Skip to content
Independent perspectives. Global stories.
BREAKING

ਪਹਿਲੀ ਅਪ੍ਰੈਲ ਤੋਂ ਬਣਨਗੇ ਸਕੂਲਾਂ/ਕਾਲਜਾਂ ਵਿੱਚ ਬੱਸ ਪਾਸ

Share this story

ਚੰਡੀਗੜ੍ਹ, 9 ਮਾਰਚ (ਪੀ. ਟੀ.)- ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ, ਪਟਿਆਲਾ ਨੇ ਵਿਦਿਆਰਥੀਆਂ ਨੂੰ ਬੱਸ ਪਾਸ ਬਣਾਉਣ  ਵਿਚ ਸਹੂਲਤ ਦੇਣ ਲਈ ਇੱਕ ਨਿਵੇਕਲਾ ਫੈਸਲਾ ਲਿਆ ਹੈ  ਕਿ ਪੀ.ਆਰ.ਟੀ.ਸੀ. ਦੀਆਂ ਟੀਮਾਂ ਖੁਦ ਸਕੂਲਾਂ, ਕਾਲਜਾਂ ਵਿੱਚ ਜਾ ਕੇ ਪਾਸ ਬਣਾਇਆ ਕਰਨਗੀਆਂ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਪੀ.ਆਰ.ਟੀ.ਸੀ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਮਨਜੀਤ ਸਿੰਘ ਨਾਰੰਗ  ਨੇ ਦੱਸਿਆ ਕਿ ਇਸ ਸਬੰਧ ਵਿੱਚ ਸਮੂਹ ਜਨਰਲ ਮੈਨਜਰਾਂ, ਪਟਿਆਲਾ ਸੰਗਰੂਰ, ਕਪੂਰਥਲਾ, ਬਠਿੰਡਾ, ਬੁਢਲਾਡਾ, ਲੁਧਿਆਣਾ, ਫਰੀਦਕੋਟ ਅਤੇ ਚੰਡੀਗੜ੍ਹ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਸ੍ਰੀ ਨਾਰੰਗ ਨੇ ਦੱਸਿਆ ਕਿ ਹੁਣ ਵਿਦਿਆਰਥੀਆਂ ਨੂੰ ਬੱਸ ਪਾਸ ਬਣਵਾਉਣ ਲਈ ਲਾਈਨਾਂ ਵਿੱਚ ਖੜ੍ਹਾ ਨਹੀ‘ ਹੋਣਾ ਪਵੇਗਾ ਅਤੇ ਉਨਾਂ ਨੂੰ ਤਿੰਨ ਮਹੀਨਿਆਂ ਲਈ ਬਣਦੇ ਪਾਸ ਬਣਾਉਣ ਲਈ ਬੱਡ ਅੱਡਿਆਂ ਵਿੱਚ ਲਾਈਨਾਂ ਲਗਾ ਕੇ ਸਮਾਂ ਬਰਾਬਦ ਨਹੀ‘ ਕਰਨਾ ਪਵੇਗਾ ਜਿਸ ਨੂੰ ਉਹ ਆਪਣੀ

ਪੜਾਈ ਲਈ ਸਦਉਪਯੋਗ ਕਰ ਸਕਣਗੇ ਅਤੇ ਵੱਧ ਤੋ‘ ਵੱਧ ਨੰਬਰ ਲੈ ਕੇ ਪਾਸ ਹੋਣ ਦੇ ਸੁਪਨੇ ਨੂੰ ਵੀ ਸਾਕਾਰ ਕਰ ਸਕਣਗੇ। ਉਹਨਾ ਅਗੇ  ਦੱਸਿਆ ਕਿ ਜਿਥੇ ਵਿਦਿਆਰਥੀਆਂ ਦਾ ਸਮਾਂ ਬਰਬਾਦ ਹੋਣ ਤੋ‘ ਬਚੇਗਾ ਉਥੇ ਵਿਭਾਗ ਦੇ ਜਿਆਦਾ ਮੁਲਾਜਮਾਂ ਪਾਸ ਬਣਾਉਣ ਲਈ ਨਹੀ‘ ਲਗਾਉਣੇ ਪੈਣਗੇ। ਹੁਣ ਕੇਵਲ ਇੱਕ ਇੰਸਪੈਕਟਰ ਇੱਕਲਾ ਹੀ ਸਕੂਲ ਜਾਂ ਕਾਲਜ ਵਿੱਚ ਜਾਏਗਾ ਅਤੇ ਦੋ ਮੁਲਾਜ਼ਮ ਸਬੰਧਤ ਸੰਸਥਾ ਦੇ ਹੋਣਗੇ। ਇਹ ਤਿੰਨੇ ਮੁਲਾਜਮ ਸੰਸਥਾ ਵਿੱਚ ਬੈਠ ਕੇ ਬੱਸ ਪਾਸ ਬਿਨਾਂ ਕਿਸੇ ਦੇਰੀ ਤੋ‘ ਜਾਰੀ ਕਰਨਗੇ। ਉਨਾਂ ਦੱਸਿਆ ਕਿ ਵਿਭਾਗ ਦੀ ਇੱਕ ਟੀਮ ਵੱਖ ਵੱਖ ਸੰਸਥਾਵਾਂ ਵਿੱਚ ਵੱਖ ਵੱਖ ਦਿਨ ਜਾਵੇਗਾ। ਉਨਾਂ ਦੱਸਿਆ ਕਿ ਬੱਸ ਪਾਸ ਤਿੰਨ ਮਹੀਨਿਆਂ ਲਈ ਬਣਾਏ ਜਾਂਦੇ ਹਨ।

WRITTEN BY