April 19, 2026 9:20 pm

ਨਾਮਜ਼ਦਗੀ ਦੇ ਦੂਜੇ ਦਿਨ ਵੀ ਧੂਰੀ ਜ਼ਿਮਨੀ ਚੋਣ ਵਿਚ ਕਿਸੇ ਉਮੀਦਵਾਰ ਨੇ ਨਹੀਂ ਭਰੇ ਕਾਗਜ਼

ਧੂਰੀ, 18 ਮਾਰਚ (ਗਰੋਵਰ)- ਵੱਖ-ਵੱਖ ਰਾਜਨੀਤਿਕ ਦਲਾਂ ਵਲੋਂ ਧੂਰੀ ਉਪ ਚੋਣਾਂ ਲਈ ਸਵੈ ਪੜਚੋਲ ਦੀ ਨੀਤੀ ਚਲ ਰਹੀ ਹੈ। ਕੋਈ ਵੀ ਰਾਜਨੀਤਿਕ ਪਾਰਟੀ ਨੇ ਹਾਲੇ ਤੱਕ ਆਪਣੇ ਉਮੀਦਵਾਰ ਜਨਤਕ ਨਹੀਂ ਕੀਤੇ ਅਤੇ ਹਰ ਇਕ ਰਾਜਨੀਤਿਕ ਪਾਰਟੀ ਦੀ ਕੋਸ਼ਿਸ਼ ਹੈ ਕਿ ਇਸ ਮਹਾਂ ਸੰਗਰਾਮ ਵਿਚ ਵੱਧ ਤੋਂ ਵੱਧ ਲੋਕਾਂ ਦੀ ਹਿਮਾਇਤ ਪ੍ਰਾਪਤ ਕਰਨ ਵਾਲਾ ਉਮੀਦਵਾਰ ਘੋਸ਼ਿਤ ਕਰੇ। ਹਰ ਪਾਰਟੀ ਦੂਜੀ ਪਾਰਟੀ ਦੇ ਉਮੀਦਵਾਰ ਦੀ ਤੋੜ ਲੱਭਣ ਦੀ ਕੋਸ਼ਿਸ਼ ਵਿਚ ਹੈ। ਇਸ ਲਈ ਅੱਜ ਵੀ ਦੂਜੇ ਦਿਨ ਕਿਸੇ ਵੀ  ਉਮੀਦਵਾਰਾਂ ਵਲੋਂ ਕਾਗਜ ਨਹੀਂ ਭਰੇ।

Send this to a friend