੍ਰੀ ਅਰਵਿੰਦ ਖੰਨਾ ਨੇ ਆਪਣੀਆਂ ਕੁਝ ਘਰੇਲੂ ਮਜਬੂਰੀਆਂ ਹੋਣ ਕਾਰਨ ਵਿਧਾਨ ਸਭਾ ਹਲਕਾ ਧੂਰੀ ਦੇ ਐਮ.ਐਲ.ਏ. ਦੇ ਅਹੁਦੇ ਤੋਂ ਅਸਤੀਫਾ ਮਾਨਯੋਗ ਚਰਨਜੀਤ ਸਿੰਘ ਅਟਵਾਲ ਸਪੀਕਰ ਵਿਧਾਨ ਸਭਾ ਪੰਜਾਬ ਦੇ ਪੇਸ਼ ਕਰ ਦਿੱਤਾ।  ਇਸ ਕਰਕੇ ਵਿਧਾਨ ਸਭਾ ਹਲਕਾ ਧੂਰੀ ਦੀ ਜ਼ਿਮਨੀ ਚੋਣ ਦਾ ਐਲਾਨ ਭਾਰਤ ਦੇ ਚੋਣ ਕਮਿਸ਼ਨ ਨੇ ਕਰ ਦਿੱਤਾ ਅਤੇ 11 ਅਪ੍ਰੈਲ ਨੂੰ ਹਲਕਾ ਧੂਰੀ ਦੇ ਵੋਟਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਨਵੇਂ ਉਮੀਦਵਾਰ ਚੋਣ ਕਰਨਗੇ। ਵਿਧਾਨ ਸਭਾ ਹਲਕਾ ਧੂਰੀ ਦੀ ਜ਼ਿਮਨੀ ਚੋਣ ਨੂੰ ਲੜਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਜਥੇਦਾਰ ਸੁਰਜੀਤ ਸਿੰਘ ਕਾਲਾਬੁਲਾ, ਇੰਡੀਅਨ ਨੈਸ਼ਨਲ ਕਾਂਗਰਸ ਆਈ ਦੇ ਉਮੀਦਵਾਰ ਸ. ਸਿਮਰਪ੍ਰਤਾਪ ਸਿੰਘ ਬਰਨਾਲਾ ਅਤੇ ਸ਼੍ਰ੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਭਾਈ ਗੋਬਿੰਦ ਸਿੰਘ ਲੌਂਗੋਵਾਲ, ਕਮਿਉਨਿਸਟ ਪਾਰਟੀ ਦੇ ਸਾਂਝੇ ਉਮੀਦਵਾਰ ਕਾਮਰੇਡ ਸੁਖਦੇਵ ਸ਼ਰਮਾ ਜਿਨ੍ਹਾਂ ਦਾ ਚੋਣ ਨਿਸ਼ਾਨ ਦਾਤੀ- ਬੱਲੀ ਹੈ, ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰ ਹਨ। ਇਸ ਤੋਂ ਬਿਨਾ ਕਈ ਹੋਰ ਆਜ਼ਾਦ ਉਮੀਦਵਾਰ ਵੀ ਚੋਣ ਲੜ ਰਹੇ ਹਨ। ਸ਼ੁਰੂਆਤ ਦੇ ਵਿੱਚ ਚੋਣ ਪ੍ਰਚਾਰ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰ੍ਰਿਤਸਰ ਦੇ ਉਮੀਦਵਾਰ ਜਥੇਦਾਰ ਸੁਰਜੀਤ ਸਿੰਘ ਕਾਲਾਬੁਲਾ ਅੱਗੇ ਸੀ ਅਤੇ ਬਾਕੀ ਸਾਰਿਆਂ ਦਾ ਚੋਣ ਪ੍ਰਚਾਰ ਮੱਠਾ ਸੀ, ਪੰ੍ਰਤੂ ਵਿਧਾਨ ਸਭਾ ਦਾ ਬਜਟ ਸੈਸ਼ਨ ਖਤਮ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਬਾਦਲ ਨੇ ਵਿਧਾਨ ਸਭਾ ਹਲਕਾ ਧੂਰੀ ਦੇ ਵਿੱਚ ਇਕ ਸ਼ਹਿਰ ਧੂਰੀ ਅਤੇ ਬਾਕੀ ਲੱਗਭਗ ਧੂਰੀ ਦੇ ਕੁਲ 75 ਪਿੰਡ ਹਨ। ਜਿਉਂ-ਜਿਉਂ 11 ਅਪ੍ਰੈਲ ਨੇੜੇ ਆ ਰਿਹਾ ਹੈ, ਤਾਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਸਿਰੇ ਦੀ ਸਰਗਰਮੀ ਸ਼ੁਰੂ ਕਰ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਵਗੈਰਾ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਸ. ਪ੍ਰਕਾਸ਼ ਸਿੰਘ ਬਾਦਲ, ਸਿਕੰਦਰ ਸਿੰਘ ਮਲੂਕਾ, ਪ੍ਰੇਮ ਸਿੰਘ ਚੰਦੂਮਾਜਰਾ, ਬਲਵਿੰਦਰ ਸਿੰਘ ਭੂੰਦੜ, ਗੁਲਜ਼ਾਰ ਸਿੰਘ ਰਣੀਕੇ, ਵਿਕਰਮ ਸਿੰਘ ਮਜੀਠਿਆ, ਸ਼ਰਨਜੀਤ ਸਿੰਘ ਢਿਲੋਂ, ਸੁਰਜੀਤ ਸਿੰਘ ਰੱਖੜਾ, ਜਨੇਜਾ ਸਿੰਘ ਸੇਖੋਂ, ਸੋਹਣ ਸਿੰਘ ਠੰਢਲ ਸਾਰੇ ਮੰਤਰੀਆਂ ਨੂੰ 15 ਜ਼ੋਨਾਂ ਵਿਚੋਂ ਹਰ ਇਕ ਨੂੰ 1-1 ਜ਼ੋਨ ਸਭਾ ਦਿੱਤੀ ਹੈ। ਸ. ਸੁਖਦੇਵ ਸਿੰਘ ਢੀਂਡਸਾ, ਬੀਬੀ ਜਗੀਰ ਕੌਰ, ਸ. ਪਰਮਿੰਦਰ ਸਿੰਘ ਢੀਂਡਸਾ ਵਗੈਰਾ ਨੂੰ ਵੱਖਰੀ ਜ਼ਿੰਮੇਵਾਰੀ ਸੰਭਾਲੀ ਗਈ ਹੈ। ਜ਼ਿਲ੍ਹਾ ਸੰਗਰੂਰ ਦੇ ਜ਼ਿਆਦਾ ਅਕਾਲੀ ਲੀਡਰ ਅਤੇ ਵਰਕਰ ਨਿਰਾਸ਼ ਹਨ, ਕਿਉਂਕਿ ਉਮੀਦਵਾਰ ਐਲਾਨ ਕਰਨ ਤੋਂ ਪਹਿਲਾਂ ਕਿਸੇ ਤੋਂ ਕੋਈ ਸਲਾਹ ਮਸ਼ਵਰਾ ਨਹੀਂ ਲਿਆ। ਇਸ ਕਰਕੇ ਜ਼ਿਲ੍ਹਾ ਸੰਗਰੂਰ ਦੇ ਕੁਝ ਲੀਡਰਾਂ ਅਤੇ ਵਰਕਰਾਂ ਦੀ ਚੋਣ ਮੁਹਿੰਮ ਸਰਗਰਮ ਨਹੀ ਹੈ। ਉਹ ਚੋਣ ਪ੍ਰਚਾਰ ਨੂੰ ਜਾਣਬੁੱਝ ਕੇ ਤਾਰਪੀਡੋ ਕਰ ਰਹੇ ਹਨ। ਇਸੇ ਤਰ੍ਹਾਂ ਕਾਂਗਰਸ ਪਾਰਟੀ ਦੇ ਵਿੱਚ ਵੀ ਫੁੱਟ ਸਪੱਸ਼ਟ ਤੌਰ ’ਤੇ ਉਭਰ ਕੇ ਸਾਹਮਣੇ ਆਈ ਹੈ। ਸ. ਪ੍ਰਤਾਪ ਸਿੰਘ ਬਾਜਵਾ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਆਪਣੀ ਵੱਖਰੀ ਚੋਣ ਮੁਹਿੰਮ ਚਲਾ ਰਿਹਾ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਆਪਣੀ ਵੱਖਰੀ ਚੋਣ ਮੁਹਿੰਮ ਚਲਾ ਕੇ ਆਪਣੇ ਉਮੀਦਵਾਰ ਸ. ਸਿਮਰਪ੍ਰਤਾਪ ਸਿੰਘ ਨੂੰ ਜਿਤਾਉਣਾ ਚਾਹੁੰਦੇ ਹਨ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਿੱਚ ਕੋਈ ਧੜੇਬੰਦੀ ਨਹੀਂ ਹੈ। ਭੌ-ਪ੍ਰਾਪਤੀ ਐਕਟ ਦੇ ਖਿਲਾਫ਼ ਕਿਸਾਨਾਂ ਦੇ ਵਿੱਚ ਭਾਰੀ ਰੋਸ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਲੋਕ ਸਭਾ ਬਿੱਲ ਵਿੱਚ ਭੌ-ਪ੍ਰਾਪਤੀ ਐਕਟ ਦਾ ਸਮਰਥਨ ਕੀਤਾ ਹੈ। ਇਸ ਕਰਕੇ ਕਿਸਾਨ ਭਾਈਚਾਰਾ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਖਫਾ ਹੈ। ਟ੍ਰੇਡ ਯੂਨੀਅਨਾਂ, ਮੁਲਾਜ਼ਮ, ਮਜ਼ਦੂਰ ਆਪਣੇ ਧਰਨੇ ਮੁਜ਼ਾਹਰੇ ਕਰਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਵੋਟ ਨੂੰ ਖੋਰਾ ਲਾ ਰਹੇ ਹਨ। ਰਾਜਨੀਤਿਕ ਪਾਰਟੀਆਂ ਕੋਲ ਚੋਣ ਲੜਨ ਦਾ ਕੋਈ ਵੀ ਮੁੱਦਾ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਕਾਂਗਰਸ ਪਾਰਟੀ, ਕਮਿਊਨਿਸਟ ਪਾਰਟੀ ’ਤੇ ਮਨੋਜ ਕਾਜਲਾ ਦੇ ਕਤਲ ਕਾਂਢ ਦਾ ਮੁੱਦਾ ਹੈ। ਇਸ ਤੋਂ ਬਿਨਾ ਬੇਰੁਜ਼ਗਾਰੀ, ਗਰੀਬੀ, ਮਹਿੰਗਾਈ, ਅਕਾਲੀ ਦਲ ਬਾਦਲ ਦੀ ਦੇਣ ਹੈ। ਅੱਜ ਸ. ਸੁਖਬੀਰ ਸਿੰਘ ਬਾਦਲ ਨੇ ਹਲਕੇ ਦੇ ਪਿੰਡ ਬਾਲੀਆਂ, ਕੁੰਬੜਵਾਲ, ਧੰਦੀਵਾਲ, ਕਿਲਾਹਕੀਮਾ, ਹਸਨਪੁਰ ਵਗੈਰਾ ਵਿੱਚ ਕਾਰਾਂ ਦੇ ਕਾਫਲੇ ਨਾਲ ਚੋਣ ਰੈਲੀਆਂ ਕੀਤੀਆਂ। ਇਨ੍ਹਾਂ ਰੈਲੀਆਂ ਵਿੱਚ ਪਿੰਡਾਂ ਦੇ ਲੋਕ ਹਾਜ਼ਰ ਸਨ ਅਤੇ ਬਾਹਰਲੀਆਂ ਥਾਵਾਂ ਤੋਂ ਵੱਧ ਲੋਕ ਹਾਜ਼ਰ ਸਨ। ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਢੰਡੋਗਲ, ਭਲਵਾਨ, ਮੁੱਲੋਵਾਲ ਕਾਰਾਂ ਦੇ ਭਾਰੀ ਕਾਫਲੇ ਨਾਲ ਚੋਣ ਰੈਲੀਆਂ ਕੀਤੀਆਂ, ਜਿਸ ਕਰਕੇ ਕਿਸੇ ਦੀ ਵੀ ਜਿੱਤ ਨੂੰ ਯਕੀਨੀ ਨਹੀਂ ਕਿਹਾ ਜਾ ਸਕਦਾ।

Send this to a friend