April 22, 2026 1:36 am

ਜਿਣਸੀ ਸ਼ੋਸ਼ਣ ਮਾਮਲਿਆਂ ’ਚ ਪੀੜਤਾਂ ਨੂੰ ਦੋਸ਼ੀ ਹੋਣ ਦਾ ਅਹਿਸਾਸ ਕਰਵਾਇਆ ਜਾਂਦਾ ਹੈ : ਕੋਰਟ

ਨਵੀਂ ਦਿੱਲੀ, 22 ਮਾਰਚ (ਪੀ. ਟੀ.)- ਦਿੱਲੀ ਦੀ ਇੱਕ ਅਦਾਲਤ ਨੇ ਇੱਕ ਸੰਗੀਤ ਸਿੱਖਿਅਕ ਨੂੰ ਆਪਣੀ 13 ਸਾਲ ਦੀ ਵਿਦਿਆਰਥਣ ਦੇ ਨਾਲ ਵਾਰ – ਵਾਰ ਛੇੜਛਾੜ ਕਰਨ ਦਾ ਦੋਸ਼ੀ ਠਹਿਰਾਉਂਦੇ ਹੋਏ ਕਿਹਾ ਕਿ ਸੁਭਾਵਕ ਹੀ ਹੈ ਕਿ ਜਿਣਸੀ ਸ਼ੋਸ਼ਣ ਦੀਆਂ ਸ਼ਿਕਾਰ ਨਾਬਾਲਗ ਪੀੜਤਾਵਾਂ ਆਪਣੇ ਮਾਤਾ ਪਿਤਾ ‘ਤੇ ਭਰੋਸਾ ਨਹੀਂ ਕਰ ਪਾਉਂਦੀਆਂ ਕਿਉਂਕਿ ਗੁਨਾਹਗਾਰਾਂ ਦੀ ਬਜਾਇ ਅਕਸਰ ਉਨ੍ਹਾਂ ਨੂੰ ਹੀ ਦੋਸ਼ੀ ਠਹਿਰਾਇਆ ਜਾਂਦਾ ਹੈ। ਮੈਟਰੋਪੋਲਿਟਨ ਮੈਜਿਸਟਰੇਟ ਰਿਚਾ ਪਰਿਹਾਰ ਨੇ ਕਿਹਾ ਕਿ ਭਾਰਤ ਜਿਹੇ ਦੇਸ਼ ‘ਚ ਬੱਚੇ ਖ਼ਾਸ ਕਰ ਕੇ ਲੜਕੀਆਂ ਨਾ ਤਾਂ ਇਹ ਉਮੀਦ ਕਰਦੀਆਂ ਹਨ ਤੇ ਨਾ ਹੀ ਉਨ੍ਹਾਂ ਨੂੰ ਜਿਣਸੀ ਮੁੱਦਿਆਂ ਦੇ ਬਾਰੇ ‘ਚ ਦੱਸਿਆ ਜਾਂਦਾ ਹੈ ਤੇ ਅਕਸਰ ਅਜਿਹਾ ਹੁੰਦਾ ਕਿ ਅਜਿਹੇ ਗੁਨਾਹਾਂ ਦਾ ਸ਼ਿਕਾਰ ਬੱਚੀਆਂ ਨੂੰ ਹੀ ਦੋਸ਼ ਲਈ ਕਸੂਰਵਾਰ ਠਹਿਰਾਇਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਲਈ ਸੁਭਾਵਕ ਹੀ ਹੈ ਕਿ ਦੋਸ਼ੀਆਂ ਦੀਆਂ ਧਮਕੀਆਂ ਦੇ ਕਾਰਨ ਪੀੜਤ ਅਜਿਹੀ ਚੀਜ਼ਾਂ ਦੇ ਬਾਰੇ ‘ਚ ਮਾਤਾ ਪਿਤਾ ਜਾਂ ਦੋਸਤਾਂ ਨੂੰ ਦੱਸਣ ਤੋਂ ਡਰਦੇ ਹਨ ਜਾਂ ਫਿਰ ਨਹੀਂ ਦੱਸਦੇ। ਅਦਾਲਤ ਨੇ ਸੰਗੀਤ ਤੇ ਨਾਚ ਸਿੱਖਿਅਕ ਨੂੰ ਆਪਣੀ ਵਿਦਿਆਰਥਣ ਦੀ ਲਗਾਤਾਰ ਮਰਿਆਦਾ ਭੰਗ ਕਰਨ ਤੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਦੋਸ਼ੀ ਠਹਿਰਾਇਆ।

Send this to a friend