Skip to content
Independent perspectives. Global stories.
BREAKING

ਯੋਗੇਂਦਰ ਯਾਦਵ ’ਤੇ ਡਿੱਗੀ ਗਾਜ : ਪੀਏਸੀ ਤੋਂ ਹਟਾਇਆ

Share this story

ਕੇਜਰੀਵਾਲ ਵੱਲੋਂ ਕਨਵੀਨਰ ਅਹੁਦੇ ਤੋਂ ਅਸਤੀਫ਼ਾ

Page-1_10ਨਵੀਂ ਦਿੱਲੀ, 4 ਮਾਰਚ (ਪੀ. ਟੀ. ਲਾਇਵ)-  ਆਮ ਆਦਮੀ ਪਾਰਟੀ ਦੀ ਕੌਮੀ ਕਾਰਜਕਾਰਨੀ ਨੇ ਪਾਰਟੀ ਦੀ ਰਾਜਸੀ ਮਾਮਲਿਆਂ ਬਾਰੇ ਕਮੇਟੀ ’ਚੋਂ ਪਾਰਟੀ ਦੇ ਸੰਸਥਾਪਕ ਮੈਂਬਰ ਯੋਗੇਂਦਰ ਯਾਦਵ ਨੂੰ ਹਟਾ ਦਿੱਤਾ ਹੈ। ਬੁੱਧਵਾਰ ਨੂੰ ਤਕਰੀਬਨ 4 ਘੰਟੇ ਤੱਕ ੱਚੱਲੀ ਮੀਟਿੰਗ ਦੇ ਬਾਅਦ ਕਾਰਜਕਾਰਨੀ ਨੇ ਇਹ ਮਹੱਤਵਪੂਰਨ ਫੈਸਲਾ ਲਿਆ। ਸੂਤਰਾਂ ਅਨੁਸਾਰ ਯੋਗੇਂਦਰ ਨਾਲ ਕਿਸਾਨ ਮੋਰਚਾ ਦਾ ਪ੍ਰਧਾਨ ਬਣਾਏ ਜਾਣ ਦੀ ਪੇਸ਼ਕਸ਼ ਕੀਤੀ ਗਈ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੌਮੀ ਕਾਰਜਕਾਰਨੀ ਦੀ ਮੀਟਿੰਗ ਵਿੱਚ ਸ਼ਾਮਿਲ ਨਹੀਂ ਹੋਏ। ਦੱਸਿਆ ਜਾਂਦਾ ਹੈ ਕਿ ਕੇਜਰੀਵਾਲ ਅੱਜ ਬੈਂਗਲੁਰੂ ਲਈ ਰਵਾਨਾ ਹੋ ਗਏ ਜਿੱਥੇ ਰਹਿ ਕੇ ਦਸ ਦਿਨਾਂ ਤੱਕ ਆਪਣਾ ਇਲਾਜ ਕਰਵਾਉਣਗੇ।ਅੱਜ ਸਵੇਰ ਵੇਲੇ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ

ਪਾਰਟੀ ਦੇ ਅੰਦਰੂਨੀ ਕਲੇਸ਼ ਤੋਂ ਤੰਗ ਸ੍ਰੀ ਕੇਜਰੀਵਾਲ ਨੇ ਪਾਰਟੀ ਦੇ ਕਨਵੀਨਰ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਕੇਜਰੀਵਾਲ ਨੇ ਆਪਣੀ ਮਸ਼ਰੂਫੀਅਤ ਨੂੰ ਅਸਤੀਫੇ ਦਾ ਕਾਰਨ ਦਸਦੇ ਹੋਏ ਕਿਹਾ ਕਿ ਉਹ ਸਿਰਫ ਦਿੱਲੀ ਉ¤ਤੇ ਆਪਣਾ ਧਿਆਨ ਕੇਂਦਰਿਤ ਕਰਨਾ ਚਾਹੁੰਦੇ ਹਨ। ਇਸ ਲਈ ਹੀ ਉਨ੍ਹਾਂ ਨੇ ਇਹ ਕਦਮ ਉਠਾਇਆ ਹੈ। ਕਿਉਂਕਿ ਦੋਨੋਂ ਜ਼ਿੰਮੇਵਾਰੀਆਂ ਨਾਲੋ-ਨਾਲ ਨਿਭਾਉਣਾ ਮੁਸ਼ਕਿਲ ਹੈ। ਲਿਹਾਜ਼ਾ ਕੌਮੀ ਕਾਰਜਕਾਰਨੀ ਨੂੰ ਇਹ ਲਿਖਤ ਅਸਤੀਫਾ ਭੇਜ ਦਿੱਤਾ ਹੈ।
ਪਾਰਟੀ ਦੇ ਸੀਨੀਅਰ ਆਗੂ ਆਸ਼ੂਤੋਸ਼ ਅਤੇ ਨਵੀਨ ਜੈਹਿੰਦ ਨੇ ਵੀ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਸ੍ਰੀ ਕੇਜਰੀਵਾਲ ਨੇ ਅਸਤੀਫੇ ਦੀ ਪੇਸ਼ਕਸ਼ ਕੀਤੀ ਹੈ, ਜਿਸ ਉ¤ਪਰ ਵਿਚਾਰ ਕੀਤਾ ਜਾਵੇਗਾ।
ਆਮ ਆਦਮੀ ਪਾਰਟੀ ਦੀ ਕੌਮੀ ਕਾਰਜਕਾਰਨੀ ਦੀ ਮੀਟਿੰਗ ਵਿੱਚ ਸ੍ਰੀ ਅਰਵਿੰਦ ਦੇ ਅਸਤੀਫੇ ਉ¤ਪਰ ਚਰਚਾ ਹੋਈ ਜਾਂ ਨਹੀਂ ਇਸ ਸਬੰਧ ਵਿੱਚ ਹਾਲੇ ਸਪਸ਼ਟ ਨਹੀਂ ਹੋ ਸਕਿਆ ਹੈ। ਜ਼ਿਕਰਯੋਗ ਹੈ ਕਿ ਕੌਮੀ ਕਾਰਜਕਾਰਨੀ ਵਿੱਚ ਸ੍ਰੀ ਕੇਜਰੀਵਾਲ ਤੋਂ ਇਲਾਵਾ 20 ਮੈਂਬਰ ਹਨ, ਜੋ ਇਸ ਸਬੰਧੀ ਵੋਟਿੰਗ ਰਾਹੀਂ ਫੈਸਲਾ ਕਰਨਗੇ।

WRITTEN BY