April 22, 2026 1:27 am

ਪਾਕਿਸਤਾਨ ਨੇ ਭਾਰਤ ਦੀਆਂ 57 ਬੇੜੀਆਂ ਨੂੰ ਛੱਡਿਆ

ਇਸਲਾਮਾਬਾਦ, 21 ਮਾਰਚ (ਪੀ. ਟੀ.)- ਪਾਕਿਸਤਾਨ ਨੇ ਸਦਭਾਵਨਾ ਵਾਲੇ ਕਦਮ ਦੇ ਤੌਰ ‘ਤੇ ਮੱਛੀ ਫੜਨ ਵਾਲੀਆਂ ਭਾਰਤੀ 57 ਬੇੜੀਆਂ ਨੂੰ ਛੱਡ ਦਿੱਤਾ। ਵਿਦੇਸ਼ ਦਫਤਰ ਨੇ ਇਕ ਬਿਆਨ ‘ਚ ਕਿਹਾ ਕਿ ਇਨ੍ਹਾਂ ਬੇੜੀਆਂ ਨੂੰ ਛੱਡਣ ਦਾ ਫੈਸਲਾ ਪਿਛਲੇ ਸਾਲ ਮਈ ‘ਚ ਲਿਆ ਗਿਆ ਸੀ। ਉਸ ਸਮੇਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ‘ਚ ਹਿੱਸਾ ਲੈਣ ਲਈ ਭਾਰਤ ਆਏ ਸਨ। ਬਿਆਨ ਅਨੁਸਾਰ ਭਾਰਤ ਦੇ 8 ਮੈਂਬਰੀ ਵਫਦ ਨੇ ਪਾਕਿਸਤਾਨ ਸਮੁੰਦਰੀ ਸੁਰੱਖਿਆ ਏਜੰਸੀ ਦੇ ਅਧਿਕਾਰੀਆਂ ਨਾਲ ਬੇੜੀਆਂ ਦੀ ਵਾਪਸੀ ਦੇ ਤੌਰ ਤਰੀਕਿਆਂ ਨੂੰ ਅੰਤਮ ਰੂਪ ਦੇਣ ਲਈ 9 ਮਾਰਚ ਨੂੰ ਕਰਾਚੀ ਦਾ ਦੌਰਾ ਕੀਤਾ ਸੀ। ਭਾਰਤੀ ਮਛੇਰੇਆਂ ਵਲੋਂ ਪਾਕਿਸਤਾਨੀ ਜਲ ਖੇਤਰ ‘ਚ ਚਲੇ ਜਾਣ ‘ਤੇ ਅਕਸਰ ਪੀ.ਐਮ.ਐਸ.ਏ. ਦੇ ਅਧਿਕਾਰੀ ਇਨ੍ਹਾਂ ਨੂੰ ਕਿਸ਼ਤੀਆਂ ਸਮੇਤ ਫੜ ਲੈਂਦੇ ਹਨ।

Send this to a friend