ਚੰਡੀਗੜ੍ਹ, 19 ਮਾਰਚ (ਪੀ. ਟੀ.)- ਪੰਜਾਬ ਸਰਕਾਰ ਵਲੋਂ ਸਾਲ 2015-16 ਦੌਰਾਨ ਸ਼ਰਾਬ ਦੇ ਪੰਜਾਬ ਮੀਡੀਅਮ ਲਿਕਰ (ਐਲ-14 ਏ) ਤੇ ਇੰਡੀਅਨ ਮੇਡ ਫਾਰਨ ਲਿਕਰ (ਐਲ-2) ਠੇਕਿਆਂ ਦੀ ਵੰਡ ਲਈ 23 ਮਾਰਚ ਸ਼ਾਮ 5 ਵਜੇ ਤੱਕ ਅਰਜੀਆਂ ਦੀ ਮੰਗ ਕੀਤੀ ਹੈ, ਜਿਸ ਪਿੱਛੋਂ 27 ਮਾਰਚ ਨੂੰ ਡਰਾਅ ਰਾਹੀਂ ਠੇਕਿਅ੍ਯਾਂ ਦੀ ਵੰਡ ਕੀਤੀ ਜਾਵੇਗੀ। ਨਿਲਾਮੀ ਸਮੇਂ ਠੇਕਿਆਂ ਦੀ ਵੰਡ ਪ੍ਰਕ੍ਰਿਆ ਦੀ ਵੀਡੀਓਗ੍ਰਾਫੀ ਕੀਤੀ ਜਾਵੇਗੀ। ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਕਿਹਾ ਕਿ ਅਰਜ਼ੀ ਸਬੰਧਿਤ ਜਿਲ੍ਹੇ ਦੇ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਨੂੰ ਦਿੱਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਕਰ ਤੇ ਆਬਕਾਰੀ ਵਿਭਾਗ ਵਲੋਂ ਐਚ.ਡੀ.ਐਫ.ਸੀ. ਬੈਂਕ, ਐਕਸਿਸ ਬੈਂਕ ਤੇ ਸਟੇਟ ਬੈਂਕ ਆਫ ਪਟਿਆਲਾ ਦੀਆਂ ਅਧਿਕਾਰਤ ਬਰਾਂਚਾਂ ਨੂੰ ਵੀ ਬਿਨੈਪੱਤਰ ਪ੍ਰਾਪਤ ਕਰਨ ਦੇ ਅਧਿਕਾਰ ਦਿੱਤੇ ਗਏ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਕੋਈ ਬਿਨੈਕਾਰ 23 ਮਾਰਚ ਸ਼ਾਮ 5 ਵਜੇ ਤੋਂ ਪਹਿਲਾਂ ਸਬੰਧਿਤ ਅਧਿਕਾਰੀ ਦੇ ਦਫਤਰ ਜਾਂ ਬੈਂਕ ਬਰਾਂਚ ਵਿਚ ਦਾਖਲ ਹੋ ਜਾਂਦਾ ਹੈ ਤਾਂ ਉਸਦਾ ਬਿਨੈਪੱਤਰ ਪ੍ਰਾਪਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਰ ਲਾਇਸੈਂਸੀ ਯੂਨਿਟ/ਗਰੁੱਪ/ਜ਼ੋਨ ਲਈ ਵੱਖੋ-ਵੱਖਰੇ ਤੌਰ ’ਤੇ ਬਿਨੈਪੱਤਰ ਦਿੱਤਾ
ਜਾ ਸਕਦਾ ਹੈ। ਇਸ ਤੋਂ ਇਲਾਵਾ ਕੋਈ ਇਕ ਵਿਅਕਤੀ ਕਿਸੇ ਵੀ ਸ਼੍ਰੇਣੀ ਦੇ ਯੂਨਿਟ ਲਈ ਅਣਗਿਣਤ ਅਰਜ਼ੀਆਂ ਦੇ ਸਕਦਾ ਹੈ।
ਬੁਲਾਰੇ ਨੇ ਸਪੱਸ਼ਟ ਕੀਤਾ ਕਿ ਕੋਈ ਵੀ ਠੇਕੇਦਾਰ ਜਾਂ ਉਸਦਾ ਮੁਲਾਜ਼ਮ 25 ਸਾਲ ਦੀ ਉਮਰ ਤੋਂ ਘੱਟ ਦੇ ਵਿਅਕਤੀ ਨੂੰ ਸ਼ਰਾਬ ਨਹੀਂ ਵੇਚ ਸਕੇਗਾ। ਉਨ੍ਹਾਂ ਦੱਸਿਆ ਕਿ ਕੋਈ ਵੀ ਠੇਕਾ ਸੜਕ/ਹਾਈਵੇਅ ਦੇ ਕੰਢੇ ’ਤੇ ਸਥਿਤ ਨਹੀਂ ਹੋਣਾ ਚਾਹੀਦਾ ਤੇ ਨਾ ਹੀ ਉਸ ਨਾਲ ਆਵਾਜਾਈ ਵਿਚ ਕੋਈ ਵਿਘਨ ਪਵੇ। ਉਨ੍ਹਾਂ ਕਿਹਾ ਕਿ ਮਾਨਯੋਗ ਹਾਈਕੋਰਟ ਵਲੋਂ ਰਿਟ ਪਟੀਸ਼ਨ ਨੰਬਰ 25777, 2012 ਅਨੁਸਾਰ ਇਹ ਆਦੇਸ਼ ਹੋਏ ਹਨ ਕਿ ਕੋਈ ਵੀ ਠੇਕਾ ਰਾਜ ਤੇ ਕੌਮੀ ਮਾਰਗਾਂ ’ਤੇ ਨਜ਼ਰ ਨਹੀਂ ਆਉਣਾ ਚਾਹੀਦਾ ਤੇ ਨਾ ਹੀ ਉਸ ਤੱਕ ਸਿੱਧੀ ਪਹੁੰਚ ਹੋਣੀ ਚਾਹੀਦੀ ਹੈ ਪਰ ਵਿਭਾਗ ਵਲੋਂ ਸੁਪਰੀਮ ਕੋਰਟ ਵਿਚ ਇਸ ਫੈਸਲੇ ਸਬੰਧੀ ਸਪੈਸ਼ਲ ਲੀਵ ਪਟੀਸ਼ਨ ਦਾਇਰ ਕੀਤੀ ਗਈ ਹੈ ਅਤੇ ਸਾਰੇ ਲਾਇਸੈਂਸ ਧਾਰਕ ਅਦਾਲਤ ਦਾ ਇਸ ਸਬੰਧੀ ਅੰਤਿਮ ਫੈਸਲਾ ਮੰਨਣ ਲਈ ਪਾਬੰਦ ਹੋਣਗੇ।
ਬੁਲਾਰੇ ਨੇ ਸਪਸ਼ਟ ਕਿਹਾ ਕਿ ਸ਼ਹਿਰੀ ਖੇਤਰਾਂ ਵਿਚ ਠੇਕੇ ਸਿੱਖਿਆ ਸੰਸਥਾਵਾਂ ਤੇ ਧਾਰਮਿਕ ਸਥਾਨਾਂ ਤੋਂ ਘੱਟੋ ਘੱਟ 50 ਮੀਟਰ ਅਤੇ ਪੇਂਡੂ ਖੇਤਰਾਂ ਵਿਚ 100 ਮੀਟਰ ਦੇ ਘੇਰੇ ਵਿਚ ਸਥਿਤ ਨਹੀਂ ਹੋਣੇ ਚਾਹੀਦੇ। ਇਸ ਤੋਂ ਇਲਾਵਾ ਠੇਕੇ ’ਤੇ ਸਪਸ਼ਟ ਰੂਪ ਵਿਚ ‘ਸ਼ਰਾਬ ਸਿਹਤ ਲਈ ਹਾਨੀਕਾਰਕ ਹੈ’ ਵੀ ਅੰਗਰੇਜ਼ੀ, ਪੰਜਾਬੀ ਤੇ ਹਿੰਦੀ ਤੇ ਉਰਦੂ ਵਿਚ ਲਿਖਣਾ Ñਜ਼ਰੂਰੀ ਹੋਵੇਗਾ।
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਬਿਨੈਕਾਰ ਨੂੰ ਕੋਈ ਇਤਰਾਜ਼ ਹੋਵੇ ਤਾਂ ਉਹ 25 ਮਾਰਚ ਬਾਅਦ ਦੁਪਹਿਰ 2 ਵਜੇ ਤੱਕ ੲਣਚਸਿੲ2ੌ15160ਗਮੳਲਿ.ਚੋਮ ਈ-ਮੇਲ ’ਤੇ ਆਪਣੀ ਸ਼ਿਕਾਇਤ ਭੇਜ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਠੇਕਿਆਂ ਦੀ ਨਿਲਾਮੀ ਸਬੰਧੀ ਡਰਾਅ ਸਬੰਧਿਤ ਜਿਲ੍ਹੇ ਦੇ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ, ਈ.ਟੀ.ਓ.(ਐਕਸਾਇਜ਼), ਆਬਕਾਰੀ ਇੰਸਪੈਕਟਰ ਤੋਂ ਇਲਾਵਾ ਆਬਜ਼ਰਵਰ ਦੀ ਹਾਜ਼ਰੀ ਵਿਚ ਕੱਢੇ ਜਾਣਗੇ। ਇਸ ਤੋਂ ਇਲਾਵਾ ਮੀਡੀਆ ਕਰਮੀ ਤੇ ਬਿਨੈਕਾਰ ਵੀ ਡਰਾਅ ਮੌਕੇ ਹਾਜ਼ਰ ਹੋ ਸਕਦੇ ਹਨ