Skip to content
Independent perspectives. Global stories.
BREAKING

ਮੁੱਖ ਮੰਤਰੀ ਵੱਲੋਂ ਮੀਂਹ ਨਾਲ ਪ੍ਰਭਾਵਿਤ ਫਸਲਾਂ ਲਈ 10000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜਾ ਦੇਣ ਦੀ ਮੰਗ

Share this story

ਚੰਡੀਗੜ੍ਹ, 8 ਮਾਰਚ (ਪੀ. ਟੀ.)- ਹਾਲ ਹੀ ਦੇ ਮੀਂਹ ਕਾਰਨ ਇਸ ਖਿੱਤੇ ਵਿੱਚ ਫਸਲਾਂ ਦੇ ਹੋਏ ਭਾਰੀ ਨੁਕਸਾਨ ’ਤੇ ਡੂੰਘੀ ਚਿੰਤਾ ਪ੍ਰਗਟ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਪ੍ਰਭਾਵਿਤ ਕਿਸਾਨਾਂ ਨੂੰ ਪ੍ਰਤੀ ਏਕੜ 10,000 ਰੁਪਏ ਦੇ ਹਿਸਾਬ ਨਾਲ ਮੁਆਵਜਾ ਦੇਣ ਲਈ ਨਿਯਮਾਂ ਵਿੱਚ ਸੋਧ ਕਰਨ ਵਾਸਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਨਿੱਜੀ ਦਖਲ ਦੀ ਮੰਗ ਕੀਤੀ ਹੈ।ਪ੍ਰਧਾਨ ਮੰਤਰੀ ਅਤੇ ਕੇਂਦਰੀ ਖੇਤੀਬਾੜੀ ਮੰਤਰੀ ਸ੍ਰੀ ਰਾਧਾ ਮੋਹਣ ਸਿੰਘ ਨੂੰ ਲਿਖੇ ਵੱਖਰੇ ਵੱਖਰੇ ਪੱਤਰਾਂ ਵਿੱਚ ਸ. ਬਾਦਲ ਨੇ ਮੌਸਮ ਵਿੱਚ ਤਬਦੀਲੀ ਦੇ ਕਾਰਨ ਪਏ ਮੀਂਹ ਦੇ ਨਾਲ ਫਸਲਾਂ ਦੇ ਹੋਏ ਭਾਰੀ ਨੁਕਸਾਨ ਕਾਰਨ ਕਿਸਾਨਾਂ ’ਤੇ ਟੁੱਟੇ ਮੁਸੀਬਤਾਂ ਦੇ ਪਹਾੜ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਗੁਵਾਂਢੀ ਰਾਜਾਂ ਵਿੱਚ ਪਿਛਲੇ ਕੁਝ ਦਿਨਾਂ ਦੌਰਾਨ ਭਾਰੀ ਮੀਂਹ ਪਿਆ ਹੈ। ਪਹਿਲੀ ਅਤੇ ਦੋ ਮਾਰਚ ਨੂੰ ਔਸਤਨ ਤਕਰੀਬਨ 42 ਸੈਂਟੀ ਮੀਟਰ ਮੀਂਹ ਪਿਆ। ਸ. ਬਾਦਲ ਨੇ ਕਿਹਾ ਕਿ ਭਾਵੇਂ

ਇਸ ਮੌਕੇ ਖੜ੍ਹੀ ਕਣਕ ਦੀ ਫਸਲ ਅਤੇ ਹਾੜੀ ਦੀਆਂ ਹੋਰ ਫਸਲਾਂ ਦੇ ਲਈ ਮੀਂਹ ਚੰਗਾ ਹੈ ਪਰ ਤੇਜ ਹਵਾਵਾਂ, ਗੜ੍ਹੇਮਾਰੀ ਅਤੇ ਮੀਂਹ ਦੀ ਤੇਜ ਰਫ਼ਤਾਰ ਨੇ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ ਅਤੇ ਕਿਸਾਨਾਂ ਦੇ ਅਨਾਜ ਨੂੰ ਤਬਾਹ ਕਰ ਦਿੱਤਾ ਹੈ।
ਮੁੱਖ ਮੰਤਰੀ ਨੇ ਦੋਵਾਂ ਆਗੂਆਂ ਨੂੰ ਦੱਸਿਆ ਕਿ ਮੁਢਲੀਆਂ ਰਿਪੋਰਟਾਂ ਦੇ ਅਨੁਸਾਰ ਤਕਰੀਬਨ 7 ਲੱਖ ਏਕੜ ਫਸਲ ਨੂੰ ਨੁਕਸਾਨ ਹੋਇਆ ਹੈ ਜਦਕਿ ਸਬਜ਼ੀਆਂ ਅਤੇ ਬਾਗਬਾਨੀ ਨੂੰ ਕਿਤੇ ਜ਼ਿਆਦਾ ਨੁਕਸਾਨ ਹੋਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਵੇਲੇ 2014-15 ਦੀ ਹਾੜੀ ਦੀ ਫਸਲ ਤਕਰੀਬਨ ਪੱਕਣ ਦੇ ਨੇੜੇ ਹੈ ਅਤੇ ਕਿਸਾਨਾਂ ਨੇ ਆਪਣੀ ਫਸਲ ਲਈ ਲਗਪੱਗ ਪੂਰਾ ਖਰਚਾ ਕਰ ਦਿੱਤਾ ਹੈ। ਸ. ਬਾਦਲ ਨੇ ਇਹ ਵੀ ਲਿਖਿਆ ਕਿ ਜਿਹੜੇ ਕਿਸਾਨ ਆਪਣੀ ਫਸਲ ਦੀ ਕਟਾਈ ਕਰਨ ਦੇ ਯੋਗ ਨਹੀਂ ਹੋਣਗੇ ਜਾਂ ਫਸਲ ਦਾ ਝਾੜ ਘਟ ਗਿਆ ਹੈ, ਉਨ੍ਹਾਂ ਦਾ ਤਕਰੀਬਨ ਪੂਰੇ ਸੀਜ਼ਨ ਦਾ ਨੁਕਸਾਨ ਹੋ ਗਿਆ ਹੈ। ਇਸ ਨਾਲ ਉਨ੍ਹਾਂ ਨੂੰ ਭਾਰੀ ਹਾਨੀ ਹੋਈ ਹੈ।

WRITTEN BY