April 22, 2026 6:21 pm

ਮਨਜੀਤ ਸਿੰਘ ਨਾਰੰਗ ਦਾ ਪੀ.ਆਰ.ਟੀ.ਸੀ. ਦਾ ਐਮ.ਡੀ. ਬਣਨ ਤੋਂ ਬਾਅਦ ਨਵੀਆਂ ਬੱਸਾਂ ਪਾਉਣ ਦਾ ਕਦਮ ਸ਼ਲਾਘਾਯੋਗ : ਖੰਗੂੜਾ

ਨਾਭਾ, 10 ਮਾਰਚ (ਕਰਮਜੀਤ ਸੋਮਲ)- ਪੰਜਾਬ ਸਰਕਾਰ ਨੇ ਸ੍ਰ. ਮਨਜੀਤ ਸਿੰਘ ਨਾਰੰਗ ਵਰਗੇ ਜਮੀਨ ਨਾਲ  ਜੁੜੇ ਹੋਏ ਆਈ.ਏ.ਐਸ, ਅਫਸਰ ਨੁੰ ਪੀ.ਆਰ.ਟੀ.ਸੀ. ਪਟਿਆਲਾ ਦਾ ਐਮ.ਡੀ. ਲਗਾ ਕੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ, ਇਹਨਾਂ ਵਿਚਾਰਾ ਦਾ ਪ੍ਰਗਟਾਵਾਂ ਪ੍ਰੈਸ ਨਾਲ ਵਿਚਾਰ ਸਾਝੇ ਕਰਦਿਆ ਅਖਿਲ ਭਾਰਤੀਯ ਮਨੁੱਖੀ ਅਧਿਕਾਰ ਨਿਗਰਾਨੀ ਸਮਿਤੀ ਰਜਿ: ਪੰਜਾਬ ਦੇ ਕਾਰਜਕਾਰੀ ਪ੍ਰਧਾਨ ਸ੍ਰ: ਰਣਧੀਰ ਸਿੰਘ ਖੰਗੂੜਾ ਅਤੇ ਕਾਨੂੰਨੀ ਸਲਾਹਕਾਰ ਸ੍ਰੀ ਮੋਤੀ ਲਾਲ ਸਰਮਾਂ ਰਿਟਾ. ਤਹਿਸੀਲਦਾਰ ਨੇ ਕੀਤਾ ਉਹਨਾਂ ਕਿਹਾ ਕਿ ਪਿਛਲੇ ਲੰਬੇ ਸਮੇ ਤੋਂ ਇਹ ਕਾਰਪੋਰੇਸ਼ਨ ਅਦਾਰਾ ਘਾਟੇ ਵਿੱਚ ਚੱਲ ਰਿਹਾ ਹੈ ਅਤੇ ਇਸਦੀ ਹੋਂਦ ਖਤਮ ਹੁੰਦੀ ਜਾ ਰਹੀ ਸੀ। ਹੁਣ ਸ੍ਰੀ ਨਾਰੰਗ ਦੇ ਆਉਣ ਨਾਲ ਇਸਨੂੰ ਨਵਾਂ ਜੀਵਨ ਮਿਲੇਗਾ ਕਿਉਂਕਿ ਸ੍ਰੀ ਨਾਰੰਗ ਬਹੁਤ ਹੀ ਤਜਰਬੇਕਾਰ ਸ਼ਾਸਨ ਚਲਾਉਣ ਵਾਲੇ ਸਫਲ ਪ੍ਰਸ਼ਾਸਕ ਹਨ। ਉਹ ਇਸ ਤੋਂ ਪਹਿਲਾ ਪਟਿਆਲੇ ਜਿਲੇ ਦੇ ਅੰਦਰ  ਪਟਿਆਲੇ ਅਤੇ ਪੱਟੀ ਵਿਖੇ

ਐਸ.ਡੀ.ਐਮ. ਰਹੇ ਹਨ ਅਤੇ ਜਿਲ੍ਹਾ ਪਟਿਆਲਾ ਵਿਖੇ ਪੁੱਡਾ ਦੇ ਪ੍ਰਸ਼ਾਸਕ, ਕਾਰਪੋਰੇਸ਼ਨ ਪਟਿਆਲਾ ਦੇ ਕਮਿਸ਼ਨਰ ਰਹਿ ਚੁੱਕੇ ਹਨ ਅਤੇ ਐਸ.ਡੀ.ਐਮ. ਅੰਮ੍ਰਿਤਸਰ ਅਤੇ ਜਿਲ੍ਹਾ ਫਿਰੋਜਪੁਰ ਵਿਖੇ ਡਿਪਟੀ ਕਮਿਸ਼ਨਰ ਵਜੋਂ ਆਪਣੀ ਸੇਵਾਵਾਂ ਨਿਭਾ ਚੁੱਕੇ ਹਨ । ਉਹਨਾਂ ਨੇ ਸਾਰੇ ਸਥਾਨਾਂ ਤੇ ਬਹੁਤ ਵਧੀਆਂ ਕਾਰਗੁਜਾਰੀ ਦਿਖਾਈ ਹੈ ਅਤੇ ਹੁਣ ਉਹ ਪੀ.ਆਰ.ਟੀ.ਸੀ. ਅਦਾਰੇ ਵਿੱਚ ਵੱਡੇ ਪੱਧਰ ਤੇ ਪ੍ਰਾਦਰਸ਼ਤਾ ਲਿਆਉਣ ਅਤੇ ਤਰੱਕੀ ਦੇ ਰਾਹ ਤੇ ਲਿਜਾਣ ਵਾਸਤੇ ਕਾਫੀ ਮਿਹਨਤ ਕਰ ਰਹੇ ਹਨ।  ਇਸ ਮਹਿਕਮੇ ਵਿੱਚ ਫੈਲੇ ਭ੍ਰਿਸ਼ਟਾਚਾਰ ਨੂੰ ਹੁਣ ਨੱਥ ਪਵੇਗੀ ਅਤੇ ਮਹਿਕਮੇ ਦੇ ਅੰਦਰ ਚੰਗਾ ਕੰਮ ਕਰਨ ਵਾਲਿਆ ਨੂੰ ਤਰੱਕੀਆਂ ਮਿਲਣੀਆ ਸੰਭਵ ਹੋ ਗਈਆਂ ਹਨ। ਸ੍ਰੀ ਨਾਰੰਗ ਨੇ ਸਰਕਾਰ ਤੋਂ ਸਪੈਸ਼ਲ ਬਜਟ ਲੈ ਕੇ ਨਵੀਆਂ ਬੱਸਾਂ ਚਲਾਉਣ ਦਾ ਜਿਹੜਾ ਟੀਚਾ ਮੱਥਿਆ ਹੈ ਉਸ ਨਾਲ ਆਮ ਪਬਲਿਕ ਨੂੰ ਕਾਫੀ ਰਾਹਤ ਮਿਲੇਗੀ ਕਿਉਂਕਿ ਪਿਛਲੇ ਕਾਫੀ ਲੰਬੇ ਸਮੇ ਤੋਂ ਲੋਕ ਜਿਲ੍ਹੇ ਦੇ ਅੰਦਰ ਟੁੱਟੀਆ ਭੱਜੀਆ ਬੱਸਾ ਵਿੱਚ ਸਫਰ ਕਰਦੇ ਹੋਏ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਸਨ ਅਤੇ ਬੱਸਾ ਦੀਆਂ ਘਾਟ ਦੇ ਕਾਰਨ ਲੋੜ ਤੋ ਜਿਆਦਾ ਲੋਕ ਟੁੱਟੀਆ ਹੋਈਆ ਬੱਸਾ ਦੇ ਵਿੱਚ ਸਫਰ ਕਰਨ ਲਈ ਮਜਬੂਰ ਸਨ।

Send this to a friend