ਸ਼ੇਰਪੁਰ, 7 ਅਪ੍ਰੈਲ- ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦੇ ਹਿੱਤਾਂ ਲਈ ਲੜਾਈ ਲੜੀ ਹੈ, ਮੋਰਚੇ ਲਗਾਏ ਹਨ ਅਤੇ ਕਿਰਤੀ ਕਿਸਾਨਾਂ ਲਈ ਅਨੇਕਾਂ ਸਕੀਮਾਂ ਸ਼ੁਰੂ ਕੀਤੀਆਂ ਹਨ ਜਿਸਦੇ ਬਲਬੂਤੇ ’ਤੇ ਪਾਰਟੀ ਪੰਜਾਬ ਵਿੱਚ ਪੱਚੀ ਸਾਲ ਹੋਰ ਰਾਜ ਕਰੇਗੀ।। ਪਿੰਡ ਘਨੌਰੀ ਕਲਾਂ ਦੀ ਲਟੀਆਂ ਪੱਤੀ ਵਿਖੇ ਅੱਜ ਬਾਅਦ ਦੁਪਹਿਰ ਕੀਤੀ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਕਾਂਗਰਸ ਨੇ ਪੰਜਾਬ ਨਾਲ ਪੈਰ-ਪੈਰ ’ਤੇ ਧੋਖਾ ਤੇ ਵਿਤਕਰਾ ਕੀਤਾ ਹੈ। ਕਾਂਗਰਸ ਵੱਲੋਂ ਸਿੱਖਾਂ ਦੇ ਸਰਵਉ¤ਚ ਧਾਰਮਿਕ ਅਸਥਾਨ ਸ੍ਰੀ ਹਰਿਮੰਦਰ ਸਾਹਿਬ ’ਤੇ ਟੈਂਕਾਂ ਨਾਲ ਹਮਲਾ ਕਰਨ ਤੋਂ ਇਲਾਵਾ 1984 ਦੇ ਸਿੱਖ ਦੰਗਿਆਂ ਦੌਰਾਨ ਲੋਕਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਸਾੜਿਆ ਗਿਆ ਜਿਸਨੂੰ ਲੋਕ
ਕਦੇ ਵੀ ਮੁਆਫ਼ ਨਹੀਂ ਕਰਨਗੇ। ਸ. ਬਾਦਲ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਰਜਸ਼ੈਲੀ ਦੀ ਕਰੜੀ ਅਲੋਚਨਾ ਕਰਦਿਆਂ ਕਿਹਾ ਕਿ ਕੈਪਟਨ ਜਿੱਤਣ ਤੋਂ ਬਾਅਦ ਨਾ ਕਦੇ ਵਿਧਾਨ ਸਭਾ ਗਿਆ ਅਤੇ ਨਾ ਹੀ ਲੋਕ ਸਭਾ ਸਗੋਂ ਇੱਥੇ ਜਾਣ ਦੀ ਥਾਂ ਉਹ ਆਪਣੇ ਮਹਿਲਾਂ ਵਿੱਚ ਅਰਾਮ ਕਰਨ ਨੂੰ ਜ਼ਿਆਦਾ ਤਰਜ਼ੀਹ ਦਿੰਦਾ ਹੈ ਜਿਸ ਕਰਕੇ ਉਸਤੋਂ ਪੰਜਾਬ ਦੇ ਭਲੇ ਦੀ ਉ¤ਕਾ ਹੀ ਆਸ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਲੋਕਾਂ ਦੇ ਦੁੱਖਾਂ ਦਰਦਾਂ ਦੀ ਨਬਜ਼ ਨੂੰ ਉਹ ਲੋਕਾਂ ਵਿੱਚ ਰਹਿਣ ਕਰਕੇ ਭਲੀਭਾਂਤ ਜਾਣਦੇ ਹਨ ਅਤੇ ਉਸਦੇ ਹੱਲ ਵੀ ਉਨ੍ਹਾਂ ਬਾਖੂਬੀ ਪਤਾ ਹੈ ਇਸ ਕਰਕੇ ਹੀ ਉਹ ਸੂਬੇ ਦੇ ਪੰਜਵੀ ਵਾਰ ਮੁੱਖ ਮੰਤਰੀ ਬਣੇ ਹਨ। ਘਨੌਰੀ ਕਲਾਂ ਦੇ ਬਹੁਚਰਚਿਤ ਮੀਟ ਪਲਾਂਟ ਬਾਰੇ ਕੈਪਟਨ ਅਮਰਿੰਦਰ ਸਿੰਘ ਦੇ ਮੀਟ ਪਲਾਂਟ ਜ਼ਿਮਨੀ ਚੋਣ ਮਗਰੋਂ ਦੁਬਾਰਾ ਸ਼ੁਰੂ ਕਰਨ ਦੇ ਬਿਆਨ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਬੁੱਚੜਖ਼ਾਨੇ ਵਿਰੁੱਧ ਸਰਕਾਰ ਨੇ ਨੋਟੀਫਿਕੇਸ਼ਨ ਜ਼ਾਰੀ ਕਰ ਦਿੱਤਾ ਹੈ ਇਸ ਲਈ ਭਵਿੱਖ ਵਿੱਚ ਇਹ ਬੁੱਚੜਖ਼ਾਨਾ ਕਦੇ ਵੀ ਚਾਲੂ ਨਹੀਂ ਹੋ ਸਕੇਗਾ। ਉਨ੍ਹਾਂ ਗ੍ਰਾਂਟਾਂ ਪਿਛਲੇ ਸੰਗਤ ਦਰਸ਼ਨ ਪ੍ਰੋਗਰਾਮਾਂ ਦੌਰਾਨ ਘਨੌਰੀ ਕਲਾਂ ਪਿੰਡ ਨੂੰ ਦਿੱਤੀ 40 ਲੱਖ 50 ਹਜ਼ਾਰ ਰੁਪਏ ਵਿਕਾਸ ਕਾਰਜਾਂ ਲਈ ਅਤੇ ਨਹਿਰੀ ਖਾਲੇ ਪੱਕੇ ਕਰਨ ਲਈ ਤਕਰੀਬਨ ਢਾਈ ਕਰੌੜ ਰੁਪਏ ਦਿੱਤੇ ਜਾਣ ਦਾ ਖਾਸ ਤੌਰ ਜ਼ਿਕਰ ਕੀਤਾ। ਇਸ ਮੌਕੇ ਗ੍ਰਾਮ ਪੰਚਾਇਤ ਤੇ ਹੋਰ ਸੰਸਥਾਵਾਂ ਵੱਲੋਂ ਸ੍ਰੀ ਬਾਦਲ ਨੂੰ ਸਿਰਪੋਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਿੰਚਾਈ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਅਤੇ ਚੋਣ ਨਿਗਰਾਨ ਰਣਵਿੰਦਰ ਸਿੰਘ ਪੱਪੂ ਰਾਮੂੰਵਾਲਾ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜਿਵੇ ਸਾਬਣ ਆਪ ਘਸ ਜਾਂਦਾ ਹੈ ਅਤੇ ਕੱਪੜੇ ਦੀ ਮੈਲ੍ਹ ਕੱਢ ਦਿੰਦਾ ਹੈ ਉਸੇ ਤਰਾਂ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਆਪ ਤਸੀਹੇ ਝੱਲਕੇ ਪੰਜਾਬ ਦੀ ਤਰੱਕੀ ਅਤੇ ਬਿਹਤਰੀ ਲਈ ਡਟਕੇ ਕੰਮ ਕੀਤਾ ਹੈ। ਇਸ ਮੌਕੇ ਵਿੱਤ ਚੋਣ ਰੈਲੀ ਦੌਰਾਨ ਸਰਪੰਚ ਕਰਮਜੀਤ ਸਿੰਘ, ਪੰਚ ਪਰਗਟ ਸਿੰਘ, ਜਥੇਦਾਰ ਅਜਮੇਰ ਸਿੰਘ, ਸਮਿਤੀ ਮੈਂਬਰ ਗੁਰਮੇਲ ਸਿੰਘ, ਜਥੇਦਾਰ ਬੁੱਘਾ ਸਿੰਘ, ਸਾਬਕਾ ਚੇਅਰਮੈਨ ਇੰਦਰਜੀਤ ਸਿੰਘ, ਸੰਤ ਹਾਕਮ ਸਿੰਘ ਗੰਡੇਵਾਲ, ਯੂਥ ਆਗੂ ਡੌਲੀ ਘਨੌਰੀ, ਜਥੇਦਾਰ ਬਚਿੱਤਰ ਸਿੰਘ, ਡਾ. ਦਰਸ਼ਨ ਸਿੰਘ, ਬੀਕੇਯੂ ਲੱਖੋਵਾਲ ਦੇ ਜ਼ਿਲ੍ਹਾ ਆਗੂ ਜਰਨੈਲ ਸਿੰਘ ਜਹਾਂਗੀਰ ਸਮੇਤ ਵੱਡੀ ਗਿਣਤੀ ਆਗੂ ਹਾਜ਼ਰ ਸਨ।