ਮੁਜ਼ੱਫ਼ਰਨਗਰ, 22 ਮਾਰਚ (ਪੀ. ਟੀ.)- ਭਾਜਪਾ ਨੇਤਾ ਸੁਬਰਾ ਮਣੀਅਮ ਸਵਾਮੀ ਨੇ ਇੱਕ ਵਾਰ ਫਿਰ ਵਿਵਾਦਿਤ ਬਿਆਨ ਦਿੱਤਾ ਹੈ। ਮੁਜ਼ੱਫ਼ਰਨਗਰ ‘ਚ ਇੱਕ ਨਿੱਜੀ ਪ੍ਰੋਗਰਾਮ ‘ਚ ਹਿੱਸਾ ਲੈਣ ਪਹੁੰਚੇ ਸਵਾਮੀ ਨੇ ਮੰਚ ਤੋਂ ਬੋਲਦੇ ਹੋਏ ਕਿਹਾ ਕਿ ਮੁਸਲਮਾਨਾਂ ਦੇ ਪੂਰਵਜ ਹਿੰਦੂ ਸਨ ਤੇ ਮੁਸਲਮਾਨਾਂ ਦਾ ਡੀਐਨਏ ਸਾਡੇ ਹਿੰਦੂਆਂ ਦਾ ਹੀ ਹੈ। ਨਾਲ ਹੀ ਰਾਮ ਮੰਦਿਰ ਦੀ ਉਸਾਰੀ ਨੂੰ ਲੈ ਕੇ ਕੀਤੇ ਗਏ ਸਵਾਲ ‘ਤੇ ਸਵਾਮੀ ਨੇ ਸਪਸ਼ਟ ਕੀਤਾ ਕਿ 2016 ਤੱਕ ਰਾਮ ਮੰਦਿਰ ਦੀ ਉਸਾਰੀ ਸ਼ੁਰੂ ਕਰ ਦਿੱਤੀ ਜਾਵੇਗੀ।