April 22, 2026 3:07 am

ਬੁੱਟਰ ਤੇ ਭੁੱਲਰ ਕਾਂਗਰਸ ਲੀਗਲ ਸੈ¤ਲ ਦੇ ਸੂਬਾ ਆਗੂ ਨਾਮਜ਼ਦ

ਸ੍ਰੀ ਮੁਕਤਸਰ ਸਾਹਿਬ, 21 ਮਾਰਚ (ਸੋਨੂੰ ਖੇੜਾ/ਸਾਜਨ/ਅਵਿਨਾਸ਼)- ਮੁਕਤਸਰ ਬਾਰ ਕੌਂਸਲ ਦੇ ਮੈਂਬਰ ਤੇ ਸੀਨੀਅਰ ਐਡਵੋਕੇਟ ਇਕਬਾਲ ਸਿੰਘ ਬੁੱਟਰ ਅਤੇ ਯਾਦਵਿੰਦਰ ਸਿੰਘ ਭੁੱਲਰ ਨੂੰ ਪੰਜਾਬ ਕਾਂਗਰਸੀ ਲੀਗਲ ਸੈਲ ਦਾ ਸੂਬਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਹੇਠ ਸੈਲ ਦੇ ਸੂਬਾ ਚੇਅਰਮੈਨ ਇੰਦਰਪਾਲ ਸਿੰਘ ਧੰਨਾ ਦੀ ਅਗਵਾਈ ਹੇਠ ਮੁਕਤਸਰ ਦੇ ਸਾਬਕਾ ਵਿਧਾਇਕ ਭਾਈ ਹਰਨਿਰਪਾਲ ਸਿੰਘ ਕੁੱਕੂ ਤੇ ਵਿਧਾਇਕਾ ਕਰਨ ਕੌਰ ਬਰਾੜ ਦੇ ਨਿਰਦੇਸ਼ਾਂ ਹੇਠ ਕੀਤੀ ਗਈ ਹੈ। ਆਪਣੀ ਨਿਯੁਕਤੀ ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਸ੍ਰੀ ਬੁੱਟਰ ਤੇ ਸ੍ਰੀ ਭੁੱਲਰ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਦੀਆਂ ਕਾਨੂੰਨੀ ਗਤੀਵਿਧੀਆਂ, ਮਾਮਲੇ ਤੇ ਮਸਲਿਆਂ ਦੇ ਹੱਲ ਲਈ ਹਰ ਸੰਭਵ ਯਤਨ ਕਰਨਗੇ ਤਾਂ ਕਾਂਗਰਸ ਪਾਰਟੀ ਦਾ ਆਧਾਰ ਆਮ ਲੋਕਾਂ ’ਚ ਹੋਰ ਮਜ਼ਬੂਤ ਹੋਵੇ।

Send this to a friend