April 19, 2026 10:59 pm

ਸਿਹਤ ਵਿਭਾਗ ਦੀ ਟੀਮ ਨੇ ਤੰਬਾਕੂਨੋਸ਼ੀ ਕਰਨ ਵਾਲਿਆਂ ਦੇ ਕੱਟੇ ਚਾਲਾਨ

ਬਰਨਾਲਾ, 18 ਮਾਰਚ (ਰਾਮ ਧਨੌਲਾ, ਕੁਲਦੀਪ ਸਿੰਘ)- ਸਿਵਲ ਸਰਜਨ ਬਰਨਾਲਾ ਡਾ. ਇੰਦਰਜੀਤ ਸਿੰਘ ਖੰਨਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿਹਤ ਅਫਸਰ ਡਾ. ਸੰਪੂਰਨ ਸਿੰਘ ਦੀ ਅਗਵਾਈ ਹੇਠ ਪੂਰੇ ਜ਼ਿਲ੍ਹੇ ਵਿਚ ਜਨਤਕ ਥਾਵਾਂ ਉੱਤੇ ਤੰਬਾਕੂਨੋਸ਼ੀ ਕਰਨ ਵਾਲਿਆਂ ਦੇ ਵੱਡੇ ਪੱਧਰ ’ਤੇ ਚਲਾਨ ਕੱਟੇ ਗਏ। ਇਸ ਮੌਕੇ ਤੰਬਾਕੂਨੋਸੀ ਸੰਬੰਧੀ ਜਰੂਰੀ ਬੋਰਡ ਵੱਖ ਵੱਖ ਪਾਨ ਬੀੜੀ ਦੇ ਖੋਖੇ, ਰੈਸਟੋਰੈਂਟ, ਹੋਟਲ ਮੈਰਜ ਪੈਲਸ, ਸਕੂਲਾਂ ਆਦਿ 46 ਸੰਸਥਾਂਵਾਂ ‘ਤੇ ਚੈੱਕ ਕੀਤੇ ਗਏ।  ਇਸ ਸਮੇਂ ਬਣਾਈਆਂ ਵੱਖ-ਵੱਖ ਟੀਮਾਂ ਵੱਲੋ ਜਨਤਕ ਥਾਵਾਂ ਬੱਸ ਸਟੈਂਡ,  ਰੇਲਵੇ ਸਟੇਸ਼ਨ, ਕਚਿਹਰੀ ਚੌਂਕ, ਸੇਖਾ ਰੋਡ, ਤਰਕਸ਼ੀਲ ਚੌਂਕ, ਸਬਜੀ ਮੰਡੀ ਬਰਨਾਲਾ ਆਦਿ ਥਾਵਾਂ ’ਤੇ ਸਿਗਰਟ ਬੀੜੀ ਪੀਣ ਵਾਲਿਆਂ ਦੇ 24 ਚਲਾਨ ਕੱਟੇ ਗਏ ਅਤੇ ਪੀ. ਐਚ. ਸੀ. ਧਨੌਲਾ ਅਧੀਨ 20, ਤਪਾ ਅਧੀਨ 22 ਅਤੇ ਮਹਿਲ ਕਲਾਂ ਅਧੀਨ 13 ਚਲਾਨ ਕੱਟੇ ਗਏ। ਇਹਨਾਂ ਟੀਮਾਂ ਵੱਲੋਂ ਜ਼ਿਲ੍ਹੇ ਭਰ ਵਿੱਚ 79 ਚਲਾਨ ਕੱਟੇ ਗਏ। ਇਸ ਮੌ

ਕੇ ਟੀਮਾਂ ਵੱਲੋਂ ਆਮ ਲੋਕਾਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ।  ਇਸ ਸਮੇਂ ਟੀਮ ਵਿੱਚ ਡਿਪਟੀ ਐਮ. ਈ. ਆਈ. ਓ. ਕੁਲਦੀਪ ਸਿੰਘ, ਐਸ.ਆਈ.  ਸੁਰਜੀਤ ਸਿੰਘ, ਸੁਪਰਵਾਇਜਰ ਮਦਨ ਲਾਲ, ਬਲਵੀਰ ਸਿੰਘ, ਪਰਮਜੀਤ ਸਿੰਘ ਅਤੇ ਜ਼ਿਲੇ ਦੇ ਬਲਾਕਾਂ ਦੀਆਂ ਟੀਮਾਂ ਵੱਲੋਂ ਜ਼ਿਲ੍ਹੇ ਵਿੱਚ 147 ਸੰਸਥਾਂਵਾਂ ਚੈੱਕ ਕੀਤੀਆਂ ਕਈਆਂ।

Send this to a friend