Skip to content
Independent perspectives. Global stories.
BREAKING

6ਵਾਂ ਸ਼ਹੀਦ ਭਗਤ ਸਿੰਘ ਕੌਮਾਂਤਰੀ ਕੁਸ਼ਤੀ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸੰਪੰਨ

Share this story

ਸ਼ਾਹਕੋਟ, 7 ਮਾਰਚ (ਸੁਰਿੰਦਰ ਸਿੰਘ ਪਦਮ)- ਸੀਚੇਵਾਲ ਵਿਖੇ ਕਰਵਾਏ ਗਏ 6ਵੇਂ ਸ਼ਹੀਦ ਭਗਤ ਸਿੰਘ ਕੌਮਾਂਤਰੀ ਕੁਸ਼ਤੀ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਸਫਲਤਾਪੂਰਕ ਢੰਗ ਨਾਲ ਸਮਾਪਤ ਹੋ ਗਏ। ਉਕਤ ਕੁਸ਼ਤੀ ਮੁਕਾਬਲੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਪਹਿਲਵਾਨ ਕਰਤਾਰ ਸਿੰਘ ਦੀ ਦੇਖਰੇਖ ਹੇਠ ਕਰਵਾਏ ਗਏ। ਕੁਸ਼ਤੀ ਮੁਕਾਬਲਿਆਂ ਦੇ ਆਖਰੀ ਦਿਨ ਟਰਾਂਸਪੋਰਟ ਮੰਤਰੀ ਜਥੇਦਾਰ ਅਜੀਤ ਸਿੰਘ ਕੋਹਾੜ  ਬਤੌਰ ਮੁੱਖ ਮਹਿਮਾਨ ਵਜੋਂ ਅਤੇ ਸੰਤ ਦਇਆ ਸਿੰਘ ਟਾਹਲੀ ਸਾਹਿਬ ਵਾਲੇ, ਸੰਤ ਅਮਰੀਕ ਸਿੰਘ ਖੁਖਰੈਣ ਵਾਲੇ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਬਲਦੇਵ ਸਿੰਘ ਕਲਿਆਣ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਟਰਾਂਸਪੋਰਟ ਮੰਤਰੀ ਜਥੇਦਾਰ ਅਜੀਤ ਸਿੰਘ ਕੋਹਾੜ ਨੇ ਕਿਹਾ ਕਿ ਪੰਜਾਬ ’ਚੋਂ ਨਸ਼ਿਆਂ ਦਾ ਖਾਤਮਾ ਕਰਨ ਲਈ ਖੇਡ ਟੂਰਨਾਮੈਂਟ ਸਭ ਤੋਂ ਉੱਤਮ ਸਾਧਨ ਹਨ। ਇਸ ਮੌਕੇ ਕਰਵਾਏ ਗਏ 52 ਕਿਲੋ ਵਰਗ ਭਾਰ ਦੇ ਕੁਸ਼ਤੀ ਮੁਕਾਬਲੇ ‘ਚ  ਸੀਚੇਵਾਲ ਦੇ ਰਾਜਾ ਨੇ ਦਰਸ਼ਨ ਸਿੰਘ ਚਿੱਤ ਕਰਕੇ ਗੁਰਜ 41 ਸੌ ਰੁਪਏ ਦਾ ਨਗਦ ਇਨਾਮ ਜਿੱਤਿਆ। ਦਰਸ਼ਨ ਸਿੰਂਘ ਨੇ ਦੂਜਾ ਅਤੇ ਸੁਖਮੇਹਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। 125 ਕਿਲੋ ਵਰਗ ਭਾਰ ਦੇ ਹੋਏ ਕੁਸ਼ਤੀ ਦੇ ਮੁਕਾਬਲਿਆਂ ’ਚ ਪਹਿਲਵਾਨ ਗੁਰਸਾਹਬ ਸਿੰਘ ਕੋਹਾਲੀ ਨੇ ਪਹਿਲਾ

ਅਤੇ ਨਵਨੀਤ ਸ਼ਰਮਾ ਨੇ ਦੂਜਾ ਸਥਾਨ ਹਾਸਲ ਕੀਤਾ। ਜਿਨ੍ਹਾਂ ਨੂੰ ਕ੍ਰਮਵਾਰ ਇੱਕ ਲੱਖ 25 ਹਜ਼ਾਰ ਰੁਪਏ ਅਤੇ 60 ਹਜ਼ਾਰ ਰੁਪਾਏ ਦਾ ਨਗਦ ਇਨਾਮ ਦੇ ਕੇ ਨਿਵਾਜਿਆ ਗਿਆ। ਇਸ ਮੌਕੇ ਸੰਤ ਅਵਤਾਰ ਸਿੰਘ ਯਾਦਗਾਰੀ ਗਤਕਾ ਅਖਾੜੇ ਦੇ ਖਿਡਾਰੀਆਂ ਨੇ ਗੱਤਕੇ ਦੇ ਜ਼ੌਹਰ ਦਿਖਾਏ। ਅੰਤ ਵਿੱਚ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਜੇਤੂ ਪਹਿਲਵਾਨਾਂ ਅਤੇ ਪ੍ਰਮੱੁਖ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਤ ਸੁਖਜੀਤ ਸਿੰਘ ਸੀਚੇਵਾਲ, ਸੰਤ ਪਾਲ ਸਿੰਘ ਲੋਹੀਆਂ, ਸੰਤ ਬਲਬਦੇਵਕ੍ਰਿਸ਼ਨ ਸਿੰਘ, ਸਾਬਕਾ ਡੀਜੀਪੀ ਮਹਿਲ ਸਿੰਘ ਭੁੱਲਰ, ਜਸਪਾਲ ਸਿੰਘ ਸੰਮਤੀ ਮੈਂਬਰ, ਦਿਲਬਾਗ ਸਿੰਘ ਡੀਪੀਈ, ਦਲਜੀਤ ਸਿੰਘ ਕਾਹਲੋਂ, ਜੋਗਾ ਸਿੰਘ ਚੱਕਚੇਲਾ, ਨੰਬਰਦਾਰ ਨਿਰਮਲ ਸਿੰਘ, ਬੂਟਾ ਸਿੰਘ ਪਵਾਰ, ਸਰਪੰਚ ਰਜਵੰਤ ਕੌਰ, ਸੁਰਜੀਤ ਸਿੰਘ ਸੀਤਾ, ਫਕੀਰ ਸਿੰਘ ਦਾਰੀ, ਕੰਵਲਜੀਤ ਸਿੰਘ, ਰਾਮ ਆਸਰਾ, ਸਰਿੰਦਰ ਸਿੰਘ ਭਾਈ, ਦਇਆ ਸਿੰਘ, ਪ੍ਰਧਾਨ ਸਰਜੀਤ ਕੌਰ, ਸਰਪੰਚ ਰਜਵੰਤ ਕੌਰ, ਪ੍ਰਧਾਨ ਗੁਰਬਖਸ਼ ਕੌਰ ਆਦਿ ਤੋਂ ਇਲਾਵਾ ਵੱਡੀ ਗਿਣਤੀ ’’ਚ ਖੇਡ ਪ੍ਰੇਮੀ ਹਾਜ਼ਰ ਸਨ।

WRITTEN BY