ਜ਼ਕੀ-ਉਰ-ਰਹਿਮਾਨ ਲਖਵੀ ਨੇ ਹਿਰਾਸਤ ਵਿਚ ਰੱਖੇ ਜਾਣ ਨੂੰ ਦਿੱਤੀ ਚੁਨੌਤੀ

ਲਾਹੌਰ , 20 ਮਾਰਚ (ਪੀ. ਟੀ.)- ਮੁੰਬਈ ਹਮਲੇ ਦੇ ਮਾਸਟਰ ਮਾਇੰਡ ਜ਼ਕੀ – ਉਰ – ਰਹਿਮਾਨ ਲਖਵੀ ਨੇ ਲੋਕ ਸੁਰੱਖਿਆ ਬਣਾਏ ਰੱਖਣ ਸਬੰਧੀ ਆਦੇਸ਼ ਦੇ ਤਹਿਤ ਆਪਣੇ ਆਪ ਨੂੰ ਹਿਰਾਸਤ ਵਿਚ ਰੱਖੇ ਜਾਣ ‘ਤੇ ਪਾਕਿਸਤਾਨੀ ਪੰਜਾਬ ਪ੍ਰਾਂਤ ਦੀ ਸਰਕਾਰ ਦੇ ਆਦੇਸ਼ ਨੂੰ ਲਾਹੌਰ ਹਾਈਕੋਰਟ ਵਿਚ ਚੁਨੌਤੀ ਦਿੱਤੀ । ਲਸ਼ਕਰ – ਏ – ਤਇਬਾ ਦੇ ਅੱਤਵਾਦੀ ਲਖਵੀ ਦੇ ਵਕੀਲ ਰਾਜਾ ਰਿਜ਼ਵਾਨ ਅੱਬਾਸੀ ਨੇ ਮੰਗ ਕੀਤੀ ਕਿ ਪੰਜਾਬ ਪ੍ਰਾਂਤ ਦੇ ਗ੍ਰਹਿ ਵਿਭਾਗ ਦੇ ਆਦੇਸ਼ ਨੂੰ ਮੁਅੱਤਲ ਕੀਤਾ ਜਾਵੇ ਕਿਉਂਕਿ ਇਹ ਗੈਰ – ਕਾਨੂੰਨੀ ਅਤੇ ਇਸਲਾਮਾਬਾਦ ਹਾਈਕੋਰਟ ਦੇ ਆਦੇਸ਼ ਦੀ ਉਲੰਘਣਾ ਹੈ । ਲਾਹੌਰ ਹਾਈਕੋਰਟ ਦੇ ਮੁੱਖ ਜੱਜ ਮਕਬੂਲ ਬਾਜਵਾ ਕੱਲ੍ਹ 44 ਸਾਲਾ ਲਖਵੀ ਦੀ ਮੰਗ ‘ਤੇ ਸੁਣਵਾਈ ਕਰਨਗੇ।

Send this to a friend