ਮੰਗਤੇ ਕਰ ਹਨ ਪ੍ਰੇਸ਼ਾਨ, ਬਿਨਾਂ ਸਿਲੰਸਰ ਮੋਟਰਸਾਈਕਲ ਵਾਲਿਆਂ ਦੀ ਹੁੱਲੜਬਾਜੀ ਅਤੇ ਭੰਗ ਦੇ ਸਟਾਲ ਜਾਰੀ
ਸ਼੍ਰੀ ਅਨੰਦਪੁਰ ਸਾਹਿਬ, 4 ਮਾਰਚ (ਦਵਿੰਦਰਪਾਲ ਸਿੰਘ/ਅੰਕੁਸ਼)- ਹੋਲੇ ਮਹੱਲੇ ਮੋਕੇ ਭਾਂਵੇ ਪ੍ਰਸ਼ਾਸ਼ਨ ਨੇ ਵਧੀਆ ਪ੍ਰਬੰਧਾਂ ਦੇ ਦਾਅਵੇ ਕੀਤੇ ਪਰ ਅਫਸੋਸ ਕਿ ਇਹ ਦਾਅਵੇ ਫੋਕੇ ਹੀ ਸਾਬਤ ਹੋਏ। ਇਥੇ ਦੱਸਣਯੋਗ ਹੇੈ ਕਿ ਪ੍ਰਸ਼ਾਸ਼ਨ ਵਲੋ ਜੋਰ ਦੇ ਕੇ ਦਾਅਵੇ ਕੀਤੇ ਗਏ ਸਨ ਕਿ ਆਉਣ ਵਾਲੇ ਸ਼ਰਧਾਲੂਆਂ ਨੂੰ ਟ੍ਰੈਫਿਕ ਸਬੰਧੀ ਕਿਸੇ ਵੀ ਕਿਸਮ ਦੀ ਕੋਈ ਪ੍ਰੇਸ਼ਾਨੀ ਨਹੀ ਆਉਣ ਦਿਤੀ ਜਾਵੇਗੀ। ਇਸ ਲਈ ਟ੍ਰੈਫਿਕ ਦੇ ਰੂਟ ਵੀ ਬਦਲੇ ਗਏ ਪਰ ਅੱਜ ਪਹਿਲੇ ਦਿਨ ਹੀ ਟ੍ਰੈਫਿਕ ਸਮੱਸਿਆ ਰਹੀ ਤੇ ਸ਼ਰਧਾਲੁੂਆਂ ਨੂੰ ਭਾਰੀ ਦਿਕੱਤਾਂ ਦਾ ਸਾਹਮਣਾ ਕਰਨਾ ਪਿਆ। ਪ੍ਰਸ਼ਾਸ਼ਨ ਵਲੋਂ ਦਾਅਵਾ ਕੀਤਾ ਗਿਆ ਸੀ ਕਿ ਹੋਲੇ ਮਹੱਲੇ ਦੋਰਾਨ ਮੰਗਤਿਆਂ ਤੇ ਬਿਲਕੁਲ ਪਾਬੰਦੀ ਹੋਵੇਗੀ ਪਰ ਅਫਸੋਸ ਅਨੰਦਪੁਰ ਸਾਹਿਬ ਵਿਚ ਮੰਗਤਿਆਂ ਦਾ ਹੜ੍ਹ ਆ ਚੁੱਕਾ ਹੈ ਤੇ ਮੰਗਤੇ ਥਾਂ ਥਾਂ ਘੁੰਮ ਕੇ
ਸ਼ਰਧਾਲੂਆਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਆਲਮ ਇਹ ਹੈ ਕਿ ਕਈ ਮੰਗਤੇ ਜਾਣ ਬੁੱਝ ਕੇ ਗੁਰਦੁਆਰਾ ਸਾਹਿਬ ਕੋਲ ਆ ਕੇ ਬੈਠੇ ਹਨ ਤੇ ਗੁਰੂ ਘਰਾਂ ਦੇ ਦਰਸ਼ਨ ਕਰਨ ਆਉਣ ਵਾਲੇ ਸ਼ਰਧਾਲੂਆਂ ਤੋ ਜਿੱਦ ਕਰਕੇ ਭੀਖ ਮੰਗ ਰਹੇ ਹਨ। ਚਰਚਾ ਇਹ ਵੀ ਹੈ ਕਿ ਇਕ ਠੇਕੇਦਾਰ ਹੇੈ ਜੋ ਮੰਗਤਿਆਂ ਨੂੰ ਰਾਤ ਨੂੰ ਅਨੰਦਪੁਰ ਸਾਹਿਬ ਛੱਡ ਗਿਆ ਹੈ ਤੇ ਹੋਲੇ ਮਹੱਲੇ ਤੋ ਬਾਅਦ ਉਹ ਮੰਗਤਿਆਂ ਨੂੰ ਵਾਪਸ ਲੈ ਕੇ ਜਾਵੇਗਾ। ਜਦੋ ਕਿੋ ਪ੍ਰਸ਼ਾਸ਼ਨ ਇਸ ਵਲੋ ਮੂਕ ਦਰਸ਼ਕ ਬਣਿਆ ਹੋਇਆ ਹੇੈ। ਦੂਜੇ ਪਾਸੇ ਪ੍ਰਸ਼ਾਸ਼ਨ ਵਲੋ ਬਿਨਾਂ ਸਿ¦ਸਰ ਮੋਟਰਸਾਈਕਲਾਂ ਤੇ ਬਿਲਕੁਲ ਪਾਬੰਦੀ ਲਗਾਈ ਗਈ ਸੀ ਪਰ ਅੱਜ ਵੀ ਮਨਚਲੇ ਨੋਜਵਾਨ ਬਿਨਾਂ ਸਿ¦ਸਰਾਂ ਤੋ ਮੋਟਰਸਾਈਕਲਾਂ ਤੇ ਘੁੰਮ ਕੇ ਹੁੜਦੰਗ ਮਚਾ ਰਹੇ ਹਨ ਤੇ ਇਨਾਂ ਨੂੰ ਰੋਕਣ ਵਾਲਾ ਕੋਈ ਨਹੀ। ਕਈ ਮੋਟਰਸਾਈਕਲਾਂ ਤੇ ਡਰਾਵਣੇ ਹਾਰਨ ਵਜਾਏ ਜਾ ਰਹੇ ਹਨ ਪਰ ਪ੍ਰਸ਼ਾਸ਼ਨ ਇਨ੍ਹਾਂ ਨੂੰ ਬਿਲਕੁਲ ਅਣਸੁਣਿਆ ਤੇ ਅਣਦੇਖਿਆ ਕਰ ਰਿਹਾ ਹੈ। ਪ੍ਰਸ਼ਾਸ਼ਨ ਵਲੋ ਭੰਗ ਦੀਆਂ ਟਿੱਕੀਆਂ ਸਮੇਤ ਨਸ਼ਿਆਂ ਤੇ ਪੂਰਨ ਪਾਬੰਦੀ ਲਗਾਈ ਗਈ ਸੀ ਪਰ ਭੰਗ ਦੀਆਂ ਟਿੱਕੀਆਂ ਵੀ ਸ਼ਰੇਆਮ ਵਿਕ ਰਹੀਆਂ ਹਨ ਤੇ ਸ਼ਰੇਆਮ ਹੀ ਪ੍ਰਸ਼ਾਸ਼ਨ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾਰੀ ਹਨ।



