April 21, 2026 8:41 pm

ਹਾਸ਼ਿਮਪੁਰ ਕਤਲੇਆਮ ਮਾਮਲਾ : ਸ਼ੱਕ ਦੀ ਬੁਨਿਆਦ ’ਤੇ ਕੋਰਟ ਨੇ 16 ਪੁਲਿਸ ਮੁਲਾਜ਼ਮਾਂ ਨੂੰ ਰਿਹਾਅ ਕੀਤਾ

ਨਵੀਂ ਦਿੱਲੀ, 21 ਮਾਰਚ (ਪੀ. ਟੀ.)- ਦਿੱਲੀ ਦੀ ਇੱਕ ਅਦਾਲਤ ਨੇ ਸ਼ਨੀਵਾਰ ਨੂੰ 1987 ਦੇ ਹਾਸ਼ਿਮਪੁਰਾ ਕਤਲੇਆਮ ਮਾਮਲੇ ਦੇ 16 ਦੋਸ਼ੀਆਂ ਨੂੰ ਸ਼ੱਕ ਦਾ ਫਾਇਦਾ ਦਿੰਦੇ ਹੋਏ ਦੋਸ਼ਮੁਕਤ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਸਬੂਤਾਂ, ਖਾਸ ਤੌਰ ‘ਤੇ ਦੋਸ਼ੀਆਂ ਦੀ ਪਛਾਣ ਨਾਲ ਜੁੜੇ ਸਬੂਤਾਂ ਦਾ ਅਣਹੋਂਦ ਸੀ।
ਜ਼ਿਕਰਯੋਗ ਹੈ ਕਿ 1987 ’ਚ ਹੋਏ ਇਸ ਕਤਲੇਆਮ ’ਚ 19 ਪੀਏਸੀ ਦੇ ਜਵਾਨਾਂ ’ਤੇ ਕੇਸ ਚੱਲ ਰਿਹਾ ਸੀ, ਜਿਨ੍ਹਾਂ ’ਚੋਂ ਤਿੰਨ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਸਾਰੇ ਦੋਸ਼ੀ ਜ਼ਮਾਨਤ ’ਤੇ ਬਾਹਰ ਹਨ। ਮੇਰਠ ’ਚ ਹੋਈ ਹਿੰਸਾ ਦੇ ਦੌਰਾਨ ਹੀ ਕਈ ਲੋਕਾਂ ਦੀ ਜਾਨ ਗਈ ਸੀ, ਜਿੱਥੇ ਹਾਸ਼ਿਮਪੁਰ ਮੁਹੱਲੇ ਤੋਂ ਸਰਚ ਆਪਰੇਸ਼ਨ ਦੇ ਦੌਰਾਨ ਪੀਏਸੀ ਨੇ ਪੀੜਤਾਂ ਨੂੰ ਚੁੱਕਿਆ ਸੀ। ਜੁਲਾਈ 2006 ‘ਚ ਕੋਰਟ ਨੇ ਹੱਤਿਆ, ਹੱਤਿਆ ਦੀ ਕੋਸ਼ਿਸ਼, ਸਬੂਤਾਂ ਦੇ ਨਾਲ ਛੇੜਛਾੜ ਤੇ ਦੋਸ਼ੀਆਂ ਦੇ ਖਿਲਾਫ ਸਾਜਿਸ਼ ਰਚਣ ਦੇ ਇਲਜ਼ਾਮ ਤੈਅ ਕੀਤੇ ਸਨ।

Send this to a friend