ਜਲੰਧਰ, 8 ਮਾਰਚ (ਸੁਖਵਿੰਦਰ ਦਕੋਹਾ)- ਪਹਿਲਾਂ ਹੀ ਪੰਜਾਬ ਨਸ਼ੇ ਦੇ ਵਪਾਰ ਅਤੇ ਨਸ਼ੇੜੀਆਂ ਕਰਕੇ ਬਦਨਾਮ ਸੀ ,ਹੁਣ ਲੜਕੀਆਂ ਨਾਲ ਲਗਾਤਾਰ ਹੋ ਰਹੀਆਂ ਸਮੂਹਿਕ ਬਲਾਤਕਾਰ ਦੀਆਂ ਘਟਨਾਵਾਂ ਨੇ ਇਸਨੂੰ ਹੋਰ ਬਦਨਾਮ ਕਰ ਦਿ¤ਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਵਿਖੇ ਬੁ¤ਧਵਾਰ ਰਾਤ ਰੇਲਵੇ ਲਾਈਨਾਂ ਕੋਲ 15 ਸਾਲ ਦੀ ਨਾਬਾਲਿਗ ਲੜਕੀ ਨੂੰ ਸਮੂਹਿਕ ਬਲਾਤਕਾਰ ਦਾ ਸ਼ਿਕਾਰ ਬਣਾਇਆ ਗਿਆ? ਪੁਲਸ ਨੇ ਇ¤ਕ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਹੈ ? ਪੀੜਤ ਲੜਕੀ ਪੰਜਾਬ ਮਾਤਾ ਨਗਰ ਸਥਿਤ ਆਪਣੇ ਘਰ ਵ¤ਲ ਨੂੰ ਜਾ ਰਹੀ ਸੀ ਕਿ ਰਸਤੇ ਵਿ¤ਚ ਪੈਂਦੀਆਂ ਰੇਲਵੇ ਲਾਈਨਾ ਕੋਲ ਦੋ ਨਕਾਬਪੋਸ਼ ਲੜਕੇ ਉਸ ਲੜਕੀ ਨੂੰ ਜਬਰਦਸਤੀ ਮੋਟਰਸਾਈਕਲ ਉ¤ਤੇ ਬੈਠਾ ਕੇ ਝਾੜੀਆਂ ਵ¤ਲ ਨੂੰ ਲੈ ਗਏ ਜਿ¤ਥੇ ਉਨ੍ਹਾਂ ਲੜਕੀ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ। ਇਸ ਕੇਸ ਨੂੰ ਜੋੜ ਦੇਇਏ ਤਾਂ ਸਿਰਫ ਇਕ ਹਫਤੇ ਵਿ¤ਚ ਹੀ ਪੰਜਾਬ ਵਿ¤ਚ ਇਹ ਪੰਜਵੀਂ ਬਲਾਤਕਾਰ ਦੀ ਘਟਨਾ ਹੈ ? ਬਹੁਤ ਸਾਰੇ ਕੇਸ ਇ¤ਜਤ ਆਬਰੂ ਬਦਨਾਮ ਹੋਣ ਦੇ ਡਰੋਂ ਪੁਲਸ ਅਤੇ ਮੀਡੀਆ ਦੇ ਸਾਹਮਣੇ ਹੀ ਨਹੀਂ ਆ ਪਾਉਂਦੇ?ਇਸਤੋਂ ਪਹਿਲਾਂ 2 ਮਾਰਚ ਨੂੰ ਨਾਬਾਲਗ ਲੜਕੀ ਨਾਲ ਸਮੂਹਿਕ ਬਲਾਤਕਾਰ ਦੇ ਦੋਸ਼ ਹੇਠ ਮਾਲੇਰਕੋਟਲਾ ਪੁਲਸ ਨੇ ਮੁਹੰਮਦ ਜਾਹਿਦ ਅਤੇ ਸ਼ਮਸ਼ਾਦ ਅਲੀ ਨੂੰ
ਗਿਰਫਤਾਰ ਕੀਤਾ ਗਿਆ ਸੀ ?ਫਰੀਦਕੋਟ ਵਿਖੇ ਬਾਜਾਖਾਨਾ ਪੁਲਸ ਨੇ 17 ਸਾਲ ਦੀ ਇ¤ਕ ਨਾਬਾਲਗ ਲੜਕੀ ਨਾਲ ਸਮੂਹਿਕ ਬਲਾਤਕਾਰ ਦੇ ਦੋਸ਼ ਹੇਠ 4 ਆਰੋਪੀਆਂ ਨੂੰ ਗਿਰਫਤਾਰ ਕੀਤਾ ਸੀ ?ਇਸੇ ਕੜੀ ਤਹਿਤ ਲੁਧਿਆਣਾ ਦੇ ਸਦਰ ਪੁਲਸ ਥਾਣੇ ਦੇ ਅਧੀਨ ਪੈਂਦੇ ਇ¤ਕ ਪਿੰਡ ਬਿਲਵਿਲਾਂ ਵਿ¤ਚ ਨਾਬਾਲਗ ਲੜਕੀ ਨੂੰ ਸਮੂਹਿਕ ਬਲਾਤਕਾਰ ਦਾ ਸ਼ਿਕਾਰ ਬਣਾਇਆ ਗਿਆ , ਜਿਸ ਨੇ ਬਾਅਦ ਵਿ¤ਚ ਗਾਡਰ ਨਾਲ ਚੁਨੀਂ ਦਾ ਫੰਦਾ ਬਣਾ ਕੇ ਆਤਮਹ¤ਤਿਆ ਕਰ ਲਈ ਸੀ। ਆਰੋਪ ਸੀ ਕਿ ਪੁਲਸ ਨੇ ਬਲਾਤਕਾਰੀਆਂ ਖਿਲਾਫ ਢੁਕਵੀਂ ਕਾਰਵਾਈ ਨਹੀਂ ਕੀਤੀ ਸੀ ,ਜਿਸ ਤੋਂ ਦੁ¤ਖੀ ਹੋ ਪੀੜਤ ਲੜਕੀ ਨੇ ਅਜਿਹਾ ਕਦਮ ਚੁ¤ਕਿਆ ਸੀ?ਇਸੇ ਤਰ੍ਹਾਂ ਇ¤ਕ ਜਲੰਧਰ ਅਤੇ ਇਕ ਪਠਾਨਕੋਟ ਜਿਲ੍ਹੇ ਵਿ¤ਚ ਬਲਾਤਕਾਰ ਦੇ ਮਾਮਲੇ ਸਾਹਮਣੇ ਆਏ?ਇੰਟਰਨੈਟ , ਸੀ.ਡੀ, ਟੈਲੀਵਿਜ਼ਨ ਅਤੇ ਮੋਬਾਈਲ ਫੋਨ ਉ¤ਪਰ ਬਹੁਤ ਆਸਾਨੀ ਨਾਲ ਉਪਲ¤ਬਧ ਅਸ਼ਲੀਲ ਸਮ¤ਗਰੀ, ਮੈਡੀਕਲ ਸਟੋਰਾਂ ਤੇ ਉਪਲ¤ਬਧ ਉਤੇਜਨਾ ਵਧਾਉਣ ਵਾਲੀਆਂ ਦਵਾਈਆਂ ਅਤੇ ਆਸਾਨੀ ਨਾਲ ਉਪਲ¤ਬਧ ਨਸ਼ਿਆਂ ਕਾਰਨ ਬੇਕਾਬੂ ਹੋਏ ਨੌਜਵਾਨ ਬਲਾਤਕਾਰ ਵਰਗੇ ਸੰਗੀਨ ਜੁਰਮ ਕਰਦਿਆਂ ਜਰਾ ਜਿਹਾ ਵੀ ਝਿਜਕਦੇ ਜਾਂ ਡਰਦੇ ਨਹੀਂ?ਰਾਜ ਦੀ ਪੁਲਸ ਅਤੇ ਖੁਫੀਆ ਏਜੰਸੀਆਂ ਵੀ ਨਸ਼ਿਆਂ ਤੇ ਨਕੇਲ ਕ¤ਸਣ ਵਿ¤ਚ ਪੂਰੀ ਤਰ੍ਹਾਂ ਨਾਕਾਮ ਰਹੀਆਂ ਹਨ।



