April 22, 2026 11:15 am

ਕਣਕ ਦੀ ਖਰੀਦ ਦੌਰਾਨ ਨਮੀ ਦੀ ਮਾਤਰਾ ’ਚ ਛੋਟ ਲਈ ਕੇਂਦਰ ਤੱਕ ਪਹੁੰਚ ਕਰੇਗੀ ਪੰਜਾਬ ਸਰਕਾਰ : ਸੁਖਬੀਰ ਬਾਦਲ

index ਧੂਰੀ, 7 ਅਪ੍ਰੈਲ (ਗਰੋਵਰ) – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਬੇਮੌਸਮੇ ਮੀਂਹ ਦੀ ਮਾਰ ਝੱਲ ਰਹੇ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਸੂਬਾ ਸਰਕਾਰ ਵਲੋਂ ਕਣਕ ਦੀ ਖਰੀਦ ਦੌਰਾਨ ਸ਼ਰਤਾਂ ਵਿਚ ਛੋਟ ਦੇਣ ਲਈ ਕੇਂਦਰ ਸਰਕਾਰ ਕੋਲ ਪਹੁੰਚ ਕੀਤੀ ਜਾਵੇਗੀ।ਅਕਾਲੀ ਦਲ-ਭਾਜਪਾ ਗਠਜੋੜ ਦੇ ਉਮੀਦਵਾਰ ਸ. ਗੋਬਿੰਦ ਸਿੰਘ ਲੌਂਗੋਵਾਲ ਦੇ ਹੱਕ ਵਿਚ ਵੱਖ-ਵੱਖ ਪਿੰਡਾਂ ਵਿਚ ਚੋਣ ਸਭਾਵਾਂ ਨੂੰ ਸੰਬੋਧਨ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਬਾਰਿਸ਼ ਕਾਰਨ ਨਾ ਸਿਰਫ ਸਬਜ਼ੀਆਂ ਤੇ ਕਣਕ ਦੀ ਫਸਲ ਨੂੰ ਵੱਡਾ ਨੁਕਸਾਨ ਹੋਇਆ ਹੈ ਬਲਕਿ ਇਸ ਨਾਲ ਅਗਲੇ ਹਫਤੇ ਤੋਂ ਮੰਡੀਆਂ ਵਿਚ ਆ ਰਹੀ ਕਣਕ ਵਿਚ ਨਮੀ ਦੀ ਮਾਤਰਾ ਵੱਧ ਹੋਣ ਦੀ ਸੰਭਾਵਨਾ ਵੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਜਾਵੇਗੀ ਕਿ ਉਹ

ਐਫ.ਸੀ.ਆਈ. ਨੂੰ ਵਰਤਮਾਨ ਸਮੇਂ ਫਸਲ ਵਿਚ 14 ਫੀਸਦੀ ਤੋਂ ਵੱਧ  ਨਮੀ ਨਾ ਹੋਣ ਦੀ ਸ਼ਰਤ ਵਿਚ ਛੋਟ ਦੇਣ ਸਬੰਧੀ ਨਿਰਦੇਸ਼ ਜਾਰੀ ਕਰੇ। ਇਸ ਤੋਂ ਇਲਾਵਾ ਮੰਡੀਆਂ ਵਿਚ ਮੀਂਹ ਤੋਂ ਕਣਕ ਨੂੰ ਬਚਾਉਣ ਲਈ ਵੀ ਮੰਡੀ ਬੋਰਡ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ।
ਇਸੇ ਦੌਰਾਨ ਕਕਰਵਾਲ, ਪੁੰਨਾਵਾਲ, ਪੇਧਨੀ ਕਲਾਂ, ਰੱਜ਼ੋਮਾਜਰਾ, ਬੁਗਰਾ ਪਿੰਡਾਂ ਵਿਚ ਸੀਨੀਅਰ ਆਗੂਆਂ ਗੁਲਜ਼ਾਰ ਸਿੰਘ ਰਣੀਕੇ, ਸਿਕੰਦਰ ਸਿੰਘ ਮਲੂਕਾ ਤੇ ਜੀਤ ਮਹਿੰਦਰ ਸਿੰਘ ਸਿੱਧੂ ਨਾਲ ਪ੍ਰਚਾਰ ਦੌਰਾਨ ਸ. ਬਾਦਲ ਨੇ ਸੁਰੱਖਿਆ ਘੇਰਾ ਤੋੜਕੇ ਲੋਕਾਂ ਨਾਲ ਸਿੱਧਾ ਰਾਬਤਾ ਸਾਧਿਆ, ਜਿਸ ਦੌਰਾਨ ਔਰਤਾਂ ਤੇ ਵਿਸ਼ੇਸ਼ ਕਰਕੇ ਨੌਜਵਾਨਾਂ ਵਲੋਂ ਅਕਾਲੀ ਦਲ ਦੇ ਪ੍ਰਧਾਨ ਨਾਲ ਤਸਵੀਰਾਂ ਖਿਚਵਾਉਣ ਲਈ ਲਾਮਿਸਾਲ ਉਤਸ਼ਾਹ ਦਿਖਾਇਆ ਗਿਆ।
Ñਲੋਕਾਂ ਵਲੋਂ ਜਿੱਥੇ ਸ. ਬਾਦਲ ਨਾਲ ਸਿੱਧੀ ਗੱਲਬਾਤ ਵੇਲੇ ਆਪਣੀਆਂ ਭਾਵਨਾਵਾਂ ਦਾ ਖੁੱਲਕੇ ਪ੍ਰਗਟਾਵਾ ਕੀਤਾ ਗਿਆ ਉ¤ਥੇ ਪਿੰਡ ਮਨੌਨਾ ਵਿਖੇ ਨਿਸ਼ੂ ਸ਼ੇਰਪੁਰ ਨੇ ਗੋਬਿੰਦ ਸਿੰਘ ਲੌਂਗੋਵਾਲ ਨੂੰ ਅਕਾਲੀ ਦਲ ਵਲੋਂ ਮੁੜ ਉਮੀਦਵਾਰ ਬਣਾਏ ਜਾਣ ’ਤੇ ਸ. ਬਾਦਲ ਦਾ ਧੰਨਵਾਦ ਕੀਤਾ। ਸ. ਬਾਦਲ ਵਲੋਂ ਕੀਤੀਆਂ ਚੋਣ ਸਭਾਵਾਂ ਦੌਰਾਨ ਇਸਤਰੀ ਅਕਾਲੀ ਦਲ ਦੀਆਂ ਪ੍ਰਤੀਨਿਧੀਆਂ ਵਲੋਂ ਵੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਉਨ੍ਹਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ।

Send this to a friend