June 19, 2026 5:53 am

ਕਾਂਗਰਸ ਪਾਰਟੀ ਵੱਲੋਂ ਪੰਜਾਬ ਸਰਕਾਰ ਦੀਆਂ ਲੋਕਮਾਰੂ ਨੀਤੀਆਂ ਦੇ ਖਿਲਾਫ ਵਿਸ਼ਾਲ ਰੋਸ ਮੁਜ਼ਾਹਰਾ

ਬਠਿੰਡਾ, 3 ਅਗਸਤ (ਅਵਤਾਰ ਸਿੰਘ ਕੈਂਥ/ਵੀਰ ਸਿੰਘ ਕਾਲਾ  )-ਜਿਲ੍ਹਾ ਕਾਂਗਰਸ ਕਮੇਟੀ ਬਠਿੰਡਾ ਸ਼ਹਿਰੀ ਵੱਲੋਂ ਲਾਈਨੋਪਾਰ ਪਰਸ ਰਾਮ ਨਗਰ ਚੌਂਕ ਬਠਿੰਡਾ ਵਿਖੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਖਿਲਾਫ ਵਿਸ਼ਾਲ ਰੋਸ ਮੁਜਾਹਰਾ ਅਸ਼ੋਕ ਕੁਮਾਰ ਪ੍ਰਧਾਨ ਜਿਲ੍ਹਾ ਕਾਂਗਰਸ ਕਮੇਟੀ ਬਠਿੰਡਾ ਦੀ ਅਗਵਾਈ ਹੇਠ ਕਰਦਿਆਂ ਸੈਕੜਿਆਂ ਦੀ ਤੈਦਾਦ ਵਿੱਚ ਇਲਾਕਾ ਨਿਵਾਸੀਆਂ ਅਤੇ ਕਾਂਗਰਸ ਦੇ ਵਰਕਰਾਂ ਨੇ ਹਿੱਸਾ ਲਿਆ ਧਰਨੇ ਨੂੰ ਸੰਬਧਨ ਕਰਦੇ ਹੋਏ ਅਸ਼ੋਕ ਕੁਮਾਰ ਨੇ ਕਿਹਾ ਕਿ ਬਾਦਲ ਸਰਕਾਰ ਨੇ ਪਿਛਲੀਆਂ ਚੋਣਾਂ ਵਿੱਚ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ,
congraceparty
ਉਨ੍ਹਾਂ ਵਿੱਚੋ ਇੱਕ ਵੀ ਪੂਰਾ ਨਹੀਂ ਕੀਤਾ। ਇਨ੍ਹਾਂ ਨੇ ਬੇਰੋਜਗਾਰਾਂ ਨੌਜਵਾਨਾਂ ਨੂੰ 1000/- ਰੁ: ਬੇਰੋਜਗਾਰ ਭੱਤਾ, ਅਤੇ ਲੈਪਟਾਪ ਦੇਣ, ਬੁਢਾਪਾ ਅਤੇ ਵਿਧਵਾ ਪੈਨਸ਼ਨਾਂ 250/- ਤੋਂ ਵਧਾ ਕੇ 500/- ਰੁ: ਦੇਣ ਦੀ ਗੱਲ ਕੀਤੀ ਸੀ ਅਤੇ ਸ਼ਗਨ ਸਕੀਮ 15000/- ਤੋਂ ਵਧਾਕੇ 31000/- ਕਰਨ ਦਾ ਵਾਅਦਾ ਕੀਤਾ ਸੀ। ਪਰ ਕੋਈ ਵਾਅਦਾ ਪੂਰਾ ਨਹੀ ਕੀਤਾ। ਅਕਾਲੀ ਭਾਜਪਾ ਸਰਕਾਰ ਦੀ ਆਟਾ ਦਾਲ ਸਕੀਮ ਵੀ ਕੇਂਦਰ ਸਰਕਾਰ ਦੀ ਦੇਣ ਹੈ। ਕੇਂਦਰ ਤੋਂ 6/- ਰੁਪਏ ਕਿਲੋ ਕਣਕ ਲੈਕੇ 12/- ਕਿਲੋ ਆਟਾ ਲੋਕਾਂ ਨੂੰ ਪੰਜਾਬ ਸਰਕਾਰ ਨੇ ਦਿੱਤਾ ਜਿਸ ਵਿੱਚ 500 ਕਰੋੜ ਦਾ ਘੋਟਾਲਾ ਹੋਇਆ। ਹਰ ਰਾਸ਼ਨ ਕਾਰਡ ਤੇ ਕੇਂਦਰ ਸਰਕਾਰ ਵੱਲੋਂ 10 ਲਿਟਰ ਮਿਟੀ ਦਾ ਤੇਲ ਮਿਲਦਾ ਹੈ ਪਰ ਲੋਕਾਂ ਨੂੰ ਮਿਟੀ ਦਾ ਤੇਲ ਕਦੇ ਨਹੀਂ ਮਿਲੀਆ। ਸਾਰਾ ਤੇਲ ਬਾਹਰੋਂ ਬਾਹਰ ਹੀ ਬਲੈਕ ਵਿੱਚ ਵੇਚ ਦਿੱਤਾ ਜਾਂਦਾ ਹੈ। ਅਕਾਲੀ-ਭਾਜਪਾ ਸਰਕਾਰ ਨੇ ਕਦੇ ਵੀ ਲਾਈਨੋਪਾਰ ਦੇ ਇਲਾਕੇ ਦੇ ਲੋਕਾਂ ਦੀਆਂ ਮੁਢਲੀਆਂ ਸਹੂਲਤਾਂ ਬਾਰੇ ਨਹੀਂ ਸੋਚਿਆ ਅਤੇ ਹਮੇਸਾਂ ਹੀ ਇਲਾਕੇ ਨੂੰ ਸਹੂਲਤਾਂ ਤੋਂ ਵਾਂਝੇ ਰਖਿਆ ਹੈ। ਇਸ ਇਲਾਕੇ ਵਿੱਚ ਨਾ ਤਾਂ ਕੋਈ ਸਰਕਾਰੀ ਹਸਪਤਾਲ ਹੈ, ਨਾ ਸਿਟੀ ਬੱਸ, ਨਾ ਪੀਣ ਦੇ ਪਾਣੀ ਦਾ ਕੋਈ ਯੋਗ ਪ੍ਰਬੰਧ, ਸੀਵਰ ਦਾ ਬੁਰਾ ਹਾਲ ਅਤੇ ਸਾਫ ਸਫਾਈ ਦੀ ਮਾੜੀ ਹਾਲਤ ਅਤੇ ਅਵਾਰਾ ਪਸੂਆਂ ਦੀ ਸਮਸਿਆ। ਇੱਥੇ ਜੋ ਵੀ ਵਿਕਾਸ ਹੋਇਆ ਹੈ, ਉਹ ਸਭ ਕਾਂਗਰਸ ਦੇ ਰਾਜ ਸਮੇਂ ਹੀ ਹੋਇਆ ਅਤੇ ਹੁਣ ਜੋ ਸੀਵਰੇਜ ਪੈ ਰਿਹਾ ਹੈ, ਇਹ ਵੀ ਕਾਂਗਰਸ ਦੀ ਹੀ ਦੇਣ ਹੈ। ਮਨਮੋਹਨ ਲਾਲ ਝੂੰਬਾ, ਗੁਰਜੀਤ ਸਿੰਘ ਸਿੱਧੂ, ਕੁਲਜੀਤ ਗੋਗੀ, ਰਾਕੇਸ ਖੁਰਾਣਾ, ਓਮ ਪ੍ਰਕਾਸ਼, ਆਸ਼ੂ ਠਾਕਰ, ਸੰਜੀਵ ਸਚਦੇਵਾ ਨੇਤਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਪ੍ਰਾਪਟੀ ਟੈਕਸ ਵਾਪਸ ਲੈਣਾ ਚਾਹੀਦਾ ਹੈ, ਅਤੇ ਸੀਵਰੇਜ ਤੇ ਵਾਟਰ ਸਪਲਾਈ ਦੇ ਪਿਛਲੇ 5, 6 ਸਾਲਾਂ ਦੇ ਬਿੱਲ ਜੋ ਨਜ਼ਾਇਜ਼ ਵਸੂਲੇ ਜਾ ਰਹੇ ਹਨ, ਉਹ ਮਾਫ ਹੋਣੇ ਚਾਹੀਦੇ ਹਨ। ਦੂਲੀ ਚੰਦ, ਨਰੰਜਣ ਭੋਲਾ, ਚਰਨਜੀਤ ਭੋਲਾ, ਰਾਧੇ ਸ਼ਾਮ, ਜੁਗਰਾਜ ਸਿੰਘ, ਪ੍ਰਵੀਨ ਕਾਲੀਆ, ਇੰਦਰਜੀਤ ਭਾਊ, ਸੋਨੂੰ ਕੋਹਲੀ, ਅੰਗਰੇਜ ਕੌਰ, ਨਿਰਮਲਾ ਸਰਮਾ, ਕਿਸ਼ਨ ਮਾਮਾ, ਸੁਰਿੰਦਰ ਜੈਲਦਾਰ,ਰਜਿੰਦਰ ਗੋਲਡੀ ਅਤੇ ਜਨਰਲ ਸਕੱਤਰ ਰੁਪਿੰਦਰ ਬਿੰਦਰਾ ਆਦਿ ਨੇਤਾਵਾ ਨੇ ਅਕਾਲੀ ਭਾਜਪਾ ਸਰਕਾਰ ਦੀ ਕਰੜੇ ਸ਼ਬਦਾ ਵਿੱਚ ਨਿੰਦਾ ਕੀਤੀ। ਜਿਸਨੇ ਮਾਫੀਆ ਦਾ ਰੇਤਾ ਬਜਰੀ ਤੇ ਕਬਜਾ ਕਰਵਾ ਦਿੱਤਾ ਹੈ। ਜਿਸ ਕਰਕੇ ਗਰੀਬ ਤੇ ਆਮ ਆਦਮੀ ਨੂੰ ਮਕਾਨ ਬਨਾਉਣਾ ਬੜਾ ਮੁਸ਼ਕਿਲ ਹੋ ਗਿਆ ਹੈ। ਉਪਰੋਕਤ ਨੇਤਾਵਾਂ ਨੇ ਕਿਹਾ ਕਿ ਸਰਕਾਰ ਹਰ ਫਰੰਟ ਤੇ ਬੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਸਰਕਾਰ ਤੋਂ ਹਰ ਵਰਗ ਦੂਖੀ ਤੇ ਪ੍ਰੇਸ਼ਾਨ ਹੈ। ਪੰਜਾਬ ਦੇ ਲੋਕਾਂ ਦਾ ਇਸ ਸਰਕਾਰ ਤੇ ਵਿਸ਼ਵਾਸ਼ ਉਠ ਚੁੱਕਿਆ ਹੈ। ਅਖੀਰ ਵਿੱਚ ਅਸ਼ੋਕ ਕੁਮਾਰ ਨੇ ਵੱਡੀ ਗਿਣਤੀ ਵਿੱਚ ਪਹੁੰਚੇ ਵਰਕਰਾਂ, ਅਹੁੱਦੇਦਾਰਾਂ ਅਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ।

Send this to a friend