ਚੰਡੀਗੜ੍ਹ, 20 ਮਾਰਚ (ਪੀ. ਟੀ.)- ਆਮ ਆਦਮੀ ਪਾਰਟੀ ਦੇ ਆਗੂ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਆਪਣੀ ਪਤਨੀ ਇੰਦਰਜੀਤ ਕੌਰ ਤੋਂ ਤਲਾਕ ਮੰਗਿਆ ਹੈ ਅਤੇ ਇਸ ਸਬੰਧ ਵਿੱਚ ਉਨ੍ਹਾਂ ਮੋਹਾਲੀ ਦੀ ਅਦਾਲਤ ’ਚ ਇਕ ਦਰਖਾਸਤ ਵੀ ਅ¤ਜ ਪੇਸ਼ ਕੀਤੀ।ਭਗਵੰਤ ਮਾਨ ਤੇ ਉਨ੍ਹਾਂ ਦੀ ਪਤਨੀ ਇੰਦਰਜੀਤ ਕੌਰ ਅ¤ਜ ਮੋਹਾਲੀ ਦੀ ਅਦਾਲਤ ਵਿਚ ਪੁ¤ਜੇ ਤੇ ਉਥੇ ਆਪਸੀ ਸਹਿਮਤੀ ਨਾਲ ਤਲਾਕ ਲਈ ਅਰਜ਼ੀ ਦਾਇਰ ਕੀਤੀ। ਜਾਣਕਾਰੀ ਅਨੁਸਾਰ ਜ¤ਜ ਨੇ ਦੋਵਾਂ ਨੂੰ 6 ਮਹੀਨੇ ਦਾ ਸਮਾਂ ਦੇ ਕੇ ਅਗਲੀ ਤਾਰੀਖ ਪਾਈ ਹੈ ਤਾਂ ਜੋ ਉਹ ਮੁੜ ਤੋਂ ਸੋਚ-ਵਿਚਾਰ ਕਰ ਲੈਣ। ਜੇਕਰ ਫਿਰ ਵੀ ਸਹਿਮਤੀ ਨਾ ਬਣੀ ਤਾਂ ਤਲਾਕ ਹੋ ਜਾਵੇਗਾ। ਇਸ ਸਬੰਧੀ ਜਦੋਂ ਭਗਵੰਤ ਮਾਨ ਤੇ ਉਨ੍ਹਾਂ ਦੀ ਪਤਨੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸੰਪਰਕ ਨਹੀਂ ਹੋ ਸਕਿਆ।ਜ਼ਿਕਰਯੋਗ ਹੈ ਕਿ ਭਗਵੰਤ ਮਾਨ ਦੀ ਪਤਨੀ ਇੰਦਰਜੀਤ ਕੌਰ ਅਮਰੀਕਾ ਦੇ ਸਿਆਟਲ ’ਚ ਆਪਣੇ ਬ¤ਚਿਆਂ ਸਮੇਤ ਰਹਿੰਦੀ ਹੈ ਤੇ ਭਗਵੰਤ ਮਾਨ ਜ਼ਿਆਦਾ ਸਮਾਂ ਪੰਜਾਬ ’ਚ ਹੀ ਰਹਿੰਦੇ ਹਨ।