ਬਰਨਾਲਾ/ਚੰਡੀਗੜ, 22 ਮਾਰਚ (ਰਾਮ ਧਨੌਲਾ)- ਧੂਰੀ ਜਿਮਣੀ ਚੋਣ ਵਿਚ ਜਿਥੇ ਇਕ ਪਾਸੇ ਸ਼੍ਰੋਮਣੀ ਅਕਾਲੀ ਦਲ ਵਲੋਂ ਗੋਬਿਂਦ ਸਿੰਘ ਲੋਂਗੋਵਾਲ ਸਾਬਕਾ ਮੰਤਰੀ ਨੂੰ ਉਮੀਦਵਾਰ ਐਲਾਨੀਆ ਗਿਆ ਹੈ ਅਤੇ ਦੂਸਰੇ ਪਾਸੇ ਸਾਬਕਾ ਗਵਰਨਰ ਅਤੇ ਸਾਬਕਾ ਮੱੁਖ-ਮੰਤਰੀ ਸ.ਸੁਰਜੀਤ ਸਿੰਘ ਬਰਨਾਲਾ ਦੇ ਪੋਤਰੇ ਸ.ਸਿਮਰ ਪ੍ਰਤਾਪ ਸਿੰਘ ਨੂੰ ਕਾਂਗਰਸ ਪਾਰਟੀ ਦਾ ਉਮੀਦਵਾਰ ਐਲਾਨ ਦਿੱਤਾ ਗਿਆ ਹੈ ਅਤੇ ਆਮ ਆਦਮੀ ਪਾਰਟੀ ਵੱਲੋਂ ਚੋਣ ਨਾ ਲੜਣ ਦਾ ਫੈਸਲਾ ਲੈ ਕੇ ਮੈਦਾਨ ਖਾਲੀ ਛੱਡ ਦਿੱਤਾ ਗਿਆ ਹੈ ਜਿਸ ਨਾਲ ਇਸ ਸੀਟ ਦੀ ਲੜਾਈ ਤਕਰੀਬਨ ਆਹਮੋ ਸਾਹਮਣੇ ਦੀ ਹੋਣ ਦੀ ਸੰਭਾਵਨਾ ਬਣ ਗਈ ਹੈ। ਸਹਿਜਧਾਰੀ ਸਿੱਖ ਪਾਰਟੀ ਦੇ ਆਹੁਦੇਦਾਰਾ ਨੇ ਅੱਜ ਚੰਡੀਗੜ ਪ੍ਰੈਸ ਕਲੱਬ ਵਿੱਚ ਪ੍ਰੈਸ ਕਾਂਨਫਰਂਸ ਕਰ ਕੇ ਮੀਡੀਆ ਨੂੰ ਦਸਿਆ ਕੇ
ਉਹਨਾ ਦੀ ਕੋਮੀ ਕਾਰਜਕਾਰਨੀ ਕੋਂਸਲ ਨੇ ਫੈਸਲਾ ਕੀਤਾ ਹੈ ਕੇ ਧੂਰੀ ਜਿਮਣੀ ਚੋਣ ਵਿੱਚ ਹਕਮਰਾਨ ਗਠ-ਜੋੜ ਦੇ ਵਿਰੁਧ ਸਿਮਰ ਪ੍ਰਤਾਪ ਸਿੰਘ ਬਰਨਾਲਾ ਦੀ ਬਿਨਾ ਸ਼ਰਤ ਹਿਮਾਇਤ ਕੀਤੀ ਜਾਵੇਗੀ। ਸਹਿਜਧਾਰੀ ਸਿੱਖ ਪਾਰਟੀ ਦੇ ਕੋਮੀ ਪ੍ਰਧਾਨ ਡਾ.ਪਰਮਜੀਤ ਸਿੰਘ ਰਾਣੂੰ ਨੇ ਕਿਹਾ ਸਹਿਜਧਾਰੀ ਸਿੱਖਾਂ ਨੇ ਪਿਛਲੀਆਂ ਲੋਕ ਸਭਾ ਚੋਣਾ ਵਿੱਚ ਆਮ ਆਦਮੀ ਪਾਰਟੀ ਦੀ ਖੁਲ ਕੇ ਹਿਮਾਇਤ ਕੀਤੀ ਸੀ ਤੇ ਹੁਣ ਵੀ ਜੇਕਰ ਆਮ ਆਦਮੀ ਪਾਰਟੀ ਕੋਈ ਉਮੀਦਵਾਰ ਲਗਾਉਂਦੀ ਤਾਂ ਉਹਦਾ ਸਮਰਥਣ ਕਰਨਾ ਸੀ ਪਰ ਹੁਕਮਰਾਨ ਗੱਠ ਜੋੜ ਨੂੰ ਭਾਂਝ ਦੇਣ ਦੀ ਖਾਤਰ ਸਾਰੀਆ ਹੀ ਹਮਖਿਆਲ ਪਾਰਟੀਆ ਨੂੰ ਰਾਜਨਿਤਕ ਮੁਫਾਦ ਨੂੰ ਛੱਡ ਕੇ ਪੰਜਾਬ ਦੇ ਹਿੱਤ ਲਈ ਇਕ ਜੁਟ ਹੋ ਕੇ ਇਸ ਜਿਮਣੀ ਚੋਣ ਵਿੱਚ ਹਿੱਸਾ ਲੈਣਾ ਚਾਹੀਦਾ।
ਉਹਨਾ ਕਿਹਾ ਕੇ ਉਹਨਾ ਦੀ ਪਾਰਟੀ ਨੇ ਫੈਸਲਾ ਕੀਤਾ ਹੈ ਕੇ ਇਸ ਚੋਣ ਵਿੱਚ ਸ. ਸੁਰਜੀਤ ਸਿੰਘ ਬਰਨਾਲਾ ਦੇ ਪੋਤਰੇ ਅਤੇ ਸ.ਗਗਨਜੀਤ ਸਿੰਘ ਦੇ ਸਪੁਤਰ ਨੋਜਵਾਨ ਆਗੂ ਸਿਮਰ ਪ੍ਰਤਾਪ ਸਿੰਘ ਜੋ ਕੇ ਇਕ ਹੋਨਹਾਰ ਪੜੇ ਲਿਖੇ ਨੋਜਵਾਨ ਵਕੀਲ ਹਨ, ਨੂੰ ਸਮਰਥਣ ਦਿੱਤਾ ਜਾਵੇਗਾ।ਉਹਨਾ ਖੱਬੇ ਪੱਖੀ ਪਾਰਟੀਆਂ ਅਤੇ ਸਮੂਹ ਇਂਕਲਾਬੀ ਤਾਕਤਾ ਨੂੰ ਵੀ ਅਪੀਲ ਕੀਤੀ ਕਿ ਉਹ ਅਪਣਾ ਫੈਸਲਾ ਹੁਕਮਰਾਨ ਗੱਠ-ਜੋੜ ਨੂੰ ਸਬਕ ਸਿਖਾਉਣ ਲਈ ਲੈਣ ਅਤੇ ਇਸੇ ਲਹਿਰ ਦਾ ਹਿਸਾ ਬਨਣ ਜੋ ਕੇ 2017 ਲਈ ਇਕ ਮੀਲ ਪੱਥਰ ਸਾਬਿਤ ਹੋਵੇਗੀ। ਇਸ ਮੋਕੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਂਨ ਰਿਟ.ਪੀ.ਪੀ.ਐਸ. ਸ਼੍ਰੀ ਕਸ਼ਮੀਰ ਸਿੰਘ ਭਿੰਡਰ ਨੇ ਇਕ ਨਾਹਰਾ ਦਿੱਤਾ ਠ ਜੇ ਸ਼੍ਰੋਮਣੀ ਕਮੇਟੀ ਵਿੱਚ ਵੋਟ ਨਹੀ ਤਾਂ ਅਕਾਲੀ ਦਲ ਨੂੰ ਕੋਈ ਸਪੋਰਟ ਨਹੀਠ।ਇਸ ਮੋਕੇ ਪਾਰਟੀ ਦੇ ਪੰਜਾਬ ਪ੍ਰਧਾਨ ਸ.ਸੁਰਿਂਦਰਪਾਲ ਸਿੰਘ ਸੇਖੋਂ ਨੇ ਕਿਹਾ ਕੇ ਜੋ ਵੀ ਲੀਡਰ ਜਾ ਪਾਰਟੀ ਪੰਜਾਬ ਨੂੰ ਨਸ਼ਾ ਮੁਕਤ ਅਤੇ ਭਿਰਸ਼ਟਾਚਾਰ ਮੁਕਤ ਬਣਾ ਕੇ ਪੰਜਾਬ ਦੀ ਨੋਜਵਾਨੀ ਨੂੰ ਬਚਾਉਣ ਲਈ ਦਿਲੋਂ ਸੁਹਿਰਦ ਹੈ ਉਸ ਨੂੰ ਬਿਨਾ ਕਿਸੇ ਸ਼ਰਤ ਤੋਂ ਇਕ ਸਾਂਝੇ ਫਰੰਟ ਦੇ ਰੂਪ ਵਿੱਚ ਅਪਣੇ ਗੁਸੇ ਗਿਲੇ ਭੁਲਾ ਕੇ ਸ.ਸਿਮਰ ਪ੍ਰਤਾਪ ਬਰਨਾਲਾ ਦਾ ਸਾਥ ਦੇਣਾ ਚਾਹੀਦਾ ਹੈ। ਇਸ ਮੋਕੇ ਉਹਨਾ ਦੇ ਨਾਲ ਪਾਰਟੀ ਦੇ ਸਕੱਤਰ ਜਨਰਲ ਡਾ.ਬਲਵੰਤ ਧਾਲੀਵਾਲ, ਕੋਮੀ ਕਾਰਜਕਾਰਨੀ ਕੋਂਸਲ ਮੈਂਬਰ ਕਰਨਲ ਹੁਂਦਲ, ਕੋਮੀ ਜਨਰਲ ਸਕੱਤਰ ਪ੍ਰੀਤਪਾਲ ਸਿੰਘ ਖੇਮਕਰਨ,ਕੋਮੀ ਮੀਤ ਪ੍ਰਧਾਨ ਕੁਲਵਿਂਦਰ ਕਾਲਾ ਕੱਦੋਂ, ਪੰਜਾਬ ਯੂਥ ਆਗੂ ਦਵਿਂਦਰ ਸਿੰਘ ਅਤੇ ਹੋਰ ਸਾਥੀ ਹਾਜ਼ਰ ਸਨ।