June 19, 2026 7:22 am

ਜੰਮੂ ਕਸ਼ਮੀਰ ‘ਚ ਫਿਰ ਆਇਆ ਭੂਚਾਲ, ਕਈ ਘਰਾਂ ‘ਚ ਪਈਆਂ ਤਰੇੜਾਂ

ਸ੍ਰੀਨਗਰ, 3 ਅਗਸਤ (ਵਿਸ਼ਵ ਵਾਰਤਾ)-ਜੰਮੂ ਕਸ਼ਮੀਰ ‘ਚ ਇਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਹ ਭੂਚਾਲ ਰਾਤ ਕਰੀਬ 3 ਵਜੇ ਆਇਆ। ਜਿਸ ਕਾਰਨ ਕਈ ਘਰਾਂ ਦੀਆਂ ਕੰਧਾਂ ਨੂੰ ਦਰਾਰਾਂ ਪੈ ਗਈਆਂ। ਲੋਕਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਇਸ ਭੂਚਾਲ ਦੀ ਤੀਬਰਤਾ 5.2 ਦਰਜ ਕੀਤੀ ਗਈ ਹੈ। ਇਸ ਭੂਚਾਲ ਦਾ ਕੇਂਦਰ ਕਿਸ਼ਤਵਾੜ ਸੀ। ਇਸ ਤੋਂ ਇਲਾਵਾ ਕੱਲ੍ਹ ਉਤਰ ਭਾਰਤ ਵਿਚ ਜੰਮੂ ਕਸ਼ਮੀਰ ਸਮੇਤ ਕਈ ਥਾਵਾਂ ‘ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਹ ਝਟਕੇ 15 ਸੈਕਿੰਡ ਤੱਕ ਮਹਿਸੂਸ ਕੀਤੇ ਗਏ। ਰਿਐਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 5.4 ਦਰਜ ਕੀਤੀ ਗਈ। ਇਸ ਦਾ ਕੇਂਦਰ ਜੰਮੂ ਅਤੇ ਕਸ਼ਮੀਰ ਖੇਤਰ ਵਿਚ ਉਤਰੀ ਅਕਾਂਸ਼ ਤੋਂ 33.5 ਡਿਗਰੀ ਅਤੇ ਪੂਰਬੀ ਦੇਸ਼ਾਂ ਤੋਂ 75.5 ਡਿਗਰੀ ਦੇ ਕੋਣ ‘ਤੇ ਸੀ।
ਸ੍ਰੀਨਗਰ ਸਥਿਤ ਭਾਰਤ ਮੌਸਮ ਵਿਭਾਗ ਦੇ ਡਾਇਰੈਕਟਰ ਸੋਨਮ ਲੋਟਸ ਨੇ ਦੱਸਿਆ ਕਿ ਬੀਤੇ ਲਗਭਗ ਤਿੰਨ ਮਹੀਨਿਆਂ ਤੋਂ ਇਸ ਖੇਤਰ ਵਿਚ ਹਲਕੇ ਜਾਂ ਮੱਧਮ ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ। ਮਾਹਿਰ ਇਸ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ।

Send this to a friend