ਔਰਤ ਦਿਵਸ ’ਤੇ ਸੀ.ਐਚ.ਸੀ, ਫਿਰੋਜ਼ਸ਼ਾਹ ਵਿਖੇ ਲਾਇਆ ਮੈਡੀਕਲ ਚੈਕਅੱਪ ਕੈਂਪ

ਫਿਰੋਜ਼ਪੁਰ, 9 ਮਾਰਚ (ਕਪੂਰ)-  ਦੁਨੀਆਂ ਭਰ ਵਿਚ ਮਨਾਏ ਜਾ ਰਹੇ ਔਰਤ ਦਿਵਸ ਨੂੰ ਕਮਿਊਨਿਟੀ ਹੈਲਥ ਸੈਂਟਰ ਫਿਰੋਜ਼ਸ਼ਾਹ ਵਿਖੇ ਮਨਾਉਂਦਿਆਂ ਔਰਤਾਂ ਨੂੰ ਵੱਧ ਅਧਿਕਾਰ ਦੇਣ ਦੇ ਮਨੋਰਥ ਨਾਲ ਭਾਰਤ ਸਰਕਾਰ ਵਲੋਂ ਬਣਾਈਆਂ ਜਾ ਰਹੀਆਂ ਸਕੀਮਾਂ ਬਾਰੇ ਔਰਤਾਂ ਤੱਕ ਪਹੁੰਚਾਇਆ ਗਿਆ। ਕਮਿਊਨਿਟੀ ਹੈ¤ਲਥ ਸੈਂਟਰ ਫਿਰੋਜ਼ਸ਼ਾਹ ਵਿਖੇ ਡਾ. ਰਿਤੇਸ ਸਹੋਤਰਾ, ਮੈਡੀਕਲ ਅਫਸਰ ਦੀ ਰਹਿਨੁਮਾਈ ਹੇਠ ਕਰਵਾਏ ਇਸ ਸਮਾਗਮ ਵਿਚ ਜਿਥੇ ਵੱਡੀ ਗਿਣਤੀ ਔਰਤਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਬਾਰੇ ਜਾਣੂ ਕਰਵਾਇਆ ਗਿਆ, ਉਥੇ ਮਾਹਿਰ ਡਾਕਟਰਾਂ ਦੀ ਸਹਾਇਤਾ ਨਾਲ ਔਰਤਾਂ ਦਾ ਹੈਲਥ ਚੈਕਅੱਪ ਵੀ ਕੀਤਾ। ਡਾ.ਰਿਤੇਸ ਸਹੋਤਰਾ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਔਰਤਾਂ ਨੇ ਮਰਦਾਂ ਦਾ ਮੁਕਾਬਲਾ ਕਰਦਿਆਂ ਹਰੇਕ ਖੇਤਰ ਵਿਚ ਵੱਡਮੁੱਲਾ ਯੋਗਦਾਨ ਪਾਉਂਦਿਆਂ ਆਪਣੀ ਵੱਖਰੀ ਛਾਪ ਛੱਡੀ ਹੈ। ਉਨ੍ਹਾਂ ਕਿਹਾ ਕਿ ਔਰਤਾਂ ਘਰ-ਗ੍ਰਸਤੀ ਨੂੰ ਸੁਚੱਜੇ ਢੰਗ ਨਾਲ ਨਿਭਾਉਂਦਿਆਂ ਕੰਮਕਾਜ ਵਿਚ ਵੀ

ਪਰਪੱਕ ਬਣ ਕੇ ਨਾਮਣਾ ਖੱਟ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿਚ ਜਿਥੇ ਲੋਕ ਕੁੜੀਆਂ ਤੇ ਔਰਤਾਂ ਨੂੰ ਵੱਧ ਮਾਣ-ਸਨਮਾਨ ਦੇਣ ਲੱਗੇ ਹਨ, ਉਨ੍ਹਾਂ ਇਨ੍ਹਾਂ ਦੇ ਹੌਂਸਲੇ ਨੂੰ ਵਧਾਉਣ ਲਈ ਸਮਾਜ ਤੇ ਸਰਕਾਰਾਂ ਯਤਨਸ਼ੀਲ ਹੋ ਕੇ ਔਰਤਾਂ ਦਾ ਮਨੋਬਲ ਉ¤ਚਾ ਚੁੱਕਣ ਦਾ ਯਤਨ ਕੀਤਾ ਜਾ ਰਿਹਾ ਹੈ। ਸ੍ਰੀਮਤੀ ਨੇਹਾ ਭੰਡਾਰੀ ਬੀ.ਈ.ਈ ਨੇ ਕਿਹਾ ਕਿ ਜਿਸ ਤਰ੍ਹਾਂ ਔਰਤਾਂ ਆਪਣੇ ਘਰ ਦੀਆਂ ਲੋੜਾਂ ਨੂੰ ਪੂਰੀ ਕਰਨ ਦੇ ਨਾਲ-ਨਾਲ ਪੂਰੇ ਪਰਿਵਾਰ ਨੂੰ ਸਹੀ ਮਾਲਾ ਵਿਚ ਪਰੋਅ ਕੇ ਘਰ ਨੂੰ ਸਵਰਗ ਬਣਾਉਂਦੀਆਂ ਹਨ, ਉਸੀ ਤਰ੍ਹਾਂ ਔਰਤਾਂ ਘਰੋਂ ਬਾਹਰ ਆ ਕੇ ਸਮਾਜ ਭਲਾਈ ਤੇ ਦਫਤਰੀ ਕੰਮਾਂ ਨੂੰ ਆਪਣੇ ਹੁਨਰ ਨਾਲ ਅਲੱਗ ਦਿੱਖ ਦੇ ਰਹੀਆਂ ਹਨ, ਜਿਸ ਨੂੰ ਸਮਾਜ ਹੀ ਨਹੀਂ ਬਲਕਿ ਸਰਕਾਰਾਂ ਵੀ ਸੁਰਾਹ ਰਹੀਆਂ ਹਨ। ਇਸ ਮੌਕੇ ਉਨ੍ਹਾਂ ਸਪੱਸ਼ਟ ਕੀਤਾ ਕਿ ਸੂਬਾ ਸਰਕਾਰ ਤੇ ਮਾਣਯੋਗ ਅਦਾਲਤਾਂ ਵਲੋਂ ਔਰਤਾਂ ਦੇ ਹੱਕਾਂ ਦੀ ਰਾਖੀ ਲਈ ਕਾਨੂੰਨ ਬਣਾਉਣ ਦੇ ਨਾਲ-ਨਾਲ ਪੁਰਾਣੇ ਕਾਨੂੰਨਾਂ ਵਿਚ ਸੋਧਾਂ ਕੀਤੀਆਂ ਗਈਆਂ ਹਨ ਤਾਂ ਜੋ ਕਿਸੇ ਸਮੇਂ ਮਾੜੇ ਹਲਾਤਾਂ ਦਾ ਸ਼ਿਕਾਰ ਹੁੰਦੀ ਔਰਤ ਨੂੰ ਹੋਰ ਤਸ਼ੱਦਦ ਦਾ ਸਾਹਮਣਾ ਨਾ ਕਰਨਾ ਪਵੇ।

Send this to a friend