ਬਰਨਾਲਾ, 7 ਅਪ੍ਰੈਲ (ਰਾਮ ਧਨੋਲਾ, ਕੁਲਦੀਪ ਸਿੰਘ)- ਸ਼੍ਰੋਮਣੀ–ਅਕਾਲੀ ਦਲ ਦੀ ਸਰਕਾਰ ਨੇ ਆਪਣੀ ਸਿਆਸਤ ਨੂੰ ਕਾਇਮ ਰੱਖਣ ਲਈ ਹਮੇਸ਼ਾ ਹੀ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਅਪਣਾਈ ਹੈ, ਜਿਸ ਨੂੰ ਸੂਬੇ ਦੇ ਲੋਕ ਚੰਗੀ ਤਰ੍ਹਾਂ ਜਾਣ ਚੁੱਕੇ ਹਨ, ਤੇ ਹੁਣ ਇਨ੍ਹਾਂ ਦੀਆਂ ਗਿੱਦੜ ਚਾਲਾਂ ’ਚ ਨਹੀਂ ਆਉਣਗੇ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਸਰਕਾਰ ਦੇ ਰਾਜ ਵਿੱਚ ਹਰ ਇੱਕ ਵਰਗ ਦੇ ਲੋਕ ਦੁਖੀ ਹਨ, ਨੌਜਵਾਨ ਪੀੜੀ ਪੜ੍ਹੀ ਲਿਖੀ ਹੋਣ ਦੇ ਬਾਵਯੂਦ ਦਰ-ਦਰ ਦੀਆਂ ਠੋਕਰਾਂ ਖਾ ਕੇ ਨਸ਼ਿਆਂ ਦੀ ਦਲ-ਦਲ ’ਚ ਧੱਸਦੀ ਜਾ ਰਹੀ ਹੈ। ਨੌਜਵਾਨ ਮੁੰਡੇ-ਕੁੜੀਆਂ ਲੱਖਾਂ ਰੁਪਏ ਖਰਚ ਆਪਣੇ ਹੱਥਾਂ ਵਿੱਚ ਡਿਗਰੀਆਂ ਚੁੱਕ ਕੇ ਥਾਂ-ਥਾਂ ਧਰਨੇ ਦੇ ਕੇ ਇਨ੍ਹਾਂ ਸਰਕਾਰਾਂ
ਪਾਸੋ ਨੌਕਰੀਆਂ ਦੀ ਮੰਗ ਕਰ ਰਹੇ ਹਨ, ਪ੍ਰੰਤੂ ਸਰਕਾਰਾਂ ਵੱਲੋਂ ਇਨ੍ਹਾਂ ਨੂੰ ਡਾਗਾਂ ਸੋਟੀਆਂ ਨਾਲ ਕੁੱਟ ਕੇ ਜੇਲ੍ਹਾਂ ਵਿੱਚ ਸੁੱਟ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਦੀ ਖੂਨ ਪਸੀਨੇ ਦੀ ਕਮਾਈ ਤੋਂ ਆਪਣੀ ਤਨਖਾਹ ਵਧਾ ਕਿ ਏਸ਼ੋ ਅਰਾਮ ਕਰਨ ਵਾਲੀ ਪੰਜਾਬ ਦੀ ਉਕਤ ਪੰਥਕ ਸਰਕਾਰ ਦੇ ਮੰਤਰੀਆਂ ਨੇ ਪੰਜਾਬ ਤੇ ਪੰਜਾਬੀਆਂ ਨੂੰ ਨਸ਼ਾ ਮਾਫੀਆ ਦੇ ਹੱਥਾਂ ਵਿੱਚ ਗਿਰਵੀ ਰੱਖ ਦਿੱਤਾ ਹੈ। ਪਹਿਲਾ ਸੂਬਾ ਭੂ ਮਾਫੀਆ ਕੋਲ ਗਿਰਵੀ ਸੀ ਤੇ ਹੁਣ ਨਸ਼ਾ ਤਸਕਰਾਂ ਅਤੇ ਸ਼ਰਾਬ ਮਾਫੀਆ ਕੋਲ ਗਿਰਵੀ ਹੈ, ਇਹੀ ਵਜਾ ਹੈ ਕਿ ਪੰਜਾਬ ਸਰਕਾਰ ਦੇ ਮੰਤਰੀ ਆਪਣੇ ਖਰਚ ਜਨਤਾ ’ਤੇ ਭਾਰੀ ਟੈਕਸ ਇਕੱਠੇ ਕਰਨ ਦੇ ਨਾਲ-ਨਾਲ ਸ਼ਰਾਬ ਅਤੇ ਹੋਰ ਨਸੇ ਦੀ ਵਿੱਕਰੀ ਤੋ ਹੋਰ ਜਿਆਦਾ ਰੈਵਨਿਊ ਇਕੱਠਾ ਕਰਕੇ ਕਰ ਰਹੇ ਹਨ ਤੇ ਹਲਾਤ ਇਹ ਬਣ ਚੁੱਕੇ ਹਨ ਕਿ ਸੂਬੇ ਦਾ ਨੋਜਵਾਨ ਵਰਗ, ਸਾਰੇ ਕਾਰੋਬਾਰ ਤੇ ਪੰਜਾਬ ਦਾ ਪਰਿਵਰਤਨ ਪੁਰੀ ਤਰਾ ਤਬਾਹ ਹੋ ਗਿਆ ਹੈ। ਪੰਜਾਬ ਚ ਜੇ ਕੁੱਝ ਰਹਿ ਗਿਆ ਹੈ ਤਾ ਸਿਰਫ ਸੱਤਾਧਾਰੀਆਂ ਦੇ ਐਸ਼ੋ ਅਰਾਮ ਅਤੇ ਨਸ਼ਾ ਕਾਰੋਬਾਰ ਦੇ ਧੰਦੇ ਜੋ ਸਰਕਾਰ ਦੀ ਸ਼ਹਿ ’ਤੇ ਸ਼ਰੇਆਮ ਚੱਲ ਰਹੇ ਹਨ। ਧੂਰੀ ਜ਼ਿਮਨੀ ਚੋਣ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਧੂਰੀ ਦਾ ਅੱਜ ਤੱਕ ਆਪਣਾ ਕੋਈ ਐੱਮ. ਐੱਲ. ਏ ਨਹੀਂ ਹੋਇਆ ਪਹਿਲਾ ਗਗਨ ਜੀਤ ਸਿੰਘ ਬਰਨਾਲਾ, ਅਰਵਿੰਦ ਖੰਨਾ, ਜਦੋਂ ਕਿ ਅਕਾਲੀ ਦਲ ਦਾ ਹਲਕਾ ਇੰਚਾਰਜ ਗੋਬਿੰਦ ਸਿੰਘ ਲੋਗੋਵਾਲ ਇਹਨਾ ਹੁੰਦਿਆ ਹਲਕਾ ਧੂਰੀ ਦਾ ਕੋਈ ਵਿਕਾਸ ਨਹੀ ਹੋਇਆ ਅਤੇ ਨਾ ਹੀ ਇਸ ਹਲਕੇ ਲਈ ਕੋਈ ਗ੍ਰਾਟ ਆਈ ਹੈ। ਨਾ ਹੀ ਕੋਈ ਤਰੱਕੀ ਹੋਈ ਹੈ। ਉਹਨਾ ਕਿਹਾ ਕਿ ਇਸ ਹਲਕੇ ਅੰਦਰ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੇ ਦੋਵੇ ਉਮੀਦਵਾਰ ਬਾਹਰਲੇ ਹਨ ਜਦੋ ਕਿ ਸਾਡੀ ਪਾਰਟੀ ਸ੍ਰਮੋਣੀ ਅਕਾਲੀ ਦਲ ਅੰਮ੍ਰਿਤਸਰ ਦਾ ਉਮੀਦਵਾਰ ਸੁਰਜੀਤ ਸਿੰਘ ਕਾਲਾ ਬੁਲਾ ਇਸ ਹਲਕੇ ਦਾ ਰਹਿਣ ਵਾਲਾ ਹੈ। । ਤੇ ਇੱਥੋ ਦਾ ਹਰ ਇੱਕ ਆਦਮੀ ਇਹਨਾ ਨੂੰ ਜਾਣਦਾ ਹੈ। ਜੇ ਲੋਕਾ ਨੇ ਸਾਨੂੰ ਫਤਵਾ ਦਿੱਤਾ ਤਾ ਧੂਰੀ ਹਲਕੇ ਨੂੰ ਨਮੂਨੇ ਦਾ ਹਲਕਾ ਬਣਾਵਾਗੇ। ਉਹਨਾ ਕਿਹਾ ਕਿ ਅਕਾਲੀ ਦਲ ਨੂੰ ਭਾਜਪਾਂ ਦੀ ਸਪੋਟ ਅਤੇ ਬਰਨਾਲਾ ਪਰਿਵਾਰ ਨੂੰ ਕਾਂਗਰਸ ਪਾਰਟੀ ਦੀ ਸਪੋਟ ਹੈ ।ਤੇ ਇਹਨਾ ਦੀ ਤਾ ਅਕਾਲੀ ਰਵਾਇਤ ਹੀ ਖਤਮ ਹੋਚੁੱਕੀ ਹੈ, ਹੁਣ ਤਾ ਸਿਰਫ ਅਕਾਲੀ ਦਲ ਅੰਮ੍ਰਿਤਸਰ ਹੀ ਹੈ।