ਸੰਗਰੂਰ, 10 ਮਾਰਚ (ਹਰਜੀਤ ਸਿੰਘ ਹਸਨਪੁਰੀ)- ਅੱਜ ਪੰਜਾਬ ਦੇ ਸੱਦੇ ਤੇ 10 ਮਾਰਚ ਤੋਂ 13 ਮਾਰਚ ਤੱਕ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਚਾਰ ਰੋਜਾ ਮੋਰਚਾ ਲਾਇਆ ਜਾ ਰਿਹਾ ਹੈ। ਸੈਂਕੜੇ ਕਿਸਾਨ ਜ਼ਿਲ੍ਹੇ ਭਰ ਵਿੱਚ ਟਰਾਲੀਆਂ ’ਚ ਸਮਾਨ ਸਮੇਤ ਮੋਰਚੇ ਸ਼ਾਮਲ ਹੋਏ। ਮੋਰਚੇ ’ ਚ ਰੋਸ ਜਾਹਰ ਕਰਨ ਲਈ ਅਤੇ ਤਿੱਖਾ ਵਿਰੋਧ ਕਰਨ ਲਈ ਪਹੁੰਚੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਭਾਰਤ ਦੀ ਮੋਦੀ ਸਰਕਾਰ ਨੇ ਜੋ ਜ਼ਮੀਨ ਖੋਹਣ ਦਾ ਆਰਡੀਨੈਂਸ ਲੈ ਕੇ ਆਈ ਹੈ ਜਿਹੜੀ ਕਿਸਾਨਾਂ ਤੋਂ ਜਬਰੀ ਜ਼ਮੀਨ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ ਮਾਲੋ ਮਾਲ ਕਰਨ ਦੀ ਗੱਲ ਕਰਦਾ ਹੈ ਅਤੇ ਐਫ ਫ਼ਸੀੳਆਈ ਨੂੰ ਤੋੜ ਕੇ ਮੰਡੀ ’ਚੋਂ ਸਰਕਾਰ ਬਾਹਰ ਹੋ ਰਹੀ ਹੈ ਤੇ ਕਾਰਪੋਰੇਟ ਘਰਾਣਿਆਂ ਲਈ ਕਿਸਾਨੀ ਲੁੱਟ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ ਪਹਿਲਾਂ ਹੀ ਕਰਜ਼ੇ ਮਾਰੀ ਕਿਸਾਨੀ ਖੁਦਕੁਸ਼ੀਆਂ ਦੇ ਕਲਹਿਣੇ ਰਾਹ ਪਈ ਹੋਈ ਹੈ
ਜਥੇਬੰਦੀ ਵੱਲੋਂ ਪਹਿਲਾਂ ਲੜਕੇ ਕੁਝ ਕਿਸਾਨਾਂ ਨੂੰ ਖੁਦਕੁਸ਼ੀਆਂ ਦਾ ਮੁਆਵਜਾ ਦਵਾਇਆ ਪਰੰਤੂ ਬਾਕੀ ਰਹਿੰਦੇ ਪੀੜ੍ਹਤ ਪਰਿਵਾਰਾਂ ਸਰਵੇ ਕਰਾਉਣਾ ਤੇ ਹਰੇਕ ਖੁਦਕੁਸ਼ੀ ਪੀੜ੍ਹਿਤ ਪਰਿਵਾਰ 5-5 ਲੱਖ ਰੁਪਏ ਮੁਆਵਜ਼ਾ ਅਤੇ ਪਰਿਵਾਰ ਦੇ ਇਕ ਜੀ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਤੋਂ ਸਰਕਾਰ ਘੇਸਲ ਵੱਟ ਰਹੀ ਹੈ। ਕਿਸਾਨ ਆਗੂ ਅਮਰੀਕ ਰਿਪੋਰਟ ਕੀਤੀ ਤਾਂ ਕਿ ਕਿਸਾਨਾਂ ਨੂੰ ਫਸਲਾਂ ਦੇ ਭਾਅ ਮਿਲ ਸਕਣ ਤੇ ਥੁੜ ਜ਼ਮੀਨੇ ਕਿਸਾਨ ਆਪਣੀ ਜਿੰਦਗੀ ਨਿਰਬਾਹ ਕਰ ਸਕਣ ਅਵਾਰਾ ਪਸ਼ੁੂਆਂ ਦੀ ਸਮੱਸਿਆ ਸਾਰੇ ਪੰਜਾਬ ਦੇ ਕਿਸਾਨਾਂ ਅਤੇ ਆਮ ਲੋਕਾਂ ਦੀ ਜਿੰਦਗੀ ਦਾ ਖੋਹ ਬਣ ਰਹੀ ਹੈ। ਇਸ ਸਮੱਸਿਆਵਾਂ ਦਾ ਹੱਲ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਇਹ ਉਪਰੋਕਤ ਮੰਗਾਂ ਮਨਵਾਉਣ ਲਈ ਤੇ ਨਵੀਂਆਂ ਆਰਥਿਕ ਨੀਤੀਆਂ ਜੋ ਲਾਗੂ ਕਰਨ ਤੇ ਕਿਸਾਨੀ ਦੀ ਮੰਦਹਾਲੀ ਹੋਣੀ ਹੈ ਜਦੋਂ ਕਿ ਕਿਸਾਨ ਆਪਣੀ ਹੱਕੀ ਮੰਗਾਂ ਮਨਵਾਉਣ ਲਈ ਸੰਘਰਸ਼ ਦੇ ਰਾਹ ਪੈਂਦੇ ਹਨ ਤਾਂ ਇਸਨੂੰ ਜਬਰੀ ਰੋਕਣ ਲਈ ਕਾਲੇ ਕਾਨੂੰਨਾਂ ਦਾ ਸਹਾਰਾ ਲਿਆ ਜਾ ਰਿਹਾ ਹੈ। ਜਿਸ ਦਾ ਸਾਰੇ ਤਬਕਿਆਂ ਵੱਲੋਂ ਵਿਰੋਧ ਕੀਤਾ ਜਾਵੇਗਾ। ਧਰਨੇ ਨੂੰ ਜਨਕ ਸਿੰਘ ਭੁਟਾਲ, ਜਸਵਿੰਦਰ ਸਿੰਘ ਲੌਂਗੋਵਾਲ, ਦਿਲਬਾਗ ਸਿੰਘ ਹਰੀਗੜ੍ਹ, ਦਰਬਾਰਾ ਸਿੰਘ ਛਾਜਲਾ, ਹਰਪਾਲ ਸਿੰਘ ਪੇਧਨੀ , ਬਹਾਲ ਸਿੰਘ ਢੀਂਡਸਾ, ਦਰਸ਼ਨ ਸਿੰਘ ਸਾਦੀਹਰੀ, ਜਸਵੰਤ ਸਿੰਘ ਤੋਲਾਵਾਲ, ਮਾਨਕ ਸਿੰਘ ਕਣਕਵਾਲ , ਸ਼ਿਆਮ ਦਾਸ ਕਾਂਝਲੀ, ਅਜੈਬ ਸਿੰਘ ਲੱਖੋਵਾਲ, ਜਗਤਾਰ ਸਿੰਘ ਕਾਲਾਝਾੜ, ਆਦਿ ਨੇ ਸੰਬੋਧਨ ਕੀਤਾ।