Skip to content
Independent perspectives. Global stories.
BREAKING

ਪੰਜਾਬ ਸਰਕਾਰ ਵੱਲੋਂ 12 ਤਹਿਸੀਲਦਾਰਾਂ ਦੇ ਤਬਾਦਲੇ

Share this story

ਚੰਡੀਗੜ੍ਹ, 9 ਮਾਰਚ (ਪੀ. ਟੀ.)- ਪੰਜਾਬ ਸਰਕਾਰ ਵੱਲੋਂ ਅੱਜ ਇਥੇ 12 ਤਹਿਸੀਲਦਾਰਾਂ ਦੇ ਤਬਾਦਲੇ ਕਰਦਿਆਂ ਤਾਇਨਾਤੀ ਦੇ ਆਦੇਸ਼ ਦਿੱਤੇ ਹਨ। ਪੰਜਾਬ ਸਰਕਾਰ ਦੇ ਬੁਲਾਰੇ ਵੱਲੋਂ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਹਰਫੂਲ ਸਿੰਘ ਨੂੰ ਪੱਟੀ, ਸ੍ਰੀ ਸਤਨਾਮ ਸਿੰਘ ਨੂੰ ਮੁਕੇਰੀਆ, ਸ੍ਰੀ ਵਰਿੰਦਰ ਕੁਮਾਰ ਗਰਗ ਨੂੰ ਤਹਿਸੀਲਦਾਨ ਆਨ ਸਪੈਸ਼ਲ ਡਿਊਟੀ ਫਿਰੋਜ਼ਪੁਰ, ਸ੍ਰੀ ਗੁਰਮੁਖ ਸਿੰਘ ਨੂੰ ਬਾਊਂਡਰੀ ਸੈਲ ਚੰਡੀਗੜ੍ਹ, ਸਰਾਜ ਅਹਿਮਦ ਨੂੰ ਨਾਭਾ, ਸ੍ਰੀ ਦਲਬੀਰ ਭਾਰਦਵਾਜ ਨੂੰ ਕਪੂਰਥਲਾ, ਸ੍ਰੀ ਹਰਮਿੰਦਰ ਸਿੰਘ ਨੂੰ ਜਲੰਧਰ-1, ਸ੍ਰੀ ਮਨਦੀਪ ਸਿੰਘ ਢਿੱਲੋਂ ਨੂੰ ਲੁਧਿਆਣਾ (ਪੂਰਬੀ), ਸ੍ਰੀ ਜਸਵਿੰਦਰ ਸਿੰਘ ਟਿਵਾਣਾ ਨੂੰ ਸਮਰਾਲਾ, ਸ੍ਰੀ ਪੁਸ਼ਪਿੰਦਰ ਕੌਰ ਨੂੰ ਧੂਰੀ, ਸ੍ਰੀ ਲਖਵੀਰ ਸਿੰਘ ਨੂੰ ਬਰਨਾਲਾ ਅਤੇ ਸ੍ਰੀ ਜਸਵੀਰ ਸਿੰਘ ਮਾਹੀ ਨੂੰ ਤਹਿਸੀਲਦਾਰ ਆਨ ਸਪੈਸ਼ਲ ਡਿਊਟੀ, ਜਲੰਧਰ ਵਿਖੇ ਤਾਇਨਾਤ ਕੀਤਾ ਗਿਆ ਹੈ।

WRITTEN BY