ਸਰਪੰਚ ਜਸਵੰਤ ਸਿੰਘ ਵੱਲੋਂ ਸਾਬਕਾ ਪੰਚ ਸ਼ੇਰ ਸਿੰਘ ਦੇ ਚਲਾਣੇ ’ਤੇ ਦੁਖ ਦਾ ਪ੍ਰਗਟਾਵਾ

ਮੂਨਕ, 21 ਮਾਰਚ (ਕੁਲਵੰਤ ਦੇਹਲਾ)- ਮੂਨਕ ਦੇ ਨਜ਼ਦੀਕੀ ਪਿੰਡ ਦੇਹਲਾ ਸੀਹਾਂ ’ਚ ਸ. ਧੰਨਾ ਸਿੰਘ ਸਾਬਕਾ ਪੰਚ ਦੇ ਪਿਤਾ ਸ. ਸ਼ੇਰ ਸਿੰਘ ਦੇ ਅਕਾਲ ਚਲਾਣੇ ’ਤੇ ਡੂੰਘੇ ਅਫਸੋਸ ਦਾ ਪ੍ਰਗਟਾਵਾ ਕਰਨ ਆਏ ਪਿੰਡ ਦੇ ਸਰਪੰਚ ਜਸਵੰਤ ਸਿੰਘ (ਪ੍ਰਧਾਨ ਪੰਚਾਇਤ ਯੂਨੀਅਨ) ਨੇ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕੀਤੀ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸ. ਸ਼ੇਰ ਸਿੰਘ ਨੇਕਨੀਅਤ ਅਤੇ ਸਾਫ਼ ਸੁਥਰੇ ਅਕਸ ਵਾਲੀ ਸ਼ਖਸੀਅਤ ਦੇ ਮਾਲਕ ਸਨ। ਉਨ੍ਹਾਂ ਨੇ ਹਮੇਸ਼ਾ ਹੀ ਸਮਾਜ ਸੇਵਾ ਦੇ ਕੰਮਾਂ ਵਿਚ ਸਹਿਯੋਗ ਦਿੱਤਾ।
ਉਨ੍ਹਾਂ ਦੇ ਚੰਗੇ ਸੰਸਕਾਰਾਂ ਸਦਕਾ ਹੀ ਉਨ੍ਹਾਂ ਦੇ ਸਪੁੱਤਰ ਸ. ਧੰਨਾ ਸਿੰਘ ਪੰਚ, ਸ. ਸੀਤਾ  ਸਿੰਘ ਹਮੇਸ਼ਾ ਹੀ ਸਮਾਜ ਸੇਵਾ ਦੇ ਕੰਮਾਂ ’ਚ ਸੇਵਾ ਕਰਦੇ ਹਨ। ਸ਼ੇਰ ਸਿੰਘ ਦੀ ਉਮਰ 80 ਸਾਲ ਦੀ ਸੀ। 26 ਮਾਰਚ ਦਿਨ ਵੀਰਵਾਰ ਨੂੰ ਉਨ੍ਹਾਂ ਦੇ ਘਰ ਭੋਗ ਪਾਏ ਜਾਣਗੇ।

Send this to a friend