Skip to content
Independent perspectives. Global stories.
BREAKING

ਪੰਜਾਬ ਸਰਕਾਰ ਵੱਲੋਂ 9 ਤੋਂ 13 ਮਾਰਚ ਤੱਕ ਕਾਲੇ ਮੋਤੀਏ ਦੇ ਸਕਰੀਨਿੰਗ ਕੈਂਪ ਲਾਏ ਜਾਣਗੇ : ਜਿਆਣੀ

Share this story

ਚੰਡੀਗੜ੍ਹ, 7 ਮਾਰਚ (ਪੀ. ਟੀ.)-ਪੰਜਾਬ ਸਰਕਾਰ ਪੰਜਾਬ ਰਾਜ ਦੇ ਸਮੂਹ ਜਿਲ੍ਹਾ ਹਸਪਤਾਲਾਂ ਅਤੇ ਸਬ-ਡਿਵੀਜਨਲ ਹਸਪਤਾਲਾਂ ਵਿਚ 9 ਤੋਂ 13 ਮਾਰਚ ਤੱਕ ਕਾਲੇ ਮੋਤੀਏ ਦੇ ਅੱਖਾਂ ਦੇ ਸਕਰੀਨਿੰਗ ਕੈਂਪ ਆਯੋਜਿਤ ਕਰ ਰਹੀ ਹੈ-ਸਿਹਤ ਮੰਤਰੀ, ਸ਼੍ਰੀ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਇਹ ਕੈਂਪ ਨੈਸ਼ਨਲ ਪ੍ਰੋਗਾਮ ਫਾਰ ਕੰਟਰੋਲ ਆਫ ਬਲਾਈਂਡਨੈਸ ਵੱਲੋਂ ਆਯੋਜਿਤ ਕੀਤੇ ਜਾ ਰਹੇ ਹਨ।ਸਿਹਤ ਮੰਤਰੀ ਵੱਲੋਂ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਆਈ ਸਰਜਨਾਂ ਨੂੰ ਇਹ ਹਦਾਇਤ ਕੀਤੀ ਹੈ ਕਿ ਅੱਖਾਂ ਦੇ ਕੈਂਪ ਆਯੋਜਿਤ ਕਰਨ ਲਈ ਨੈਸ਼ਨਲ ਪ੍ਰੋਗਾਮ ਫਾਰ ਕੰਟਰੋਲ ਆਫ ਬਲਾਈਂਡਨੈਸ ਅਧੀਨ ਜੋ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ, ਉਹਨਾਂ ਦੀ ਸਖਤੀ ਨਾਲ ਪਾਲਣਾ ਕਰਨੀ ਯਕੀਨੀ ਬਣਾਉਣ, ਤਾਂ ਜੋ ਭਵਿੱਖ ਵਿਚ ਕਿਸੇ ਵੀ ਅਣਸੁਖਾਵੀਂ ਘਟਨਾ ਦਾ ਸਾਹਮਣਾ ਨਾ ਕਰਨਾ ਪਵੇ।ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਅਜਿਹੇ ਕੈਂਪ ਅੱਖਾਂ ਦੇ ਮਾਹਿਰ ਡਾਕਟਰਾਂ, ਟ੍ਰੇਂਡ ਮੈਡੀਕਲ ਅਤੇ

ਪੈਰਾ-ਮੈਡੀਕਲ ਸਟਾਫ ਦੀ ਸਖਤ ਨਿਗਰਾਨੀ ਹੇਠ ਆਯੋਜਿਤ ਕੀਤੇ ਜਾਣਗੇ।ਪ੍ਰਮੁੱਖ ਸਕੱਤਰ, ਸਿਹਤ ਤੇ ਪਰਿਵਾਰ ਭਲਾਈ-ਸ਼੍ਰੀਮਤੀ ਵਿੰਨੀ ਮਹਾਜਨ ਨੇ ਕਿਹਾ ਕਿ ਪੰਜਾਬ ਰਾਜ ਵਿਚ ਅੰਨ੍ਹੇਪਣ ਨੂੰ ਰੋਕਣ ਲਈ ਸ਼ਲਾਘਾਯੋਗ ਕੰਮ ਕੀਤੇ ਜਾ ਰਹੇ ਹਨ।60% ਲੋਕਾਂ ਨੂੰ ਅੰਨ੍ਹਾਪਨ ਚਿੱਟੇ ਮੋਤੀਏ ਦੇ ਕਾਰਨ ਹੈ।ਸਾਲ 2014-15 ਵਿਚ ਸਰਕਾਰ ਦੀ ਕੋਸ਼ਿਸ ਇਹ ਹੋਵੇਗੀ ਕਿ ਉਹਨਾਂ ਵਿਚੋਂ 95% ਲੈਂਨਜ ਪਾਏ ਜਾਣ।

WRITTEN BY