ਡੇਰਾਬੱਸੀ, 12 ਮਾਰਚ (ਵਿਨੈ ਕੁਮਾਰ ਜੈਨ/ਆਰ ਐਮਚਤਰਵੇਦੀ)-ਅੰਬਾਲਾ-ਚੰਡੀਗੜ੍ਹ ਹਾਈਵੇ ’ਤੇ ਡੇਰਾਬੱਸੀ ਵਿਖੇ ਫ਼ਲਾਈਓਵਰ ਦੇ ਨਿਰਮਾਣ ਕਾਰਜ ਦਾ ਕੰਮ ਦੁਗੱਣੀ ਗਤੀ ਨਾਲ ਚੱਲ ਰਿਹਾ ਹੈ। ਇਸਦੇ ਲਈ ਇੱਥੇ ਵੱਡੀ ਮਾਤਰਾ ਵਿੱਚ ਮਸ਼ੀਨਾ ਸਮੇਤ ਦੁੱਗਣੀ ਮੇਨ ਪਾਵਰ ਲਗਾਈ ਹੋਈ ਹੈ। ਜਿਹੜੇ ਕਿ ਦਿਨ ਰਾਤ ਇੱਕ ਕਰਕੇ ਨਿਰਮਾਣ ਕਾਰਜ ਨੂੰ ਨੇਪਰੇ ਚਾੜ੍ਹਨ ਨੂੰ ਅੰਜਾਮ ਦੇ ਰਹੇ ਹਨ। ਨਿਰਮਾਣ ਕਰਨ ਵਾਲੀ ਕੰਪਨੀ ਦਾ ਦਾਅਵਾ ਹੈ ਕਿ ਜੇਕਰ ਸਰਕਾਰੀ ਤੌਰ ’ਤੇ ਕੋਈ ਅੜਚਣ ਨਹੀ ਆਉਦੀ ਤਾਂ ਇਸ ਫ਼ਲਾਈਓਵਰ ਦਿੱਤੀ ਗਈ ਮੁਨਿਆਦ ਤੋਂ ਅੱਧੇ ਸਮੇਂ ਵਿੱਚ ਹੀ ਪੂਰਾ ਕਰ ਲਿਆ ਜਾਵੇਗਾ ਅਤੇ ਟਰੈਫ਼ਿਕ ਸਮੱਸਿਆਵਾਂ ਨਾਲ ਜੂਝ ਰਹੇ ਰਾਹਗੀਰਾਂ ਦੇ ਲਈ ਫ਼ਲਾਈਓਵਰ 31 ਮਾਰਚ 2016ਤੱਕ ਖੋਲ੍ਹ ਦਿੱਤਾ ਜਾਵੇਗਾ। ਇਸ ਦੇ ਲਈ ਨੈਸ਼ਨਲ ਹਾਈਵੇਜ਼ 22 ਦੇ ਰਾਹਗੀਰਾਂ ਸਮੇਤ ਸ਼ਹਿਰ ਵਾਸੀਆਂ ਨੂੰ ਭਾਰੀ ਰਾਹਤ ਮਿਲੇਗੀ। ਫ਼ਲਾਈਓਵਰ ਦੇ ਕੰਮ ਕਰ ਰਹੀ ਗਾਵਰ ਕੰਸਟਰਕਸ਼ਨਜ਼ ਲਿਮਟਿਡ ਕੰਪਨੀ
’ਨੇ ਇਸ ਕਾਰਜ ਨੂੰ ਜਲਦ ਪੂਰਾ ਕਰਨ ਦੇ ਲਈ ਪੂਰੀ ਤਾਕਤ ਲਗਾਈ ਹੋਈ ਹੈ। ਇਸ ਦੇ 33 ਪਿੱਲਰਾਂ ਵਿੱਚੋਂ 13 ਪਿੱਲਰਾਂ ’ਤੇ ਕੰਮ ਸ਼ੁਰੂ ਹੋ ਚੁੱਕਾ ਹੈ। ਬਲਕਿ ਕੁਝ ਪਿੱਲਰਾਂ ਦੇ ਜ਼ਮੀਨ ਦੋਜ਼ ਸਾਚਾਂ ਤੋਂ ਉੱਪਰ ਵੀ ਕੱਢ ਦਿੱਤੇ ਗਏ ਹਨ। 7 ਮੀਟਰ ਚੌੜੇ ਹਰ ਪਿੱਲਰ ਦੇ ਥੱਲੇ 28 ਮੀਟਰ ਡੂੰਘੀ ਪਾਇਲਜ ਲਗਾਈ ਜਾ ਰਹੀ ਹੈ। 40 ਮੀਟਰ ਦੀ ਸਮਰੱਥਾ ਰੱਖਣ ਵਾਲੀ ਮੈਟ ਮਸ਼ੀਨ ਨਾਲ ਫ਼ਿਲਹਾਲ 13 ਪਿੱਲਰਾਂ ਦਾ ਕੰਮ ਪੂਰਾ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਵਾਹਨਾਂ ਦੀ ਆਵਾਜਾਈ ਦੇ ਲਈ ਸੜਕ ਨੂੰ ਚੌੜੀ ਕਰਨ ਦਾ ਕੰਮ ਵੀ ਨਾਲ ਨਾਲ ਚੱਲ ਰਿਹਾ ਹੈ। ਦੂਜੀ ਸਾਇਡ ਸੜਕ ’ਤੇ ਬਣਨ ਵਾਲੇ 7 ਮੀਟਰ ਚੌੜੇ ਮੀਡਿਯਨ ਵਾਲੇ ਸਥਾਨ ਤੋਂ ਸੜਕ ਪੁੱਟ ਕੇ ਉਸਦਾ ਮਲਬਾ ਸੈਦਪੁਰਾ ਸਥਿਤ ਪੀਕਾਸਟ ਯਾਰਡ ਵਿੱਚ ਪਹੁੰਚਾਇਆ ਜਾ ਰਿਹਾ ਹੈ। ਪਲਾਂਟ ਵਿੱਚ ਮੌਕੇ ’ਤੇ ਹਾਈਵੇ ’ਤੇ ਪਾਣੀ ਦੇ ਲਈ ਤਿੰਨ ਬੋਰ ਕੀਤੇ ਗਏ ਹਨ। ਜਿਸਦਾ ਪਾਣੀ ਸੜਕ ਵਿੱਚ ਵੱਡੇ-ਵੱਡੇ ਖੱਡੇ ਪੁੱਟ ਕੇ ਸਟੋਰ ਕੀਤਾ ਜਾ ਰਿਹਾ ਹੈ।