ਪਠਾਨਕੋਟ, 18 ਮਾਰਚ (ਅਜੇ ਕੁਮਾਰ)- ਪਠਾਨਕੋਟ ਵਿੱਚ ਮਾਇਨਿੰਗ ਮਾਫ਼ੀਆ ਅੱਜ ਕੱਲ ਬਿਨਾ ਖ਼ੋਫ਼ ਖਾਏ ਪਾਬੰਦੀ ਦੇ ਬਾਵਜੂਦ ਚੋਰੀ ਛਿਪੇ ਆਪਣੀਆਂ ਜੇਸੀਬੀ ਮਸ਼ੀਨਾਂ ਲਗਾ ਕੇ ਮਾਇਨਿੰਗ ਕਰ ਰਿਹਾ ਹੈ, ਪਰ ਪ੍ਰਸ਼ਾਸਨ ਹਮੇਸ਼ਾ ਦੀ ਤਰ੍ਹਾਂ ਸੁੱਤਾ ਹੀ ਨਜ਼ਰ ਆ ਰਿਹਾ ਹੈ। ਮਾਇਨਿੰਗ ਮਾਫ਼ੀਆ ਵੱਲੋਂ ਚੱਕੀ ਦਰਿਆ ਨੂੰ ਮਾਇਨਿੰਗ ਕਰ ਕਰ ਕੇ ਇਕ ਖ਼ੌਫ਼ਨਾਕ ਦਰਿਆ ਦਾ ਰੂਪ ਦੇ ਦਿੱਤਾ ਗਿਆ ਹੈ। ਮਾਇਨਿੰਗ ਮਾਫ਼ੀਆ ਦਾ ਇਸ ਗੱਲ ਵੱਲ ਕੋਈ ਵੀ ਧਿਆਨ ਨਹੀਂ ਕਿ ਮਾਇਨਿੰਗ ਕਰਨ ਨਾਲ ਕਿਸੇ ਦਾ ਕੀ ਨੁਕਸਾਨ ਹੋ ਰਿਹਾ ਹੈ। ਉਹ ਤਾਂ ਸਿਰਫ ਪ੍ਰਸ਼ਾਸਨ ਦੀ ਨੱਕ ਥੱਲੇ ਅਪਣੀ ਚਾਂਦੀ ਕੁੱਟਣ ਵਿੱਚ ਲੱਗਾ ਹੋਇਆ ਹੈ। ਇਸ ਮਾਇਨਿੰਗ ਦੇ ਨਾਲ ਹਰ ਤਰ੍ਹਾਂ ਦੇ ਬੂਟੇ ਹੋਣ ਇਥੋਂ ਤੱਕ ਕਿ ਪਠਾਨਕੋਟ ਦੇ ਮੁਹੱਲਾ ਸੈਲੀ ਕੁਲੀਆਂ ਦੇ ਕਈ ਘਰ ਵੀ ਇਸ ਚੱਕੀ
ਦਰਿਆ ਵਿੱਚ ਹੋ ਰਹੀ ਮਾਇਨਿੰਗ ਦੀ ਭੇਟ ਚੜ੍ਹ ਚੁੱਕੇ ਹਨ ਅਤੇ ਕਈ ਚੜ੍ਹ ਰਹੇ ਹਨ, ਪਰ ਪ੍ਰਸ਼ਾਸਨ ਦੇ ਕੰਨਾਂ ਤੱਕ ਜੂੰ ਤੱਕ ਨਹੀਂ ਰੰਗਦੀ ਮੋਹੱਲਾ ਸੈਲੀ ਕੁਲੀਆਂ ਦੇ ਵਾਸੀਆਂ ਨੇ ਗੱਲਬਾਤ ਕਰਦੇ ਹੋਏ ਕਿਹਾ ਕੀ ਉਹਨਾ ਵਲੋਂ ਕਈ ਬਾਰ ਪ੍ਰ?ਸਾਸ਼ਨ ਨੂ ਇਸ ਬਾਰੇ ਜਾਗਰੂਕ ਕਰਵਾਇਆ ਗਿਆ ਹੈ ਪਰ ਅਸਵਾਸਣ ਦੇ ਇਲਾਵਾ ਉਹਨਾ ਨੂ ਅੱਜ ਤੱਕ ਕੁਝ ਨਹੀ ਮਿਲਿਆ ਉਹਨਾ ਕਿਹਾ ਕੀ ਜੇਕਰ ਉਹ ਮਾਇਨਿੰਗ ਮਾਫ਼ੀਆ ਨੂ ਰੋਕਣ ਦੀ ਕੋਸਿਸ਼ ਕਰਦੇ ਹਨ ਤਾਂ ਉਹ ਉਹਨਾ ਨਾਲ ਮਾਰ ਕੁਟਾਈ ਤੇ ਉਤਰ ਪੈਂਦੇ ਹਨ ਮੁਹੱਲਾ ਵਾਸੀਆਂ ਨੇ ਕਿਹਾ ਕੀ ਜੇਕਰ ਮਾਇਨਿੰਗ ਮਾਫ਼ੀਆ ਤੇ ਸਮੇ ਰਹਿੰਦੇ ਨਥ ਨਹੀ ਪਾਈ ਗਈ ਤਾਂ ਉਹ ਦਿਨ ਦੂਰ ਨਹੀ ਜਦੋਂ ਮਾਇਨਿੰਗ ਮਾਫ਼ੀਆ ਵਲੋਂ ਪਠਾਨਕੋਟ ਨੂ ਵੀ ਅਪਣੀ ਚਪੇਟ ਵਿੱਚ ਲੈ ਲਿਆ ਜਾਵੇਗਾ।
ਦੂਜੇ ਪਾਸੇ ਜਦੋਂ ਪਰ?ਸਾਸ਼ਨ ਫ਼ੋਨ ਤੇ ਗੱਲਬਾਤ ਕੀਤੀ ਜਾਂਦੀ ਹੈ ਜਾਂ ਤਾ ਉਹ ਫ਼ੋਨ ਕੱਟ ਦਿੰਦੇ ਹਨ ਜਾਂ ਫਿਰ ਬੰਦ ਕਰ ਦਿੰਦੇ ਹਨ ਜਿਸ ਤੋਂ ਸਾਫ਼ ਲੱਗਦਾ ਹੈ ਕੀ ਇਹ ਸਭ ਇਹਨਾ ਦੀ ਮਿਲੀ ਭਗਤ ਨਾਲ ਹੋ ਰਿਹਾ ਹੈ।