April 17, 2026 10:29 am

ਸੀਨੀਅਰ ਮੈਡੀਕਲ ਅਫ਼ਸਰ ਤਪਾ ਵੱਲੋਂ ਸਿਹਤ ਵਿਭਾਗ ਨੂੰ ਹਜ਼ਾਰਾਂ ਰੁਪਏ ਦਾ ਚੂਨਾ

Page-1_30 ਬਰਨਾਲਾ/ਤਪਾ ਮੰਡੀ 17 ਮਾਰਚ- ਸੀ.ਐਮ.ਓ. ਬਰਨਾਲਾ ਦੇ ਦਫ਼ਤਰ ਵਿਚੋਂ ਮੰਗੀ ਸੂਚਨਾ ਰਾਹੀਂ ਪਤਾ ਲਗਿੱਆ ਹੈ ਕਿ ਸਰਵਿਸ ਰੂਲ ਮੁਤਾਬਿਕ ਸੀਨੀਅਰ ਮੈਡੀਕਲ ਅਫ਼ਸਰ ਆਪਣੇ ਡਿਊਟੀ ਹਸਪਤਾਲ ਦੇ ਤਿੰਨ ਕਿਲੋਮੀਟਰ ਦੇ ਘੇਰੇ ਅੰਦਰ ਆਪਣੀ ਰਿਹਾਇਸ਼ ਰੱਖ ਸਕਦਾ ਹੈ। ਤਪਾ ਦੇ ਆਰ.ਟੀ.ਆਈ. ਕਾਰਕੁੰਨ ਸਤਪਾਲ ਗੋਇਲ ਨੇ ਆਪਣੇ ਇਕ ਪੱਤਰ ਰਾਹੀਂ ਸੂਚਨਾ ਦੀ ਮੰਗ ਕੀਤੀ ਕਿ ਸੀਨੀਅਰ ਮੈਡੀਕਲ ਅਫ਼ਸਰ ਦੇ ਡਿਊਟੀ ਸਟੇਸ਼ਨ ਤੋਂ ਰਿਹਾਇਸ਼ ਦੇ ਮਾਪਦੰਡ ਕੀ ਹਨ ਅਤੇ ਤਪਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਾਜ ਕੁਮਾਰ ਦਾ ਰਿਹਾਇਸ਼ੀ ਪਤਾ ਦੱਸਿਆ ਜਾਵੇ। ਜਿਸਦੇ ਜਵਾਬ ਵਿਚ ਉਨ੍ਹਾਂ ਨੂੰ ਪਤਾ ਲੱਗਾ ਕਿ ਸੀਨੀਅਰ ਮੈਡੀਕਲ ਅਫ਼ਸਰ ਡਿਊਟੀ ਨੂੰ ਸਟੇਸ਼ਨ ਦੇ ਤਿੰਨ ਕਿਲੋਮੀਟਰ ਦੇ ਅੰਦਰ ਰਿਹਾਇਸ਼ ਰੱਖਣੀ ਬਣਦੀ ਹੈ ਅਤੇ ਡਾ. ਰਾਜ ਕੁਮਾਰ ਦਾ ਪਤਾ ਗੁਰਮੇਲ ਸਿੰਘ

ਪੁੱਤਰ ਗੁਰਨਾਮ ਸਿੰਘ ਨੇੜੇ ਬਾਹਰਲਾ ਬੱਸ ਸਟੈਂਡ ਤਪਾ ਹੈ। ਪਰ ਜਦੋਂ ਇਸ ਗੱਲ ਦੀ ਤਫਤੀਸ਼ ਕੀਤੀ ਗਈ ਤਾਂ ਇਸ ਨਾਂਅ ਦਾ ਕੋਈ ਵਿਅਕਤੀ ਨਹੀਂ ਮਿਲਿਆ ਬਲਕਿ ਇਹ ਰਿਹਾਇਸ਼ ਫਰਜ਼ੀ ਪਾਈ ਗਈ। ਇਸ ਫਰਜ਼ੀ ਪਤੇ ਦੀ ਤਫਤੀਸ਼ ਕਰਦੇ ਹੋਏ ਖੁਲਾਸਾ ਹੋਇਆ ਕਿ ਤਪਾ ਦੇ ਸੀਨੀਅਰ ਮੈਡੀਕਲ ਅਫ਼ਸਰ ਨੇ  ਰਿਹਾਇਸ਼ ਤਾਂ ਬਰਨਾਲਾ ਵਿਖੇ ਕੀਤੀ ਹੋਈ ਹੈ ਅਤੇ ਉਹ ਸਿਹਤ ਵਿਭਾਗ ਨੂੰ 7470 ਰੁਪਏ ਪ੍ਰਤੀ ਮਹੀਨਾ ਮਕਾਨ ਕਿਰਾਏ ਦਾ ਚੂਨਾ ਵੀ ਲਗਾ ਰਹੇ ਹਨ। ਜਦੋਂ ਇਸ ਗੁੰਝਲਦਾਰ ਰਿਹਾਇਸ਼ ਸੰਬਧੀ ਸੀਨੀਅਰ ਮੈਡੀਕਲ ਅਫ਼ਸਰ ਡਾ. ਰਾਜ ਕੁਮਾਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਉ¤ਚ ਅਧਿਕਾਰੀਆਂ ਦੀ ਇਜਾਜ਼ਤ ਨਾਲ ਬਰਨਾਲਾ ਵਿਖੇ ਰਹਿ ਰਹੇ ਹਨ ਜੋ ਮੈਂ ਸਿਹਤ ਵਿਭਾਗ ਤੋਂ ਮਕਾਨ ਕਿਰਾਇਆ ਵਸੂਲ ਕੀਤਾ ਹੈ ਉਸਦੀ ਜਾਂਚ ਕਰ ਲੈਣ। ਆਰ.ਟੀ.ਆਈ. ਦੀ ਰਿਪੋਰਟ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਤਪਾ ਨੇ ਨਾ ਕੇਵਲ ਸਰਕਾਰੀ ਨਿਯਮਾਂ ਦੀ ਉਲੰਘਣਾ ਕੀਤੀ ਹੈ ਬਲਕਿ ਫਰਜ਼ੀ ਮਕਾਨ ਕਿਰਾਇਆ ਪਾਕੇ ਸਿਹਤ ਵਿਭਾਗ ਨੂੰ ਹਜ਼ਾਰਾਂ ਰੁਪਏ ਦਾ ਚੂਨਾ ਵੀ ਲਗਾਇਆ ਹੈ। ਲੋਕਾਂ ਨੇ ਇਸ ਮਾਮਲੇ ਦੀ ਸਖ਼ਤ ਨਿੰਦਾ ਕਰਦੇ ਹੋਏ ਫੌਰੀ ਤੌਰ ’ਤੇ ਕਾਰਵਾਈ ਦੀ ਮੰਗ ਕੀਤੀ ਹੈ।

Send this to a friend