April 22, 2026 1:35 am

ਭਾਰਤ ਤੇ ਚੀਨ ਅੱਜ ਤੋਂ ਦਿੱਲੀ ’ਚ ਕਰਨਗੇ ਸਰਹੱਦ ਗੱਲਬਾਤ

ਬੀਜਿੰਗ / ਨਵੀਂ ਦਿੱਲੀ, 22 ਮਾਰਚ (ਪੀ. ਟੀ.)- ਭਾਰਤ ਤੇ ਚੀਨ ਕੱਲ੍ਹ ਤੋਂ ਦਿੱਲੀ ਵਿਚ 18ਵੇਂ ਦੌਰ ਦੀ ਸਰਹੱਦ ਗੱਲ ਬਾਤ ਸ਼ੁਰੂ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਿਛਲੇ ਸਾਲ ਸੱਤਾ ਸੰਭਾਲਣ ਤੋਂ ਬਾਅਦ ਇਹ ਦੋਵਾਂ ਦੇਸ਼ਾਂ ਦੇ ‘ਚ ਪਹਿਲੇ ਪੜਾਅ ਦੀ ਸਰਹੱਦ ਗੱਲ ਬਾਤ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ ਇਸ ਗੱਲਬਾਤ ’ਚ ਦੋਵੇਂ ਦੇਸ਼ ਅਸਲੀ ਕੰਟਰੋਲ ਰੇਖਾ ਦੇ ਸਪਸ਼ਟੀਕਰਨ ’ਤੇ ਮੁੱਖ ਰੂਪ ਤੋਂ ਧਿਆਨ ਕੇਂਦਰਿਤ ਕਰਨਗੇ। ਦੋਵਾਂ ਦੇਸ਼ਾਂ ’ਚ ਮਜ਼ਬੂਤ ਅਗਵਾਈ ਦੇ ਤਹਿਤ ਸਮਾਧਾਨ ਦੀ ਉਮੀਦ ‘ਚ ਵਿਸ਼ੇਸ਼ ਪ੍ਰਤੀਨਿਧੀ ਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਆਪਣੇ ਚੀਨੀ ਹਮਰੁਤਬਾ ਤੇ ਸਟੇਟ ਕਾਉਂਸਿਲਰ ਯਾਂਗ ਜਿਏਚੀ ਦੇ ਨਾਲ ਗੱਲਬਾਤ ਕਰਨਗੇ।

Send this to a friend