April 19, 2026 9:20 pm

ਇਸਲਾਮਾਬਾਦ ਹਾਈਕੋਰਟ ਵੱਲੋਂ ਲਖਵੀ ਦੀ ਰਿਹਾਈ ਦਾ ਆਦੇਸ਼

ਹਾਈਕੋਰਟ ਵੱਲੋਂ ਲਖਵੀ ਦੀ ਗ੍ਰਿਫਤਾਰੀ ਗੈਰਕਾਨੂੰਨੀ ਕਰਾਰ
Page-1_10 ਇਸਲਾਮਾਬਾਦ, 13 ਮਾਰਚ (ਪੀ. ਟੀ. ਲਾਇਵ)- ਇਸਲਾਮਾਬਾਦ ਹਾਈਕੋਰਟ ਨੇ 26/11 ਮੁੰਬਈ ਹਮਲਿਆਂ ਦੇ ਮਾਸਟਰਮਾਈਂਡ ਜ਼ਕੀ-ਉਰ-ਰਹਿਮਾਨ ਲਖਵੀ ਦੀ ਰਿਹਾਈ ਦੇ ਆਦੇਸ਼ ਦਿ¤ਤੇ ਹਨ।ਕੋਰਟ ਨੇ ਲਖਵੀ ਦੀ ਗ੍ਰਿਫ਼ਤਾਰੀ ਨੂੰ ਗ਼ੈਰ ਕਾਨੂੰਨੀ ਕਰਾਰ ਦਿ¤ਤਾ ਹੈ। ਮੁੰਬਈ ਹਮਲੇ ਦੇ ਸਾਜ਼ਿਸ਼ਕਰਤਾ ਜ਼ਕੀ-ਉਰ- ਰਹਿਮਾਨ ਲਖਵੀ ਨੇ ਲੋਕ ਸੁਰ¤ਖਿਆ ਕਾਨੂੰਨ ਦੇ ਤਹਿਤ ਹਿਰਾਸਤ ਵਿਚ ਰ¤ਖੇ ਜਾਣ ਨੂੰ ਇਸਲਾਮਾਬਾਦ ਹਾਈਕੋਰਟ ’ਚ ਚੁਨੌਤੀ ਦਿ¤ਤੀ ਸੀ ਅਤੇ ਕਿਹਾ ਸੀ ਕਿ ਸਰਕਾਰ ਨੇ ਉਸ ਨੂੰ ‘ਗੈਰ ਕਾਨੂੰਨੀ ਆਧਾਰ’ ਉ¤ਤੇ ਹਿਰਾਸਤ ਵਿਚ ਰ¤ਖਿਆ ਹੈ ।ਲਖਵੀ ਦੇ ਵਕੀਲ ਰਾਜਾ ਰਿਜ਼ਵਾਨ ਅ¤ਬਾਸੀ ਨੇ ਕਿਹਾ ਸੀ ਕਿ ਅਸੀਂ ਲਖਵੀ ਦੀ ਹਿਰਾਸਤ ਨੂੰ ਇਸਲਾਮਾਬਾਦ ਹਾਈਕੋਰਟ ਵਿਚ ਚੁਨੌਤੀ ਦਿ¤ਤੀ ਹੈ । ਸਰਕਾਰ ਨੇ ਗ਼ੈਰਕਾਨੂੰਨੀ ਆਧਾਰ

ਉ¤ਤੇ ਉਸ ਨੂੰ ਹਿਰਾਸਤ ਵਿਚ ਲਿਆ ਹੈ।ਸੁਣਵਾਈ ਅਦਾਲਤ ਵ¤ਲੋਂ ਜ਼ਮਾਨਤ ਮਿਲਣ ਦੇ ਬਾਅਦ ਸਰਕਾਰ ਦੇ ਕੋਲ ਇਸਦਾ ਕੋਈ ਆਧਾਰ ਨਹੀਂ ਸੀ ਕਿ ਲਖਵੀ ਨੂੰ ਲੋਕ ਵਿਵਸਥਾ ਬਣਾਏ ਰ¤ਖਣ ਸਬੰਧੀ ਆਦੇਸ਼ ਦੇ ਤਹਿਤ ਹਿਰਾਸਤ ਵਿਚ ਰ¤ਖਿਆ ਜਾਵੇ ।ਜ਼ਿਕਰਯੋਗ ਹੈ ਕਿ ਲਸ਼ਕਰ-ਏ- ਤਇਬਾ ਦਾ ਕਮਾਂਡਰ ਜ਼ਕੀ-ਉਰ-ਰਹਿਮਾਨ ਲਖਵੀ ਸਾਲ 2008 ਵਿੱਚ ਨਵੰਬਰ ’ਚ ਹੋਏ ਮੁੰਬਈ ਹਮਲਿਆਂ ਦੇ ਮੁ¤ਖ ਦੋਸ਼ੀਆਂ ਵਿਚੋਂ ਇ¤ਕ ਹੈ। ਇਸ ਹਮਲੇ ’ਚ 166 ਵਿਅਕਤੀਆਂ ਦੀ ਮੌਤ ਹੋ ਗਈ ਸੀ।

Send this to a friend