April 22, 2026 11:15 am

ਡਿੰਪੀ ਢਿੱਲੋਂ ਵੱਲੋਂ ਭਾਈ ਲੌਂਗੋਵਾਲ ਦੇ ਹੱਕ ਵਿੱਚ ਪਿੰਡ ਜੱਖਲਾ ਵਿਖੇ ਰੈਲੀ’

ਗਿੱਦੜਬਾਹਾ, 7 ਅਪ੍ਰੈਲ (ਜਸਕਰਨ ਸਿੱਧੂ ਰਾਜਾ)- ਸ. ਹਰਦੀਪ ਸਿੰਘ ‘ਡਿੰਪੀ ਢਿੱਲੋਂ’, ਹਲਕਾ ਇੰਚਾਰਜ ਗਿੱਦੜਬਾਹਾ ਤੇ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ, ਸ੍ਰੀ ਮੁਕਤਸਰ ਸਾਹਿਬ ਧੂਰੀ ਹਲਕੇ ਦੇ ਪਿੰਡ ਜੱਖਲਾ ਵਿੱਚ ਆਪਣੀ ਟੀਮ ਸਮੇਤ ਵੱਡੇ ਇੱਕਠਾ ਸਦਕਾ ਜਿੱਤ ਪੱਕੀ ਕਰਨ ਲਈ ਜੋਰਾ-ਸ਼ੋਰਾ ਨਾਲ ਪ੍ਰਚਾਰ ਕਰ ਰਹੇ ਹਨ । ਉਹਨਾਂ ਦੀ ਸਖਤ ਮਿਹਨਤ ਨੇ ਵਿਰੋਧੀਆਂ ਨੁੰ ਪਸੀਨੋ-ਪਸੀਨੀ ਕੀਤਾ ਹੋਇਆ ਹੈ। ਕਿਉਂਕਿ ਉਹ ਪ੍ਰਚਾਰ ਦੇ ਨਾਲ-ਨਾਲ ਕਾਂਗਰਸੀ ਖੇਮੇ ਵਿੱਚ ਵੋਟ ਬੈਂਕ ਨੂੰ ਸੰਨ ਵੀ ਲਗਾ ਰਹੇ ਹਨ। ਬੀਤੇ ਦਿਨੀ ਪਿੰਡ ਜੱਖਲਾ ਵਿਖੇ ਹਰਦੀਪ ਸਿੰਘ ‘ਡਿੰਪੀ ਢਿੱਲੋਂ’ ਦੇ ਯਤਨਾਂ ਨਾਲ ਹੋਈ ਰੈਲੀ ਵਿੱਚ ਉੱਪ ਮੁੱਖ ਮੰਤਰੀ ਸ. ਸੁਖਵੀਰ ਸਿੰਘ ਬਾਦਲ, ਜਥੇਦਾਰ ਦਿਆਲ ਸਿੰਘ ਕੋਲਿਆਵਾਲੀ ਕਾਰਜਕਾਰਨੀ ਮੈਂਬਰ ਐਸ.ਜੀ.ਪੀ.ਸੀ., ਜਨਮੇਜਾ ਸਿੰਘ ਸੇਖੋਂ ਸਿੰਚਾਈ ਮੰਤਰੀ, ਹਰਪ੍ਰੀਤ ਸਿੰਘ ਐਮ.ਐਲ.ਏ. ਮਲੋਟ ਨੇ ਵੀ ਸ਼ਿਰਕਤ ਕੀਤੀ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਦ ਕਰਦਿਆ ਹਲਕਾ

ਇੰਚਾਰਜ ਤੇ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਸ. ਹਰਦੀਪ ਸਿੰਘ ‘ਡਿੰਪੀ ਢਿੱਲੋਂ’ ਨੇ ਕਿਹਾ ਕਿ ਧੂਰੀ ਜਿਮਣੀ ਚੋਣ ਵਿੱਚ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਭਾਈ ਗੋਬਿੰਦ ਸਿੰਘ ਲੋਗੋਂਵਾਲ ਦੀ ਇਤਿਹਾਸਕ ਜਿੱਤ ਹੋਵੇਗੀ ਤੇ ਕਾਂਗਰਸ ਨੂੰ ਇਸ ਚੋਣ ਵਿੱਚ ਨਾਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਅੱਗੇ ਕਿਹਾ ਕਿ ਧੂਰੀ ਹਲਕੇ ਦੇ ਹਰੇਕ ਪਿੰਡ ਵਿੱਚ ਸ਼੍ਰੋਮਣੀ ਅਕਾਲੀ ਦਲ ਪੱਖੀ ਹਨੇਰੀ ਚੱਲ ਰਹੀ ਹੈ।  ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਭਾਈ ਗੋਬਿੰਦ ਸਿੰਘ ਲੋਗੋਂਵਾਲ ਦੀ ਹਲਕੇ ਵਿੱਚ ਕਾਫੀ ਲੋਕ ਪ੍ਰਿਯਤਾ ਹੈ। ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦੇ ਹਿੱਤਾਂ ਦੀ ਗੱਲ ਕੀਤੀ ਹੈ। ਇਸ ਮੌਕੇ ਉਨ੍ਹਾਂ ਸ਼ਹਿਰੀ ਇੰਚਾਰਜ ਮਨੀ ਢਿੱਲੋਂ, ਜਥੇਦਾਰ ਨਵਤੇਜ ਸਿੰਘ ਕਾਉਂਣੀ ਮੈਂਬਰ ਐਸ.ਜੀ.ਪੀ.ਸੀ., ਚਰਨਜੀਤ ਸਿੰਘ ਭੂੰਦੜ੍ਹ ਚੇਅਰਮੈਨ ਬਲਾਕ ਸੰਮਤੀ ਗਿੱਦੜਬਾਹਾ, ਜਸਵੰਤ ਸਿੰਘ ਸਿੱਧੂ ਪ੍ਰਧਾਨ ਨਗਰ ਕੌਂਸਲ, ਕੁਲਵਿੰਦਰ ਢਿੱਲੋਂ ਉਪ ਪ੍ਰਧਾਨ ਨਗਰ ਕੌਂਸਲ, ਮਹਿੰਦਰ ਸਿੰਘ ਧਾਲੀਵਾਲ, ਅਜੀਤਪਾਲ ਸਿੰਘ ਔਖਲ, ਲੱਖੀ ਕਿੰਗਰਾ ਪ੍ਰਧਾਨ ਟਰੱਕ ਯੂਨੀਅਨ, ਰਿੰਪਾ ਫਕਰਸਰ, ਰੈਸਟੀ ਰੰਧਾਵਾ, ਬਲਵਿੰਦਰ ਸਿੰਘ ਬਬਲੂ, ਹਰਵਿੰਦਰ ਸਿੰਘ ਕਾਕਾ, ਹਰਪ੍ਰੀਤ ਸਿੰਘ ਰੂਬੀ,  ਜਗਤਾਰ ਸਿੰਘ ਧਾਲੀਵਾਲ ਨਿੱਜੀ ਸਹਾਇਕ ਡਿੰਪੀ ਢਿੱਲੋਂ ਹਾਜਰ ਸਨ।

Send this to a friend