ਚੰਡੀਗੜ੍ਹ 5 ਮਾਰਚ (ਪੀ. ਟੀ.)- ਵਾਰਡ ਨੰਬਰ 14 ਮਿਉਸਪਲ ਕੌਸਲ ਫਿਰੋਜਪੁਰ ਦੇ ਬੂਥ ਨੰਬਰ 31,32 ਅਤੇ 33 ਅਤੇ ਵਾਰਡ ਨੰਬਰ 7 ਮਿਊਸਪਲ ਕੌਸਲ ਸਮਾਣਾ ਜਿਲਾ ਪਟਿਆਲਾ ਦੇ ਬੂਥ ਨੰਬਰ 14 ਅਤੇ 15 ਵਿਖੇ ਮਿਊਸਪਲ ਕੌਸਲ ਦੀਆਂ ਦੁਬਾਰਾ ਹੋਣ ਵਾਲੀਆਂ ਚੋਣਾਂ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਨੇ ਇਸ ਹਲਕੇ ਦੀਆਂ ਫੈਕਟਰੀਆਂ ਵਿੱਚ ਕੰਮ ਕਰਦੇ ਕਿਰਤੀਆਂ ਦੁਕਾਨਾਂ ਅਤੇ ਤਜ਼ਾਰਤੀ ਅਦਾਰਿਆਂ ’ਚ ਕੰਮ ਕਰਦੇ ਕਿਰਤੀਆਂ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ 8 ਮਾਰਚ, ਦਿਨ ਐਤਵਾਰ ਨੂੰ ਛੁੱਟੀ ਕਰਨ ਦਾ ਐਲਾਨ ਕੀਤਾ ਹੈ।



