ਸ਼ਹਿਰ ਦੇ ਵਿਕਾਸ ਲਈ ਭਾਪਜਾ ਆਗੂ ਨੇ ਮੰਗ ਪੱਤਰ ਦਿੱਤਾ

ਬਰਨਾਲਾ, 9 ਮਾਰਚ (ਸੂਦ, ਬਾਂਸਲ)- ਸ਼ਹਿਰ ਦੇ ਵਿਕਾਸ ਲਈ ਅਕਾਲੀ ਆਗੂ ਪਰਮਜੀਤ ਸਿੰਘ ਖਾਲਸਾ ਨੇ ਭਾਜਪਾ ਮੈਂਬਰਾਂ ਨੂੰ ਨਾਲ ਲੈ ਕੇ ਸ਼ਹਿਰ ਦੇ ਵਿਕਾਸ ਲਈ ਮੀਟਿੰਗਾਂ ਕਰਕੇ ਉਨ੍ਹਾਂ ਦੇ ਵਿਚਾਰ ਜਾਨਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਬੀਤੀ ਸ਼ਾਮ ਸ੍ਰੀ ਨਰੇਸ਼ ਮੋਦੀ ਦੀ ਦੁਕਾਨ ’ਤੇ ਸੀਨੀਅਰ ਭਾਜਪਾ ਆਗੂ ਸਰਵ ਸ੍ਰੀ ਨੰਦ ਲਾਲ ਬਾਂਸਲ, ਰਾਮ ਸਰੂਪ ਗੋਇਲ ਸਾਬਕਾ ਐਮ.ਸੀ., ਸੋਨੂ ਗੋਇਲ, ਹਿਮਾਂਸੂ ਬਾਂਸਲ, ਮਹਿੰਦਰ ਕਾਂਝਲੀਆ, ਡਾ. ਬੂਟੀ ਰਾਮ, ਕੌਰ ਸਿੰਘ ਉਪਲ ਆਦਿ ਹਾਜ਼ਰ ਸਨ। ਸ੍ਰੀ ਨੰਦ ਲਾਲ ਨੇ ਸ. ਖਾਲਸਾ ਨੂੰ ਇੱਕ ਮੰਗ ਪੱਤਰ ਦਿੱਤਾ ਜਿਸ ਵਿੱਚ ਅੰਬਾਲਾ ਤੋਂ ਬਠਿੰਡਾ ਦੁਪਹਿਰ ਸਮੇਂ ਗੱਡੀ ਚਲਾਉਣ ਦੀ ਅਤੇ ਸ੍ਰੀ ਅਨੰਦਪੁਰ ਸਾਹਿਬ ਅਤੇ ਨੈਣਾ ਦੇਵੀ ਆਦਿ ਧਾਰਮਿਕ ਸਥਾਨਾਂ ’ਤੇ ਜਾਣ ਲਈ ਬਠਿੰਡਾ ਤੋਂ ਭਾਖੜਾ ਡੈਮ ਲਈ ਗੱਡੀ ਜੋੜਨ ਦੀ ਮੰਗ ਰੱਖੀ। ਸ. ਖਾਲਸਾ ਨੇ ਭਰੋਸਾ ਦਿੱਤਾ ਕਿ ਉਹ ਛੇਤੀ ਹੀ ਉਹ ਵੱਡੇ ਢੀਂਡਸਾ ਸਾਹਿਬ ਨੂੰ ਮਿਲ ਕੇ ਉਕਤ ਮੰਗਾਂ ਬਾਰੇ ਜਾਣੂ ਕਰਵਾਉਣਗੇ।

Send this to a friend